ਸੰਗਰੂਰ : ਘਰ ਵਿਚ ਹੀ ਸ਼ਰਾਬ ਤਿਆਰ ਕਰ ਕੇ ਬੋਤਲ ਉਤੇ ਲੇਬਲ ਲਾ ਕੇ ਵੇਚੀ ਜਾਂਦੀ ਸੀ। ਇਸੇ ਸ਼ਰਾਬ ਨਾਲ ਹੁਣ ਤਕ ਅੱਠ ਮੌਤਾਂ ਹੋ ਚੁੱਕੀਆਂ ਹਨ। ਇਸ ਮਾਮਲੇ ਵਿਚ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਪੈਸ਼ਲ ਡੀ. ਜੀ. ਪੀ. ਅਰਪਿਤ ਸ਼ੁਕਲਾ ਲਾਅ ਇਨ ਆਰਡਰ ਨੇ ਜਾਣਕਾਰੀ ਦਿੱਤੀ ਹੈ ਕਿ ਸੰਗਰੂਰ ਦੇ ਪਿੰਡ ਗੁਜਰਾਂ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈ 8 ਵਿਅਕਤੀਆਂ ਦੀ ਮੌਤ ਦੇ ਮਾਮਲੇ ਵਿਚ ਪੁਲਸ ਨੇ ਜ਼ਹਿਰੀਲੀ ਸ਼ਰਾਬ ਵੇਚਣ ਵਾਲੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਆਪਣੇ ਘਰ ਵਿਚ ਹੀ ਸ਼ਰਾਬ ਬਣਾਈ ਜਾਂਦੀ ਸੀ ਅਤੇ ਉਸ ਉੱਤੇ ਲੇਬਲ ਲਗਾ ਦਿੱਤਾ ਜਾਂਦਾ ਸੀ, ਉਹ ਵੀ ਘਰ ਵਿਚ ਹੀ ਤਿਆਰ ਕੀਤਾ ਜਾਂਦਾ ਸੀ। ਇਨ੍ਹਾਂ ਦੇ ਘਰ ਵਿਚੋਂ ਰੇਡ ਕਰਨ ਤੋਂ ਬਾਅਦ ਨਾਜਾਇਜ਼ ਸ਼ਰਾਬ ਬਣਾਉਣ ਵਾਲੀ ਸਮੱਗਰੀ ਦੀ ਬਰਾਮਦ ਕੀਤੀ ਗਈ ਹੈ ਜਿਸ ਵਿਚ ਵੱਡੀ ਗਿਣਤੀ ਵਿਚ ਖਾਲ੍ਹੀ ਬੋਤਲਾਂ, ਬੋਤਲਾਂ ਦੇ ਉੱਤੇ ਲਗਾਉਣ ਵਾਲਾ ਢੱਕਣ ਪ੍ਰਿੰਟਰ, ਬੋਤਲ ਨੂੰ ਲਗਾਉਣ ਵਾਲੀ ਸੀਲ ਆਦਿ ਚੀਜ਼ਾਂ ਬਰਾਮਦ ਹੋਈਆਂ ਹਨ। ਮੁਲਜ਼ਮਾਂ ਨੇ ਦੱਸਿਆ ਕਿ ਸਾਡੇ ਵੱਲੋਂ ਘਰ ਵਿਚ ਹੀ ਸ਼ਰਾਬ ਬਣਾਈ ਜਾਂਦੀ ਸੀ ਅਤੇ ਹਰਿਆਣਾ ਮਾਰਕਾ ਦੇ ਲੇਬਲ ਵੀ ਘਰ ਵਿਚ ਹੀ ਤਿਆਰ ਕੀਤੇ ਜਾਂਦੇ ਸੀ। ਮੁਲਜ਼ਾਂ ਨੇ ਦੱਸਿਆ ਕਿ ਹੁਣ ਤੱਕ ਸਾਡੇ ਵੱਲੋਂ 10 ਪੇਟੀਆਂ ਬਣਾ ਕੇ ਵੇਚੀਆਂ ਜਾ ਚੁੱਕੀਆਂ ਹਨ। ਫਿਲਹਾਲ ਪੁਲਸ ਵਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਕੁਝ ਸਮਾਂ ਪਹਿਲਾਂ ਹੀ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਸਾਡੇ ਵੱਲੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਹੁਣ ਤੱਕ ਇਨ੍ਹਾਂ ਵੱਲੋਂ ਹੋਰ ਕਿਹੜੇ ਇਲਾਕਿਆਂ ਵਿਚ ਸ਼ਰਾਬ ਵੇਚੀ ਗਈ ਹੈ ਤੇ ਕਿੱਥੋਂ-ਕਿੱਥੋਂ ਸ਼ਰਾਬ ਬਣਾਉਣ ਦਾ ਸਾਮਾਨ ਲਿਆਉਂਦੇ ਸੀ।
ਡੀ. ਜੀ. ਪੀ. ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸਾਡੀਆਂ ਟੀਮਾਂ ਬਾਹਰੀ ਸੂਬਿਆਂ ਵਿਚ ਵੀ ਰੇਡ ਕਰ ਰਹੀਆਂ ਹਨ ਤਾਂ ਜੋ ਇਨ੍ਹਾਂ ਦੀ ਪੂਰੀ ਚੈਨ ਫੜੀ ਜਾ ਸਕੇ।
ਘਰ ‘ਚ ਹੀ ਤਿਆਰ ਕਰਦੇ ਸੀ ਸ਼ਰਾਬ, ਹਰਿਆਣਾ ਮਾਰਕਾ ਦਾ ਲਾਉਂਦੇ ਸੀ ਲੇਬਲ, 8 ਮੌਤਾਂ ਮਾਮਲੇ ‘ਚ ਚਾਰ ਕਾਬੂ
ਸੰਗਰੂਰ : ਘਰ ਵਿਚ ਹੀ ਸ਼ਰਾਬ ਤਿਆਰ ਕਰ ਕੇ ਬੋਤਲ ਉਤੇ ਲੇਬਲ ਲਾ ਕੇ ਵੇਚੀ ਜਾਂਦੀ ਸੀ। ਇਸੇ ਸ਼ਰਾਬ ਨਾਲ ਹੁਣ ਤਕ ਅੱਠ ਮੌਤਾਂ ਹੋ…
