ਸਸੈਕਸ (ਇੰਟ.)- ਜੇਕਰ ਆਈ.ਪੀ.ਐੱਲ. 2021 ਇਸ ਸਾਲ ਦੇ ਅਖੀਰ ਰੀਸ਼ਡਿਊਲ ਹੁੰਦਾ ਹੈ ਤਾਂ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਨੂੰ ਉਮੀਦ ਹੈ ਕਿ ਉਹ ਇਸ ਟੂਰਨਾਮੈਂਟ ਵਿਚ ਖੇਡਣਗੇ। ਦੱਸ ਦਈਏ ਕਿ ਕੋਰੋਨਾ ਦੀ ਦੂਜੀ ਲਹਿਰ ਵਿਚਾਲੇ ਆਈ.ਪੀ.ਐੱਲ. ਦਾ ਆਯੋਜਨ ਹੋ ਰਿਹਾ ਸੀ। ਇਸ ਦੌਰਾਨ ਕੁਝ ਕ੍ਰਿਕਟਰਸ ਅਤੇ ਸਪੋਰਟ ਸਟਾਫ ਦੇ ਮੈਂਬਰ ਇਨਫੈਕਟਿਡ ਪਾਏ ਗਏ ਅਤੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਮੌਜੂਦਾ ਸੈਸ਼ਨ ਵਿਚ 29 ਮੁਕਾਬਲੇ ਖੇਡੇ ਗਏ, ਜਦੋਂ ਕਿ ਅਜੇ 31 ਮੁਕਾਬਲੇ ਖੇਡੇ ਜਾਣੇ ਬਾਕੀ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਨਜ਼ਰ ਸਤੰਬਰ ਵੀਡੋ ‘ਤੇ ਤਾਂ ਜੋ ਟੂਰਨਾਮੈਂਟ ਨੂੰ ਪੂਰਾ ਕਰਵਾਇਆ ਜਾ ਸਕੇ।
ਜ਼ਖਮੀ ਹੋਣ ਕਾਰਣ ਆਰਚਰ ਆਈ.ਪੀ.ਐੱਲ. 2021 ਦੇ ਇਕ ਵੀ ਮੈਚ ਵਿਚ ਨਹੀਂ ਖੇਡ ਸਕੇ। ਉਹ ਰਾਜਸਥਾਨ ਰਾਇਲਸ ਦਾ ਹਿੱਸਾ ਹਨ। ਹੁਣ ਉਹ ਉਮੀਦ ਕਰ ਰਹੇ ਹਨ ਕਿ ਜੇਕਰ ਟੂਰਨਾਮੈੰਟ ਰੀਸ਼ਡਿਊਲ ਹੁੰਦਾ ਹੈ ਤਾਂ ਉਹ ਖੇਡਦੇ ਦਿਖਾਈ ਦੇਣਗੇ। ਆਰਚਰ ਨੇ ਕਿਹਾ ਕਿ ਜੇਕਰ ਮੈਂ ਭਾਰਤ ਜਾਂਦਾ ਹਾਂਤਾਂ ਸ਼ਾਇਦ ਵੈਸੇ ਵੀ ਛੇਤੀ ਘਰ ਆ ਜਾਂਦਾ। ਉਮੀਦ ਹੈ, ਜੇਕਰ ਆਈ.ਪੀ.ਐੱਲ. ਇਸ ਸਾਲ ਰੀਸ਼ਡਿਊਲ ਹੁੰਦਾ ਹੈ, ਤਾਂ ਮੈਂ ਫਿਰ ਤੋਂ ਜਾ ਸਕਾਂਗਾ। ਭਾਰਤ ਨਹੀਂ ਜਾਣਾ ਇਕ ਮੁਸ਼ਕਲ ਫੈਸਲਾ ਸੀ। ਇਹ ਅਸਲ ਵਿਚ ਅਚਾਨਕ ਸੀ। ਮੈਂ ਜਾ ਸਕਦਾ ਸੀ ਪਰ ਮੈਨੂੰ ਨਹੀਂ ਪਤਾ ਕਿ ਮੈਂ ਕਿੰਨੇ ਮੈਚ ਖੇਡ ਪਾਉਂਦਾ।
ਆਰਚਰ ਨੇ ਕਿਹਾ ਕਿ ਰਾਜਸਥਾਨ ਰਾਇਲਸ ਅਤੇ ਇੰਗਲੈਂਡ ਤੋਂ ਉਨ੍ਹਾਂ ਨੂੰ ਭਰਪੂਰ ਸਹਿਯੋਗ ਮਿਲਿਆ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਦੇ ਨਾਲ ਉਨ੍ਹਾਂ ਦੇ ਸਬੰਧ ਕਾਫੀ ਚੰਗੇ ਕਿਉਂਕਿ ਪਿਛਲੇ ਤਿੰਨ ਸਾਲਾਂ ਤੋਂ ਉਹ ਇਸ ਟੀਮ ਨਾਲ ਜੁੜੇ ਹੋਏ ਹਨ। ਬੇਨ ਸਟੋਕਸ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਉਹ ਜ਼ਖਮੀ ਹਨ। ਪਤਾ ਨਹੀਂ ਉਹ ਨਿਊਜ਼ੀਲੈਂਡ ਵਿਰੁੱਧ ਟੈਸਟ ਮੈਚਾਂ ਵਿਚ ਖੇਡ ਸਕਣਗੇ ਜਾਂ ਨਹੀਂ।