ਸਾਊਦੀ ਅਰਬ ‘ਚ ਹੱਜ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਕੜਾਕੇ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਊਦੀ ਅਰਬ ਨੇ ਹੁਣ ਹੱਜ ਯਾਤਰਾ ਦੌਰਾਨ ਹੋਈਆਂ ਮੌਤਾਂ ਦੇ ਅੰਕੜਿਆਂ ਨੂੰ ਅਪਡੇਟ ਕੀਤਾ ਹੈ, ਜਿਸ ਮੁਤਾਬਕ ਹੁਣ ਤੱਕ 1300 ਹਾਜੀਆਂ ਦੀ ਗਰਮੀ ਕਾਰਨ ਮੌਤ ਹੋ ਚੁੱਕੀ ਹੈ। ਖਾਸ ਗੱਲ ਇਹ ਹੈ ਕਿ ਮਰਨ ਵਾਲਿਆਂ ਵਿਚ ਜ਼ਿਆਦਾਤਰ ਉਹ ਸਨ ਜੋ ਬਿਨਾਂ ਅਧਿਕਾਰਤ ਇਜਾਜ਼ਤ ਤੋਂ ਆਏ ਸਨ।
ਸਾਊਦੀ ਪ੍ਰੈੱਸ ਏਜੰਸੀ ਦੀ ਰਿਪੋਰਟ ‘ਚ ਲਿਖਿਆ ਹੈ, ‘ਅਫ਼ਸੋਸ ਦੀ ਗੱਲ ਹੈ ਕਿ ਹੱਜ ਦੌਰਾਨ ਮਰਨ ਵਾਲਿਆਂ ਦੀ ਗਿਣਤੀ 1,301 ਹੋ ਗਈ ਹੈ। ਇਨ੍ਹਾਂ ‘ਚੋਂ 83 ਫੀਸਦੀ ਲੋਕ ਅਜਿਹੇ ਸਨ, ਜੋ ਬਿਨਾਂ ਇਜਾਜ਼ਤ ਤੋਂ ਹੱਜ ਯਾਤਰਾ ‘ਤੇ ਗਏ ਸਨ। ਇਹ ਲੋਕ ਕੜਾਕੇ ਦੀ ਗਰਮੀ ਵਿੱਚ ਪੈਦਲ ਲੰਬਾ ਸਫ਼ਰ ਤੈਅ ਕਰ ਰਹੇ ਸਨ। ਇਸ ਕਾਰਨ ਮੌਤਾਂ ਹੋਈਆਂ ਹਨ। ਇਸ ਤੋਂ ਪਹਿਲਾਂ, ਪਿਛਲੇ ਹਫ਼ਤੇ ਏਐਫਪੀ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਸੀ ਕਿ ਹੱਜ ਯਾਤਰਾ ਦੌਰਾਨ ਹੁਣ ਤੱਕ 1100 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੱਜ ਦੌਰਾਨ ਮਰਨ ਵਾਲੇ ਸਭ ਤੋਂ ਵੱਧ ਲੋਕ 658 ਮਿਸਰੀ ਸਨ। ਇਨ੍ਹਾਂ ‘ਚੋਂ 630 ਬਿਨਾਂ ਮਨਜ਼ੂਰੀ ਦੇ ਪਹੁੰਚੇ ਸਨ। ਐਤਵਾਰ ਤੱਕ, ਸਾਊਦੀ ਸਰਕਾਰ ਨੇ ਅਧਿਕਾਰਤ ਤੌਰ ‘ਤੇ ਹੱਜ ਦੌਰਾਨ ਹੋਈਆਂ ਮੌਤਾਂ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਸੀ। ਹਾਲਾਂਕਿ ਸਾਊਦੀ ਸਰਕਾਰ ਨੇ ਮੰਨਿਆ ਸੀ ਕਿ 15 ਅਤੇ 16 ਜੂਨ ਨੂੰ ਹੱਜ ਯਾਤਰਾ ‘ਤੇ ਸਭ ਤੋਂ ਜ਼ਿਆਦਾ ਭੀੜ ਸੀ ਤੇ ਇਸ ਦੌਰਾਨ 577 ਲੋਕਾਂ ਦੀ ਮੌਤ ਹੋ ਗਈ ਸੀ। ਇਹ ਮੌਤਾਂ ਉਸ ਸਮੇਂ ਹੋਈਆਂ ਜਦੋਂ ਸ਼ਰਧਾਲੂ ਸ਼ੈਤਾਨ ਨੂੰ ਪੱਥਰ ਮਾਰਨ ਦੀ ਰਸਮ ਨਿਭਾ ਰਹੇ ਸਨ।
ਇਸ ਵਾਰ ਪੁੱਜੇ 18 ਲੱਖ ਸ਼ਰਧਾਲੂ
ਮਾਨਤਾ ਅਨੁਸਾਰ, ਕਿਸੇ ਵੀ ਮੁਸਲਮਾਨ ਨੂੰ ਆਪਣੇ ਜੀਵਨ ਵਿੱਚ ਘੱਟੋ ਘੱਟ ਇੱਕ ਵਾਰ ਹੱਜ ਕਰਨਾ ਚਾਹੀਦਾ ਹੈ। ਆਮ ਤੌਰ ‘ਤੇ ਹਰ ਸਾਲ 15 ਤੋਂ 20 ਲੱਖ ਲੋਕ ਹੱਜ ਯਾਤਰਾ ‘ਤੇ ਜਾਂਦੇ ਹਨ। ਇਸ ਸਾਲ ਇਹ ਗਿਣਤੀ 18 ਲੱਖ ਹੈ। ਇਨ੍ਹਾਂ ਵਿੱਚੋਂ 16 ਲੱਖ ਲੋਕ ਵਿਦੇਸ਼ ਤੋਂ ਸਾਊਦੀ ਅਰਬ ਪੁੱਜੇ। ਇਸ ਸਾਲ ਸਮੱਸਿਆ ਇਹ ਹੈ ਕਿ ਮੱਕਾ ਵਿੱਚ ਤਾਪਮਾਨ 52 ਡਿਗਰੀ ਸੈਲਸੀਅਸ ਤੱਕ ਹੈ। ਐਨੀ ਕੜਕਦੀ ਗਰਮੀ ਵਿੱਚ ਖੁੱਲ੍ਹੀ ਧੁੱਪ ਵਿੱਚ ਯਾਤਰਾ ਕਰਨਾ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਹੱਜ ਯਾਤਰਾ ਤੋਂ ਭਾਰਤ ਪਰਤੇ ਕਈ ਸ਼ਰਧਾਲੂਆਂ ਨੇ ਇਹ ਵੀ ਕਿਹਾ ਕਿ ਉਥੇ ਲੋਕ ਧੁੱਪ ਅਤੇ ਗਰਮੀ ਕਾਰਨ ਬੇਹੋਸ਼ ਹੋ ਰਹੇ ਹਨ। ਇਸ ਦੌਰਾਨ ਸਾਊਦੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ, ਜੋ ਕਿਸੇ ਹੋਰ ਕੰਮ ਲਈ ਸਾਊਦੀ ਅਰਬ ਆਏ ਸਨ ਪਰ ਹੁਣ ਉਹ ਬਿਨਾਂ ਇਜਾਜ਼ਤ ਤੋਂ ਹੱਜ ਯਾਤਰਾ ਵਿਚ ਹਿੱਸਾ ਲੈ ਰਹੇ ਹਨ। ਇਨ੍ਹਾਂ ਲੋਕਾਂ ਵਿਚ ਮਿਸਰ ਤੋਂ ਆਏ ਲੋਕਾਂ ਦੀ ਗਿਣਤੀ ਜ਼ਿਆਦਾ ਹੈ।
ਬਿਨਾਂ ਮਨਜ਼ੂਰੀ ਗਏ ਹੱਜ ਯਾਤਰਾ ਉਤੇ, 52 ਡਿਗਰੀ ਦੀ ਝੁਲਸਾਉਣ ਵਾਲੀ ਗਰਮੀ ਵਿਚ ਤੁਰਨਾ ਪਿਆ ਮਹਿੰਗਾ, 1300 ਸ਼ਰਧਾਲੂਆਂ ਦੀ ਮੌਤ
ਸਾਊਦੀ ਅਰਬ ‘ਚ ਹੱਜ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਕੜਾਕੇ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਊਦੀ ਅਰਬ ਨੇ ਹੁਣ ਹੱਜ ਯਾਤਰਾ…
