ਨਵੀਂ ਦਿੱਲੀ: ਦੇਸ਼ ਵਿਚ (Corona)ਕੋਰੋਨਾ ਮਹਾਂਮਾਰੀ ਕਰਕੇ ਸਕੂਲ ਵਿਚ ਪ੍ਰੀਖਿਆਵਾਂ ਰੱਦ ਕਰ ਵਿਦਿਆਰਥੀਆਂ ਨੂੰ ਪ੍ਰੋਮੋਟ ਕਰ ਦਿੱਤਾ ਗਿਆ। ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਬਾਰੇ ਗੱਲ ਕਰੀਏ ਜੇਕਰ ਸਿੱਖਿਆ ਮੰਤਰਾਲੇ ਵੱਲੋਂ ਇਕ ਅਹਿਮ ਬੈਠਕ ਕੀਤੀ ਗਈ। ਇਸ ਬੈਠਕ ਵਿਚ ਹੀ ਬਾਰ੍ਹਵੀਂ ਜਮਾਤ ਦੀਆਂ ਬਾਕੀ ਰਹਿੰਦੀਆਂ ਪ੍ਰੀਖਿਆਵਾਂ ਬਾਰੇ ਫ਼ੈਸਲਾ ਲਿਆ ਗਿਆ। ਇਹ ਪ੍ਰੀਖਿਆਵਾਂ (Board exams) ਕੋਵਿਡ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਮੁਲਤਵੀ ਕਰ ਦਿੱਤੀਆਂ ਗਈਆਂ ਸਨ।
Defence Minister Rajnath Singh chairs high-level meeting with all States/UT Education Ministers, Education Secretaries & Chairpersons of State Examination Boards & stakeholders to discuss proposals for conduction of Class XII exams & entrance exams for professional courses pic.twitter.com/tdrN1EXdte
— ANI (@ANI) May 23, 2021
ਇਸ ਵਿਚਕਾਰ ਅੱਜ (CBSE) ਸੀਬੀਐਸਈ ਦੀ 12ਵੀਂ ਜਮਾਤ ਦੀ ਪ੍ਰੀਖਿਆ ਜੂਨ ਦੇ ਆਖਰੀ ਹਫਤੇ ਕਰਵਾਈ ਜਾ ਸਕਦੀ ਹੈ ਤੇ ਤਾਰੀਖਾਂ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ। ਇਹ ਮੀਟਿੰਗ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇੇਠ ਹੋਈ ਜਿਸ ਵਿਚ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਤੇ ਪ੍ਰਕਾਸ਼ ਜਾਵੜੇਕਰ ਵੀ ਸ਼ਾਮਲ ਸਨ। (12TH Board exams) 12ਵੀਂ ਜਮਾਤ ਦੀ ਪ੍ਰੀਖਿਆ ਆਬਜੈਕਟਿਵ ਟਾਈਪ ਪੇਪਰ ਜ਼ਰੀਏ ਹੋਵੇਗੀ।
ਪ੍ਰੀਖਿਆ ਕਰਵਾਉਣ ਲਈ ਦਿੱਲੀ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਨੇ ਸਹਿਮਤੀ ਜਤਾਈ ਹੈ। ਮੀਟਿੰਗ ਵਿਚ ਇਹ ਵੀ ਸਹਿਮਤੀ ਬਣੀ ਕਿ ਵਿਦਿਆਰਥੀਆਂ ਦੀ ਪ੍ਰੀਖਿਆ ਉਨ੍ਹਾਂ ਦੇ ਹੋਮ ਸੈਂਟਰ ਵਿਚ ਹੀ ਕਰਵਾਈ ਜਾਵੇਗੀ ਤੇ ਸੈਂਟਰਾਂ ਨੂੰ ਪਾਸਵਰਡ ਵਾਲਾ ਈ-ਪੇਪਰ ਭੇਜਿਆ ਜਾਵੇਗਾ। ਗੌਰਤਲਬ ਹੈ ਕਿ ਇਸ ਤੋਂ ਪਹਿਲਾ ਪੋਖਰਿਆਲ ਨੇ ਸਾਰੇ ਹਿੱਤਧਾਰਕਾਂ, ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਤੇ ਹੋਰਾਂ ਨੂੰ ਸੋਸ਼ਲ ਮੀਡੀਆ ’ਤੇ ਆਪੋ-ਆਪਣੇ ਸਵਾਲ ਤੇ ਸੁਝਾਅ ਦੇਣ ਲਈ ਕਿਹਾ ਹੈ।
ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਕਿਹਾ ਕਿ ਵਰਚੁਅਲ ਬੈਠਕ ਵਿਚ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਕਰਵਾਉਣ ਬਾਰੇ ਤਜਵੀਜ਼ਾਂ ’ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੇਸ਼ੇਵਰ ਕੋਰਸਾਂ ਲਈ ਦਾਖ਼ਲਾ ਪ੍ਰੀਖਿਆਵਾਂ ਕਰਵਾਉਣ ਨੂੰ ਵੀ ਵਿਚਾਰਿਆ ਜਾਵੇਗਾ। ਪੋਖਰਿਆਲ ਨੇ ਕਿਹਾ ਉਨ੍ਹਾਂ ਹਾਲ ਹੀ ਵਿਚ ਸਾਰੇ ਸੂਬਿਆਂ ਦੇ ਸਿੱਖਿਆ ਸਕੱਤਰਾਂ ਨਾਲ ਇਸ ਬਾਰੇ ਬੈਠਕ ਕੀਤੀ ਹੈ। ਭਲਕੇ ਹੋਣ ਵਾਲੀ ਉੱਚ ਪੱਧਰੀ ਬੈਠਕ ਸਵੇਰੇ 11.30 ਵਜੇ ਸ਼ੁਰੂ ਹੋਵੇਗੀ।