ਮਹਿੰਗਾਈ ਭੱਤੇ ‘ਚ 25 ਫੀਸਦੀ ਦਾ ਵਾਧਾ, ਸਰਕਾਰ ਨੇ ਇਨ੍ਹਾਂ ਕੇਂਦਰੀ ਕਰਮਚਾਰੀਆਂ ਨੂੰ ਦਿੱਤਾ ਵੱਡਾ ਤੋਹਫਾ

ਨਵੀਂ ਦਿੱਲੀ: ਕੇਂਦਰੀ ਕਰਮਚਾਰੀਆਂ ਨੂੰ 7ਵੇਂ ਤਨਖਾਹ ਕਮਿਸ਼ਨ ਮਿਲਣ ਤੋਂ ਬਾਅਦ ਹੁਣ ਕੇਂਦਰ ਸਰਕਾਰ ਦੇ ਉਨ੍ਹਾਂ ਕਰਮਚਾਰੀਆਂ ਲਈ ਖੁਸ਼ਖਬਰੀ ਹੈ ਜੋ 6ਵਾਂ ਤਨਖਾਹ ਸਕੇਲ ਪ੍ਰਾਪਤ…

ਨਵੀਂ ਦਿੱਲੀ: ਕੇਂਦਰੀ ਕਰਮਚਾਰੀਆਂ ਨੂੰ 7ਵੇਂ ਤਨਖਾਹ ਕਮਿਸ਼ਨ ਮਿਲਣ ਤੋਂ ਬਾਅਦ ਹੁਣ ਕੇਂਦਰ ਸਰਕਾਰ ਦੇ ਉਨ੍ਹਾਂ ਕਰਮਚਾਰੀਆਂ ਲਈ ਖੁਸ਼ਖਬਰੀ ਹੈ ਜੋ 6ਵਾਂ ਤਨਖਾਹ ਸਕੇਲ ਪ੍ਰਾਪਤ ਕਰ ਰਹੇ ਹਨ। ਸਰਕਾਰ ਨੇ ਉਨ੍ਹਾਂ ਦੀ ਤਨਖਾਹ ਵਿਚ ਬੰਪਰ ਵਾਧੇ ਦਾ ਪ੍ਰਬੰਧ ਕੀਤਾ ਹੈ। ਸਰਕਾਰ ਨੇ ਕੇਂਦਰ ਸਰਕਾਰ ਅਤੇ ਕੇਂਦਰੀ ਖੁਦਮੁਖਤਿਆਰ ਸੰਸਥਾਵਾਂ ਦੇ ਕਰਮਚਾਰੀਆਂ ਲਈ ਮਹਿੰਗਾਈ ਭੱਤੇ ਵਿਚ 25 ਪ੍ਰਤੀਸ਼ਤ ਵਾਧਾ ਕਰਨ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਅਪ੍ਰੈਲ 2020 ਵਿਚ ਉਨ੍ਹਾਂ ਦਾ ਮਹਿੰਗਾਈ ਭੱਤਾ ਵੀ ਫ੍ਰੀਜ਼ ਕਰ ਦਿੱਤਾ ਗਿਆ ਸੀ।

ਪੜੋ ਹੋਰ ਖਬਰਾਂ: ਦੇਸ਼ ’ਚ 154 ਦਿਨਾਂ ’ਚ ਸਭ ਤੋਂ ਘੱਟ ਨਵੇਂ ਮਾਮਲੇ ਆਏ ਸਾਹਮਣੇ, 437 ਲੋਕਾਂ ਦੀ ਹੋਈ ਮੌਤ

164 ਫੀਸਦੀ ਦੀ ਦਰ ਨਾਲ ਮਿਲ ਰਿਹਾ ਸੀ ਡੀਏ
ਇਨ੍ਹਾਂ ਕਰਮਚਾਰੀਆਂ ਦਾ ਮਹਿੰਗਾਈ ਭੱਤਾ 1 ਜਨਵਰੀ 2020, 1 ਜੁਲਾਈ 2020 ਅਤੇ 1 ਜਨਵਰੀ 2021 ਨੂੰ ਵੀ ਫ੍ਰੀਜ਼ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਇਸ ਸਮੇਂ ਦੌਰਾਨ 164 ਫੀਸਦੀ ਦੀ ਦਰ ਨਾਲ ਡੀਏ ਮਿਲ ਰਿਹਾ ਸੀ। ਸਰਕਾਰ ਨੇ ਹੁਣ ਇਸ ਨੂੰ ਵਧਾ ਕੇ 189 ਫੀਸਦੀ ਕਰ ਦਿੱਤਾ ਹੈ, ਜੋ ਕਿ 1 ਜੁਲਾਈ, 2021 ਤੋਂ ਲਾਗੂ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮਹਿੰਗਾਈ ਭੱਤਾ ਸਿਰਫ 164 ਫੀਸਦੀ ਦੀ ਦਰ ਨਾਲ ਦਿੱਤਾ ਜਾ ਰਿਹਾ ਹੈ ਅਤੇ ਇਸਦੇ ਲਈ ਕੋਈ ਬਕਾਇਆ ਨਹੀਂ ਮਿਲੇਗਾ।

6ਵੇਂ ਪੇ ਸਕੇਲ ਅਧੀਨ ਤਨਖਾਹ
ਵਿੱਤ ਮੰਤਰਾਲਾ ਵਿਚ ਨਿਰਦੇਸ਼ਕ ਨਿਰਮਲਾ ਦੇਵ ਦੇ ਅਨੁਸਾਰ ਇਹ ਆਦੇਸ਼ ਕੇਂਦਰ ਸਰਕਾਰ ਦੇ ਉਨ੍ਹਾਂ ਸਾਰੇ ਦਫਤਰਾਂ ਲਈ ਜਾਰੀ ਕੀਤੇ ਗਏ ਹਨ, ਜੋ ਇਸ ਵੇਲੇ ਛੇਵੇਂ ਤਨਖਾਹ ਸਕੇਲ ਦੇ ਤਹਿਤ ਤਨਖਾਹਾਂ ਦੇ ਰਹੇ ਹਨ। ਇਸ ਆਦੇਸ਼ ਦੀ ਇਕ ਕਾਪੀ C&AG ਅਤੇ UPSC ਸਮੇਤ ਹੋਰ ਵਿਭਾਗਾਂ ਨੂੰ ਭੇਜੀ ਗਈ ਹੈ।

ਪੜੋ ਹੋਰ ਖਬਰਾਂ: ਕਾਬੁਲ ਤੋਂ 120 ਭਾਰਤੀਆਂ ਨੂੰ ਲੈ ਜਾਮਨਗਰ ਪਹੁੰਚਿਆ ਏਅਰਫੋਰਸ ਦਾ ਜਹਾਜ਼

ਐੱਚਆਰਏ ਵੀ ਵਧੇਗਾ
ਆਲ ਇੰਡੀਆ ਅਕਾਊਂਟਸ ਐਂਡ ਆਡਿਟ ਕਮੇਟੀ ਦੇ ਜਨਰਲ ਸਕੱਤਰ ਹਰੀਸ਼ੰਕਰ ਤਿਵਾੜੀ ਨੇ ਕਿਹਾ ਕਿ ਸਰਕਾਰ ਦੇ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ (ਡੀਏ) ‘ਤੇ ਲੱਗੀ ਪਾਬੰਦੀ ਹਟਾਏ ਜਾਣ ਕਾਰਨ ਤਨਖਾਹ ਵਿਚ ਮਹੱਤਵਪੂਰਨ ਵਾਧਾ ਹੋਵੇਗਾ। ਇਸ ਨਾਲ ਮਕਾਨ ਕਿਰਾਇਆ ਭੱਤਾ ਵੀ ਪ੍ਰਭਾਵਤ ਹੋਵੇਗਾ। ਵਿੱਤ ਮੰਤਰਾਲਾ ਨੇ 7ਵੇਂ ਤਨਖਾਹ ਕਮਿਸ਼ਨ ਦੇ ਤਹਿਤ ਸ਼ਹਿਰ ਦੇ ਹਿਸਾਬ ਨਾਲ ਐੱਚਆਰਏ ਵਧਾ ਕੇ 27 ਪ੍ਰਤੀਸ਼ਤ, 18 ਪ੍ਰਤੀਸ਼ਤ ਅਤੇ 9 ਪ੍ਰਤੀਸ਼ਤ ਕਰ ਦਿੱਤਾ ਹੈ। ਇਹ ਵਰਗੀਕਰਨ X, Y ਅਤੇ Z ਕਲਾਸ ਦੇ ਸ਼ਹਿਰਾਂ ਦੇ ਅਨੁਸਾਰ ਹੈ। ਯਾਨੀ ਜੋ ਕਿ X ਕਲਾਸ ਸਿਟੀ ਵਿਚ ਰਹਿੰਦਾ ਹੈ, ਉਸ ਨੂੰ ਹੁਣ ਹੋਰ HRA ਮਿਲੇਗਾ। ਇਸ ਤੋਂ ਬਾਅਦ Y ਕਲਾਸ ਅਤੇ ਫਿਰ Z ਕਲਾਸ ਵਾਲਿਆਂ ਨੂੰ ਹੋਰ ਭੱਤਾ ਮਿਲੇਗਾ।

Leave a Reply

Your email address will not be published. Required fields are marked *