ਖੇਤੀਬਾੜੀ ਬਿੱਲ ਰਾਜਸਭਾ ਵਿਚ ਪੇਸ਼, ਕੇਂਦਰੀ ਮੰਤਰੀ ਤੋਮਰ ਨੇ ਕਿਹਾ-ਬਿੱਲਾਂ ਦਾ MSP ਨਾਲ ਨਹੀਂ ਕੋਈ ਸੰਬੰਧ, ਬਾਜਵਾ ਬੋਲੇ-ਨਹੀਂ ਕਰਾਂਗੇ ਕਿਸਾਨਾਂ ਦੇ ਡੈੱਥ ਵਾਰੰਟ ਉੱਤੇ ਦਸਤਖਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ ਸੱਤਵਾ ਦਿਨ ਹੈ। ਕਿਸਾਨਾਂ ਦੇ ਭਾਰੀ ਵਿਰੋਧ ਵਿਚਾਲੇ ਅੱਜ ਐਤਵਾਰ ਨੂੰ ਕੇਂਦਰ ਸਰਕਾਰ ਦੁਆਰਾ ਖੇਤੀਬਾੜੀ ਬਿੱਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ ਸੱਤਵਾ ਦਿਨ ਹੈ। ਕਿਸਾਨਾਂ ਦੇ ਭਾਰੀ ਵਿਰੋਧ ਵਿਚਾਲੇ ਅੱਜ ਐਤਵਾਰ ਨੂੰ ਕੇਂਦਰ ਸਰਕਾਰ ਦੁਆਰਾ ਖੇਤੀਬਾੜੀ ਬਿੱਲ ਰਾਜਸਭਾ ਵਿਚ ਪੇਸ਼ ਕਰ ਦਿੱਤੇ ਗਏ ਹਨ ਜਿਸ ਉੱਤੇ ਬਹਿਸ ਜਾਰੀ ਹੈ। ਯਾਦ ਰਹੇ ਕਿ ਇਹ ਬਿੱਲ ਲੋਕ ਸਭਾ ਵਿਚ ਪਹਿਲਾਂ ਹੀ ਪਾਸ ਹੋ ਚੁੱਕੇ ਹਨ ਅਤੇ ਜੇਕਰ ਰਾਜਸਭਾ ਵਿਚ ਵੀ ਸਰਕਾਰ ਇਨ੍ਹਾਂ ਬਿੱਲਾਂ ਨੂੰ ਪਾਸ ਕਰਵਾਉਣ ਵਿਚ ਸਫਲ ਰਹਿੰਦੀ ਹੈ ਤਾਂ ਰਾਸ਼ਟਰਪਤੀ ਦੇ ਦਸਤਖਤ ਤੋਂ ਬਾਅਦ ਇਹ ਬਿੱਲ ਕਾਨੂੰਨ ਦਾ ਰੂਪ ਲੈ ਲੈਣਗੇ।

ਰਾਜਸਭਾ ਵਿਚ ਖੇਤੀਬਾੜੀ ਬਿੱਲ ਪੇਸ਼ ਕਰਦੇ ਹੋਏ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ”ਦੋਵੇਂ ਬਿੱਲ ਇਤਿਹਾਸਕ ਹਨ ਅਤੇ ਕਿਸਾਨਾਂ ਦੀ ਜ਼ਿੰਦਗੀ ਵਿਚ ਤਬਦੀਲੀ ਲਿਆਉਣਗੇ। ਕਿਸਾਨ ਦੇਸ਼ ਵਿਚ ਕਿਤੇ ਵੀ ਆਪਣੀ ਉਤਪਾਦ ਦਾ ਸੁਤੰਤਰ ਵਪਾਰ ਕਰ ਸਕਣਗੇ। ਮੈਂ ਕਿਸਾਨਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਇਹ ਬਿੱਲ ਘੱਟੋ-ਘੱਟ ਸਮਰਥਨ ਮੁੱਲ ਨਾਲ ਸਬੰਧਤ ਨਹੀਂ ਹਨ। ਪ੍ਰਧਾਨਮੰਤਰੀ ਜੀ ਨੇ ਵੀ ਕਿਹਾ ਹੈ ਕਿ ਐਪਐਸਪੀ ਜਾਰੀ ਹੈ ਅਤੇ ਅੱਗੇ ਵੀ ਜਾਰੀ ਰਹੇਗੀ”।

ਦੂਜੇ ਪਾਸੇ ਰਾਜਸਭਾ ਵਿਚ ਇਨ੍ਹਾਂ ਬਿੱਲਾਂ ਦਾ ਕਾਂਗਰਸੀ ਸਾਂਸਦ ਪ੍ਰਤਾਪ ਸਿੰਘ ਬਾਜਵਾ ਨੇ ਵਿਰੋਧ ਕੀਤਾ ਅਤੇ ਕਿਹਾ ਕਿ ”ਕਾਂਗਰਸ ਇਨ੍ਹਾਂ ਮੰਦਭਾਗੇ ਅਤੇ ਗਲਤ ਸਮੇਂ ਉੱਤੇ ਪੇਸ਼ ਕੀਤੇ ਗਏ ਬਿੱਲਾਂ ਦਾ ਵਿਰੋਧ ਕਰਦੀ ਹੈ। ਕਾਂਗਰਸ ਇਨ੍ਹਾਂ ਬਿੱਲਾਂ ਨੂੰ ਖਾਰਜ਼ ਕਰਦੀ ਹੈ। ਅਸੀ ਕਿਸਾਨਾਂ ਦੇ ਡੈੱਥ ਵਾਰੰਟ ਉੱਤੇ ਦਸਤਖਤ ਨਹੀਂ ਕਰਾਂਗੇ”।

ਦੱਸ ਦਈਏ ਕਿ ਬਿੱਲਾਂ ਉੱਤੇ ਚਰਚਾ ਤੋਂ ਬਾਅਦ ਵੋਟਿੰਗ ਹੋਵੇਗੀ। ਸਰਕਾਰ ਲਈ ਇਹ ਬਿੱਲ ਪਾਸ ਕਰਵਾਉਣ ਇਕ ਵੱਡੀ ਚੁਣੌਤੀ ਹੈ। ਅਕਾਲੀ ਦਲ ਪਹਿਲਾਂ ਹੀ ਇਨ੍ਹਾਂ ਬਿੱਲਾਂ ਦੇ ਵਿਰੋਧ ਵਿਚ ਉੱਤਰ ਚੁੱਕਿਆ ਹੈ ਜਿਸ ਕਰਕੇ ਵਿਰੋਧੀ ਪਾਰਟੀਆਂ ਨੂੰ ਇਨ੍ਹਾਂ ਬਿੱਲਾਂ ਦੇ ਸਮੱਰਥਨ ਵਿਚ ਲਿਆਉਣ ਲਈ ਕੇਂਦਰ ਦੇ ਵੱਡੇ ਵੱਡੇ ਮੰਤਰੀ ਗੱਲਬਾਤ ਵਿਚ ਲੱਗੇ ਹੋਏ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਿਵਸੈਨਾ ਅਤੇ ਐਨਸੀਪੀ ਲੀਡਰਾਂ ਨਾਲ ਫੋਨ ਉੱਤੇ ਗੱਲਾਬਤ ਕਰਨ ਬਿੱਲਾਂ ਦੇ ਸਮੱਰਥਨ ਵਿਚ ਆਉਣ ਦੀ ਅਪੀਲ ਕੀਤੀ।

ਦਰਅਸਲ ਰਾਜਸਭਾ ਵਿਚ ਸਰਕਾਰ ਕੋਲ ਬਹੁਮੱਤ ਨਹੀਂ ਹੈ। ਇਸ ਲਈ ਸਰਕਾਰ ਨੂੰ ਇਹ ਬਿੱਲ ਪਾਸ ਕਰਵਾਉਣ ਲਈ ਵਿਰੋਧੀ ਪਾਰਟੀਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। 245 ਮੈਂਬਰਾਂ ਵਾਲੀ ਰਾਜਸਭਾ ਵਿਚ ਭਾਜਪਾ ਦੇ 86 ਸਾਂਸਦ ਹਨ ਅਤੇ ਬਿੱਲ ਪਾਸ ਕਰਵਾਉਣ ਲਈ ਸਰਕਾਰ ਨੂੰ 122 ਵੋਟਾਂ ਦੀ ਜ਼ਰੂਰਤ ਪਵੇਗੀ। ਸਰਕਾਰ ਨੂੰ ਭਰੋਸਾ ਹੈ ਕਿ ਐਨਡੀਏ ਦੀ ਪਾਰਟੀਆਂ ਤੋਂ ਇਲਾਵਾ ਜਿਹੜੀ ਪਾਰਟੀਆਂ ਐਨਡੀਏ ਅਤੇ ਯੂਪੀਏ ਦਾ ਹਿੱਸਾ ਨਹੀਂ ਹਨ ਉਹ ਇਨ੍ਹਾਂ ਬਿੱਲਾਂ ਦੇ ਸਮੱਰਥਨ ਵਿਚ ਵੋਟ ਪਾਉਣਗੀਆਂ ।

Leave a Reply

Your email address will not be published. Required fields are marked *