ਨਵੀਂ ਦਿੱਲੀ- ਦਿੱਲੀ ਵਿਚ ਆਕਸੀਜਨ ਦਾ ਸੰਕਟ ਦੌਰਾਨ ਕਾਲਾਬਾਜਾਰੀ ਵੀ ਧੜੱਲੇ ਨਾਲ ਜਾਰੀ ਹੈ, ਜਿਸ ‘ਤੇ ਪੁਲਸ ਵਲੋਂ ਸਖ਼ਤ ਐਕਸ਼ਨ ਲੈਂਦਿਆਂ ਹੋਏ ਕਾਰਵਾਈ ਵੀ ਕੀਤੀ ਜਾ ਰਹੀ ਹੈ। ਪੁਲਸ ਵਲੋਂ ਲਗਾਤਾਰ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਹੁਣ ਤੱਕ ਪੁਲਸ ਵਲੋਂ ਖਾਨ ਮਾਰਕੀਟ ਵਿਚ ਕੀਤੀ ਗਈ ਛਾਪੇਮਾਰੀ ਦੌਰਾਨ 425 ਤੋਂ ਜਿਆਦਾ ਆਕਸੀਜਨ ਕੰਸਟ੍ਰੇਟਰ ਬਰਾਮਦ ਕੀਤੇ ਗਏ ਹਨ। ਕਲ ਦੀ ਰੇਡ ਮਗਰੋਂ ਪੁੱਛਗਿੱਛ ਤੋਂ ਬਾਅਦ ਕੁਝ ਹੋਰ ਬਰਾਮਦਗੀ ਕੀਤੀ ਗਈ ਹੈ।
ਦਿੱਲੀ ਪੁਲਸ ਮੁਤਾਬਕ ਵੀਰਵਾਰ ਨੂੰ ਸਾਊਥ ਦਿੱਲੀ ਦੇ ਲੋਧੀ ਕਾਲੋਨੀ ਪੁਲਸ ਨੇ 419 ਆਕਸੀਜਨ ਕੰਟਸਟ੍ਰੇਟਰ ਦੇ ਨਾਲ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਬਰਾਮਦ ਕੀਤੇ ਗਏ ਆਕਸੀਜਨ ਕੰਸਟ੍ਰੇਟਰ ਇਕ ਫਾਰਮ ਹਾਊਸ ਅਤੇ ਸਾਊਥ ਦਿੱਲੀ ਦੇ ਇਕ ਰੈਸਟੋਰੈਂਟ ਐਂਡ ਬਾਰ ਵਿਚ ਰੱਖ ਕੇ 60 ਤੋਂ 70 ਹਜਾਰ ਤੱਕ ਵਸੂਲੇ ਜਾ ਰਹੇ ਹਨ। ਪੁਲਸ ਵਲੋਂ ਫੜੇ ਗਏ ਮੁਲਜ਼ਮ ਦੀ ਪਛਾਣ ਗੌਰਵ ਸੂਰੀ ਦੱਸੀ ਜਾ ਰਹੀ ਹੈ।
ਲੋਧੀ ਕਾਲੋਨੀ ਥਾਣੇ ਦੀ ਪੁਲਸ ਨੇ ਜਿਸ ਤਰ੍ਹਾਂ ਰੈਸਟੋਰੈਂਟ-ਬਾਰ ਅਤੇ ਫਾਰਮ ਹਾਊਸ ‘ਤੇ ਛਾਪਾ ਮਾਰ ਕੇ 419 ਆਕਸੀਜਨ ਕੰਸਟ੍ਰੇਟਰ ਬਰਾਮਦ ਕੀਤੇ ਸਨ, ਉਸ ਦੇ ਮੈਨੇਜਰ ਹਿਤੇਸ਼ ਦੀ ਨਿਸ਼ਾਨਦੇਹੀ ‘ਤੇ 9 ਹੋਰ ਆਕਸੀਜਨ ਕੰਸਟ੍ਰੇਟਰ ਬਰਾਮਦ ਕੀਤੇ ਗਏ ਹਨ। ਇਹ ਆਕਸੀਜਨ ਕੰਸਟ੍ਰੇਟਰ, ਖਾਨ ਮਾਰਕੀਟ ਦੇ ਟਾਊਨ ਹਾਲ ਰੈਸਟੋਰੈਂਟ ਤੋਂ ਬਰਾਮਦ ਕੀਤੇ ਗਏ ਹਨ।
ਡੀ.ਸੀ.ਪੀ ਅਤੁਲ ਠਾਕੁਰ ਮੁਤਾਬਕ, ਨਵਨੀਤ ਕਾਲਰਾ ਦੀ ਮਲਕੀਅਤ ਵਾਲੇ ਨੇਗੇ ਐਂਡ ਜੂ ਬਾਰ ਤੋਂ ਬਰਾਮਦਗੀ ਸ਼ੁਰੂ ਹੋਈ। ਕਾਲਰਾ ਇਕ ਪ੍ਰਸਿੱਧ ਵਪਾਰੀ ਹੈ, ਜੋ ਦਿਆਲ ਆਪਟੀਕਲਸ ਅਤੇ ਖਾਨ ਚਾਚਾ, ਨੇਗੇ ਐਂਡ ਜੂ ਅਤੇ ਟਾਊਨ ਹਾਲ ਰੈਸਟ੍ਰੋ ਬਾਰ ਅਤੇ ਮਿਸਟਰ ਚਾਊ ਨਾਲ ਜੁੜੇ ਹੋਏ ਹਨ।
ਦੱਸਣਯੋਗ ਹੈ ਕਿ ਵੈਸੇ ਹੀ ਦਿੱਲੀ ਵਿਚ ਆਕਸੀਜਨ ਦੀ ਕਮੀ ਹੈ, ਜਿਸ ਕਾਰਣ ਰੋਜ਼ਾਨਾ ਹਸਪਤਾਲਾਂ ਵਿਚ ਲੋਕ ਆਕਸੀਜਨ ਦੀ ਘਾਟ ਕਾਰਣ ਦਮ ਤੋੜ ਰਹੇ ਹਨ।
ਆਕਸੀਜਨ ਦੀ ਕਾਲਾਬਾਜ਼ੀ ਕਰਨ ਵਾਲਿਆਂ ਤੇ ਪੁਲਸ ਦਾ ਵੱਡਾ ਐਕਸ਼ਨ ਤੇ 4 ਲੋਕ ਗ੍ਰਿਫਤਾਰ
ਨਵੀਂ ਦਿੱਲੀ- ਦਿੱਲੀ ਵਿਚ ਆਕਸੀਜਨ ਦਾ ਸੰਕਟ ਦੌਰਾਨ ਕਾਲਾਬਾਜਾਰੀ ਵੀ ਧੜੱਲੇ ਨਾਲ ਜਾਰੀ ਹੈ, ਜਿਸ ‘ਤੇ ਪੁਲਸ ਵਲੋਂ ਸਖ਼ਤ ਐਕਸ਼ਨ ਲੈਂਦਿਆਂ ਹੋਏ ਕਾਰਵਾਈ ਵੀ ਕੀਤੀ…
