Lok Sabha Elections 2024 : ਪੰਜਾਬ ਵਿਚ 55.20 ਫੀਸਦੀ ਵੋਟਿੰਗ, ਬਠਿੰਡਾ ‘ਚ ਸਭ ਤੋਂ ਵੱਧ ਤੇ ਅੰਮ੍ਰਿਤਸਰ ਵਿਚ ਸਭ ਤੋਂ ਘੱਟ ਪਈਆਂ ਵੋਟਾਂ

Lok Sabha Elections 2024 : ਪੰਜਾਬ ਦੀ 13 ਲੋਕ ਸਭਾ ਸੀਟਾਂ ਉਤੇ ਵੋਟਿੰਗ ਸ਼ਾਮ 6 ਵਜੇ ਸਮਾਪਤ ਹੋ ਗਈ। ਸ਼ਾਮ 5 ਵਜੇ ਤਕ 55.20 ਫੀਸਦੀ…

Lok Sabha Elections 2024 : ਪੰਜਾਬ ਦੀ 13 ਲੋਕ ਸਭਾ ਸੀਟਾਂ ਉਤੇ ਵੋਟਿੰਗ ਸ਼ਾਮ 6 ਵਜੇ ਸਮਾਪਤ ਹੋ ਗਈ। ਸ਼ਾਮ 5 ਵਜੇ ਤਕ 55.20 ਫੀਸਦੀ ਪੋਲਿੰਗ ਹੋਈ। ਬਠਿੰਡਾ ਵਿਚ ਸਭ ਤੋਂ ਵੱਧ ਵੋਟਿੰਗ 59.25 ਫੀਸਦੀ ਹੋਈ ਹੈ। ਉੱਥੇ ਹੀ ਸਭ ਤੋਂ ਘੱਟ ਅੰਮ੍ਰਿਤਸਰ ਸਾਹਿਬ ਵਿੱਚ 48.55% ਵੋਟਿੰਗ ਦਰਜ ਕੀਤੀ ਗਈ ਹੈ। ਇਸ ਦੌਰਾਨ ਕਾਂਗਰਸ, ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਨੇਤਾ ਭਿੜ ਗਏ। ਜਲੰਧਰ ਤੇ ਲੁਧਿਆਣਾ ਵਿਚ ਪੋਲਿੰਗ ਬੂਥਾਂ ਉਤੇ ਹੰਗਾਮਾ ਹੋਇਆ। ਲੁਧਿਆਣਾ ਵਿਚ ਹੰਗਾਮੇ ਦੌਰਾਨ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਮੌਕੇ ਉਤੇ ਪੁੱਜੇ। ਉਧਰ, ਨਾਭਾ ਬਲਾਕ ਦੇ ਪਿੰਡ ਸਹੌਲੀ ਵਿਖੇ 103 ਸਾਲਾਂ ਦੀ ਬਜ਼ੁਰਗ ਮਾਤਾ ਬਚਨ ਕੌਰ ਨੇ ਪੋਲਿੰਗ ਬੂਥ ਤੇ ਵੋਟ ਪਾਈ। ਇਸ ਮੌਕੇ ਤੇ ਨਾਭਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੀ ਮੌਕੇ ਤੇ ਮੌਜੂਦ ਰਹੇ।
  
  ਸੀਟ              ਵੋਟਿੰਗ ਪ੍ਰਤੀਸ਼ਤ
  ਬਠਿੰਡਾ           59.25% 
  ਗੁਰਦਾਸਪੁਰ     58.34%
  ਪਟਿਆਲਾ       58.18%
  ਫਿਰੋਜ਼ਪੁਰ        57.68%
  ਸੰਗਰੂਰ          57.21%
  ਖਡੂਰ ਸਾਹਿਬ     55.90%  
  ਅਨੰਦਪੁਰ ਸਾਹਿਬ      55.02%
  ਫਤਿਹਗੜ੍ਹ ਸਾਹਿਬ      54.55%
  ਫਰੀਦਕੋਟ                54.38%
  ਜਲੰਧਰ                  53.66%
  ਹੁਸ਼ਿਆਰਪੁਰ            52.39%  
  ਲੁਧਿਆਣਾ               52.22%
  ਅੰਮ੍ਰਿਤਸਰ ਸਾਹਿਬ      48.55%

Leave a Reply

Your email address will not be published. Required fields are marked *