ਕੋਰੋਨਾ ਵਾਇਰਸ ਸੁਣਨ ਵਿਚ ”ਇਟਲੀ ਦੀ ਕੋਈ ਖੂਬਸੂਰਤ ਥਾਂ” ਪਰ ਹੈ ਇਹ ”ਚੀਨੀ ਵਾਇਰਸ”: ਟਰੰਪ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨਾਲ ਵੈਸੇ ਤਾਂ ਦੁਨੀਆ ਭਰ ਦੇ ਦੇਸ਼ ਪ੍ਰਭਾਵਿਤ ਹੋ ਰਹੇ ਹਨ ਪਰ ਅਮਰੀਕਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨਾਲ ਵੈਸੇ ਤਾਂ ਦੁਨੀਆ ਭਰ ਦੇ ਦੇਸ਼ ਪ੍ਰਭਾਵਿਤ ਹੋ ਰਹੇ ਹਨ ਪਰ ਅਮਰੀਕਾ ਵਿਚ ਕੋਰੋਨਾ ਨੇ ਸੱਭ ਤੋਂ ਵੱਧ ਕਹਿਰ ਮਚਾਇਆ ਹੋਇਆ ਹੈ, ਜਿਸ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਉੱਤੇ ਲਗਾਤਾਰ ਸ਼ਬਦੀ ਹਮਲੇ ਕਰ ਰਹੇ ਹਨ। ਹੁਣ ਵੀ ਟਰੰਪ ਨੇ ਚੀਨ ਉੱਤੇ ਨਿਸ਼ਾਨਾ ਲਗਾਉਂਦਿਆਂ ਕੋਰੋਨਾ ਵਾਇਰਸ ਨੂੰ ਚੀਨੀ ਵਾਇਰਸ ਦੱਸਿਆ ਅਤੇ ਆਪਣੇ ਸਮੱਰਥਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੂੰ ਕੋਰੋਨਾ ਵਾਇਰਸ ਨਾ ਬੋਲਣ, ਕਿਉਂਕਿ ਇਹ ਨਾਮ ਸੁਣਨ ਵਿਚ ਇਟਲੀ ਦੀ ਕੋਈ ਖੂਬਸੂਰਤ ਥਾਂ ਵਰਗਾ ਲੱਗਦਾ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਪੈਨਸਿਲਵੇਨੀਆ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਮੰਗਲਵਾਰ ਨੂੰ ਆਪਣੇ ਸਮੱਰਥਕਾਂ ਨੂੰ ਕਿਹਾ ”ਜੇਕਰ ਉਹ ਦੁਬਾਰਾ ਚੁਣੇ ਗਏ ਤਾਂ ਉਨ੍ਹਾਂ ਦਾ ਪ੍ਰਸ਼ਾਸਨ ਅਮਰੀਕਾ ਨੂੰ ਵਿਸ਼ਵ ਦੀ ਮਹਾਸ਼ਕਤੀ ਬਣਾ ਦੇਵੇਗਾ ਅਤੇ ਅਮਰੀਕਾ ਦੀ ਚੀਨ ਉੱਤੇ ਨਿਰਭਰਤਾ ਨੂੰ ਹਮੇਸ਼ਾ ਲਈ ਖਤਮ ਕਰ ਦੇਵੇਗਾ”। ਟਰੰਪ ਨੇ ਕਿਹਾ ਕਿ ਮਹਾਂਮਾਰੀ ਤੋਂ ਪਹਿਲਾਂ ਅਮਰੀਕਾ ਆਰਥਿਕ ਪੱਧਰ ਉੱਤੇ ਚੰਗਾ ਕੰਮ ਕਰ ਰਿਹਾ ਸੀ। ਟਰੰਪ ਮੁਤਾਬਕ ”ਤੁਹਾਡਾ ਪਿਛਲਾ ਸਾਲ ਕਾਫੀ ਵਧੀਆ ਰਿਹਾ ਸੀ ਅਤੇ ਤੁਸੀ ਆਪਣੇ ਰਸਤੇ ਉੱਤੇ ਸਹੀ ਜਾ ਰਹੇ ਸਨ। ਚੀਨ ਨੇ ਜੋ ਕੀਤਾ, ਉਸ ਤੋਂ ਮੈਂ ਬਹੁਤ ਦੁਖੀ ਹਾਂ। ਉਸ ਨੇ ਮਹਾਂਮਾਰੀ ਨੂੰ ਫੈਲਣ ਦਿੱਤਾ। ਅਜਿਹਾ ਨਹੀ ਕਰਨਾ ਚਾਹੀਦਾ ਸੀ। ਅਸੀ ਦੁਨੀਆ ਦੇ ਇਤਿਹਾਸ ਵਿਚ ਸੱਭ ਤੋਂ ਵੱਡੀ ਅਰਥਵਿਵਸਥਾ ਵਾਲੇ ਦੇਸ਼ ਦਾ ਨਿਰਮਾਣ ਕੀਤਾ ਅਤੇ ਹੁਣ ਵੀ ਅਜਿਹਾ ਕਰ ਰਹੇ ਹਾਂ”। ਟਰੰਪ ਨੇ ਅੱਗੇ ਕਿਹਾ ”ਇਹ ਚੀਨੀ ਵਾਇਰਸ ਹੈ ਕੋਰੋਨਾ ਵਾਇਰਸ ਨਹੀਂ ਹੈ। ਕੋਰੋਨਾ ਸੁਣਨ ਵਿਚ ਲੱਗਦਾ ਹੈ ਕਿ ਇਟਲੀ ਦਾ ਕੋਈ ਸਥਾਨ ਹੈ, ਇਕ ਖੂਬਸੂਰਤ ਸਥਾਨ। ਇਸ ਲਈ ਇਹ ਕੋਰੋਨਾ ਨਹੀਂ ਚੀਨੀ ਵਾਇਰਸ ਹੈ”।

Leave a Reply

Your email address will not be published. Required fields are marked *