ਗੈਂਗਸਟਰ ਜੱਗੂ ਭਗਵਾਨਪੁਰੀਆ ਦੇ 2 ਸਾਥੀਆ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ 

ਚੰਡੀਗੜ੍ਹ: ਗੈਂਗਸਟਰ ਜੱਗ ਭਗਵਾਨਪੁਰੀਆ ਦੇ 2 ਸਾਥੀਆ 06 ਪਿਸਟਲ ਅਤੇ 25 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਪੁਲਿਸ ਅਧਿਕਾਰੀ ਵਿਵੇਕਸ਼ੀਲ ਸੋਨੀ ਨੇ ਦੱਸਿਆ…

ਚੰਡੀਗੜ੍ਹ: ਗੈਂਗਸਟਰ ਜੱਗ ਭਗਵਾਨਪੁਰੀਆ ਦੇ 2 ਸਾਥੀਆ 06 ਪਿਸਟਲ ਅਤੇ 25 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਪੁਲਿਸ ਅਧਿਕਾਰੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਹੈ ਕਿ ਰੂਪਨਗਰ ਦੀ ਟੀਮ ਨੂੰ ਉਸ ਸਮੇਂ ਬਹੁਤ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਅਤਿ ਨਜਦੀਕੀ ਸਾਥੀ ਗੈਂਗਸਟਰ ਸੰਦੀਪ ਕੁਮਾਰ ਅਤੇ ਰਵੀ ਬਲਾਚੌਰੀਆ ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੋਂ 06 ਮਾਰੂ ਹਥਿਆਰਾਪਿਸਟਲ .32 ਬੋਰ ਸਮੇਤ 25 ਰੱਦ ਜਿੰਦਾ ਬ੍ਰਾਮਦ ਕੀਤੇ ਗਏ ਹਨ।
ਐਸ.ਐਸ.ਪੀ ਰੂਪਨਗਰ ਵੱਲੋਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਗੈਂਗਸਟਰ ਜੱਗੂ ਭਗਵਾਨਪੁਰੀਆਂ ਦੇ ਗੁਰਗੇ ਵਿਸ਼ਾਲ ਵਰਮਾ ਤੋਂ ਸਾਲ ਪੁੱਤਰ ਜ ਮੋਹਨ ਵਰਮਾ ਵਾਸੀ ਸਕੀਮ ਨੰਬਰ 02 ਇੰਪਰੂਵਮੈਂਟ ਟ੍ਰਸਟ ਨੇੜੇ ਦਾਣਾ ਮੰਡੀ ਫਗਵਾੜਾ ਰੋਡ, ਮਾਡਲ ਟਾਊਨ ਹੁਸ਼ਿਆਰਪੁਰ ਨੂੰ 09 ਮਾਰ ਹਥਿਆਰਾਂ ਸਮੇਤ 20 ਰੋਂਦ ਜਿੰਦਾ ਦੇ ਕਾਬੂ ਕੀਤਾ ਗਿਆ ਸੀ, ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 14 ਮਿਤੀ 17.02.2023 ਅਧ 25/54/59 Arms Act ਥਾਣਾ ਸਦਰ ਰੂਪਨਗਰ ਦਰਜ ਰਜਿਸਟਰ ਕੀਤਾ ਗਿਆ ਸੀ, ਜਿਸ ਦੀ ਤਫਤੀਸ਼ ਦੌਰਾਨ ਬੈਕਵਰਡ ਲਿੰਕੇਜਿਸ ਨੂੰ ਟਰੈਕ ਕਰਦਿਆ ਹੋਇਆ, ਇਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ.ਆਈ.ਏ. ਰੂਪਨਗਰ ਦੀ ਟੀਮ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਅਤਿ ਨਜ਼ਦੀਕੀ ਸਾਥੀ ਗੈਂਗਸਟਰ ਸੰਦੀਪ ਕੁਮਾਰ @ ਰਵੀ ਬਲਾਚੌਰੀਆ ਨੂੰ ਮੁਕੱਦਮਾ ਵਿੱਚ ਬਤੌਰ ਦੋਸ਼ੀ ਨਾਮਜਦ ਕੀਤਾ ਹੈ।

ਇਸ ਤੋਂ ਇਲਾਵਾ ਗੈਂਗਸਟਰ ਜੱਗੂ ਭਗਵਾਨਪੁਰੀਆ/ਰਵੀ ਬਲਾਚੋਰੀਆ ਗਰੁੱਪ ਦੇ ਹੀ ਇੱਕ ਹੋਰ ਗੁਰਗੇ ਰੋਹਿਤ ਪੁੱਤਰ ਜੈ ਪਾਲ ਵਾਸੀ ਮੁਹੱਲਾ ਦਿੱਲੀ ਗੇਟ ਹਰਿਆਣਾ ਥਾਣਾ ਹਰਿਆਣਾ ਜਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ । ਮਾਰੂ ਹਥਿਆਰ .32 ਬੋਰ ਪਿਸਟਲ ਸਮੇਤ 03 ਜਿੰਦਾ ਰੌਂਦ ਬ੍ਰਾਮਦ ਹੋਇਆ ਹੈ।ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਹਨਾਂ ਪਾਸੋਂ ਦੌਰਾਨੇ ਪੁਲਿਸ ਰਿਮਾਂਡ ਅਹਿਮ ਇੰਕਸਾਫ ਬਾਮਦਗੀਆਂ ਹੋਣ ਦੀ ਆਸ ਹੈ | 

Leave a Reply

Your email address will not be published. Required fields are marked *