6 ਅਕਤੂਬਰ ਤੱਕ ਵਧਾਈ ਗਈ ਰੀਆ ਚੱਕਰਵਰਤੀ ਦੀ ਨਿਆਇਕ ਹਿਰਾਸਤ, ਜ਼ਮਾਨਤ ਪਟੀਸ਼ਨ ‘ਤੇ ਭਲਕੇ ਹੋ ਸਕਦੀ ਹੈ ਸੁਣਵਾਈ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਨਾਲ ਜੁੜੇ ਡਰੱਗ ਮਾਮਲੇ ਵਿਚ ਗਿਰਫਤਾਰ ਹੋਈ ਅਦਾਕਾਰਾ ਰੀਆ ਚੱਕਰਵਰਤੀ ਅਜੇ ਜੇਲ੍ਹ ਵਿਚੋਂ ਬਾਹਰ ਨਹੀਂ ਆਵੇਗੀ। ਦਰਅਸਲ ਰੀਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਨਾਲ ਜੁੜੇ ਡਰੱਗ ਮਾਮਲੇ ਵਿਚ ਗਿਰਫਤਾਰ ਹੋਈ ਅਦਾਕਾਰਾ ਰੀਆ ਚੱਕਰਵਰਤੀ ਅਜੇ ਜੇਲ੍ਹ ਵਿਚੋਂ ਬਾਹਰ ਨਹੀਂ ਆਵੇਗੀ। ਦਰਅਸਲ ਰੀਆ ਦੀ ਨਿਆਇਕ ਹਿਰਾਸਤ ਨੂੰ ਸਪੈਸ਼ਲ ਐਨਡੀਪੀਐਸ ਕੋਰਟ ਨੇ 6 ਅਕਤੂਬਰ ਤੱਕ ਹੋਰ ਵਧਾ ਦਿੱਤਾ ਹੈ ਜਿਸ ਕਰਕੇ ਉਸ ਨੂੰ ਜੇਲ੍ਹ ਵਿਚ ਹੀ ਰਹਿਣਾ ਪਵੇਗਾ। ਇਸ ਤੋਂ ਇਲਾਵਾ ਉਸ ਦੇ ਭਰਾ ਸ਼ੋਵਿਕ ਚੱਕਰਵਰਤੀ ਦੀ ਹਿਰਾਸਤ ਵੀ ਕੋਰਟ ਦੁਆਰਾ 6 ਅਕਤੂਬਰ ਤੱਕ ਵਧਾ ਦਿੱਤੀ ਗਈ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਰਿਆ ਅਤੇ ਸ਼ੋਵਿਕ ਨੇ ਆਪਣੀ ਜ਼ਮਾਨਤ ਅਰਜ਼ੀ ਵੀ ਬੋਮਬੇ ਹਾਈਕੋਰਟ ਵਿਚ ਦਾਖਲ ਕਰ ਦਿੱਤੀ ਹੈ ਜਿਸ ਉੱਤੇ ਭਲਕੇ 23 ਸਤੰਬਰ ਨੂੰ ਸੁਣਵਾਈ ਹੋ ਸਕਦੀ ਹੈ। ਦੱਸ ਦਈਏ ਕਿ ਨਾਰਕੋਟਿਕਸ ਕੰਟਰੋਲ ਬਿਊਰੋ (NCB) ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਵਿਚ ਡਰੱਗ ਐਂਗਲ ਤੋਂ ਜਾਂਚ ਕਰ ਰਹੀ ਹੈ । ਐਨਸੀਬੀ ਨੇ ਇਸ ਮਾਮਲੇ ਵਿਚ ਇਕ ਦਰਜਨ ਤੋਂ ਵੱਧ ਲੋਕਾਂ ਨੂੰ ਗਿਰਫ਼ਤਾਰ ਕੀਤਾ ਹੈ ਜਿਸ ਵਿਚ ਰੀਆ ਚੁੱਕਰਵਰਤੀ ਅਤੇ ਉਨ੍ਹਾਂ ਦੇ ਭਰਾ ਸ਼ੋਵਿਕ ਚੱਕਰਵਰਤੀ ਵੀ ਸ਼ਾਮਲ ਹਨ। ਰਿਪੋਰਟਾਂ ਅਨੁਸਾਰ ਜਾਂਚ ਏਜੰਸੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐਨਸੀਬੀ ਨਸ਼ੀਲੇ ਪਦਾਰਥ ਨਾਲ ਜੁੜੇ ਮਾਮਲੇ ਦੀ ਜਾਂਚ ਦੇ ਸੰਬੰਧ ਵਿਚ ਅਦਾਕਾਰਾ ਸਾਰਾ ਅਲੀ ਖਾਨ, ਰਕੁਲ ਪ੍ਰੀਤ ਸਿੰਘ ਅਤੇ ਫੈਸ਼ਨ ਡਿਜ਼ਾਇਨਰ ਸਿਮੋਨ ਖੰਬਾਟਾ ਨੂੰ ਪੁੱਛਗਿੱਛ ਦੇ ਲਈ ਤਲਬ ਕਰਨ ਵਾਲੀ ਹੈ।

ਦਰਅਸਲ ਰੀਆ ਉੱਤੇ ਆਰੋਪ ਹੈ ਕਿ ਉਹ ਆਪਣੇ ਪ੍ਰੇਮੀ ਸੁਸ਼ਾਂਤ ਲਈ ਡਰੱਗਜ਼ ਦਾ ਇੰਤਜ਼ਾਮ ਕਰਦੀ ਸੀ। ਰਿਪੋਰਟਾਂ ਦੀ ਮੰਨੀਏ ਤਾਂ ਸੁਸ਼ਾਂਤ ਮਾਮਲੇ ਵਿਚ ਡਰੱਗਜ਼ ਕਨੈਕਸ਼ਨ ਦਾ ਖੁਲਾਸਾ ਕਰਨ ਵਾਲੀ ਐਨਸੀਬੀ ਨੇ ਰੀਆ ਚੱਕਰਵਰਤੀ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਰਾਜ ਉਗਲਵਾਏ ਹਨ। ਰਿਪੋਰਟਾਂ ਮੁਤਾਬਕ 16/2020 ਕੇਸ ਵਿਚ ਦਰਜ NDPS 67 ਦੇ ਤਹਿਤ ਦਿੱਤੇ ਆਪਣੇ ਬਿਆਨ ਵਿਚ ਰੀਆ ਨੇ ਬਾਲੀਵੁੱਡ ਦੀ ਕਈਂ ਹਸਤੀਆਂ ਦੇ ਨਾਮ ਦੱਸੇ ਹਨ ਅਤੇ ਸੁਸ਼ਾਂਤ ਲਈ ਡਰੱਗਜ਼ ਦਾ ਇੰਤਜ਼ਾਮ ਕਰਨ ਦੀ ਗੱਲ ਵੀ ਕਬੂਲੀ ਹੈ।

 

Leave a Reply

Your email address will not be published. Required fields are marked *