ਚੰਡੀਗੜ੍ਹ- ਪੰਜਾਬ ਵਿਚ ਕੋਰੋਨਾ ਵਾਇਰਸ ਕਾਰਣ ਲਗਾਤਾਰ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਅਤੇ ਇਸ ਨੂੰ ਰੋਕਣ ਲਈ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਦੇ ਬਾਵਜੂਦ ਕੋਰੋਨਾ ਵਾਇਰਸ ਕਾਰਣ ਕੇਸਾਂ ਵਿਚ ਵਾਧਾ ਹੋ ਰਿਹਾ ਹੈ।
ਕੋਵੈਕਸੀਨ, ਕੋਵੀਸ਼ੀਲਡ ਅਤੇ ਸਪੁਤਨਿਕ ਵੀ ਤਿੰਨੋ ਵੈਕਸੀਨ ਕੋਰੋਨਾ ਇਨਫੈਕਸ਼ਨ ਤੋਂ ਬਚਾਅ ਲਈ ਕਾਰਗਰ ਹੈ। ਦੇਸ਼ ਵਿਚ ਹੁਣ ਤੱਕ ਕੋਰੋਨਾ ਇਨਫੈਕਸ਼ਨ ਨਾਲ ਬਚਾਅ ਲਈ ਦੋ ਵੈਕਸੀਨ ਮੁਹੱਈਆ ਸਨ। ਪਰ ਹੁਣ ਇਕ ਹੋਰ ਵੈਕਸੀਨ ਸਪੁਤਨਿਕ ਵੀ ਆ ਗਈ ਹੈ। ਜਿਸ ਨੂੰ ਰੂਸ ਨੇ ਤਿਆਰ ਕੀਤਾ ਹੈ। ਵੈਸੇ ਤਾਂ ਤਿੰਨੋ ਹੀ ਵੈਕਸੀਨ ਲੋਕਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹਨ। ਬਸ ਤਿੰਨੋ ਵੈਕਸੀਨ ਵਿਚ ਕੁਝ ਮਾਮੂਲੀ ਫਰਕ ਹਨ। ਜਿਵੇਂ ਕਿ ਇਕ ਦੂਜੇ ਤੋਂ ਇਹ ਵੈਕਸੀਨ ਕਿੰਨੀਆਂ ਪ੍ਰਭਾਵੀ ਹਨ।
ਇਨ੍ਹਾਂ ਵੈਕਸੀਨ ਨੂੰ ਕਿਸ ਨੇ ਤਿਆਰ ਕੀਤਾ ਹੈ। ਕੀ ਇਹ ਤਿੰਨੋ ਵੈਕਸੀਨ ਕੋਰੋਨਾ ਦੇ ਨਵੇਂ ਸਟ੍ਰੇਨ ‘ਤੇ ਪ੍ਰਭਾਵੀ ਹੈ ਜਾਂ ਨਹੀਂ। ਇਨ੍ਹਾਂ ਤਿੰਨੋ ਵੈਕਸੀਨ ‘ਤੇ ਪੀ.ਜੀ.ਆਈ. ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋਫੈਸਰ ਜਗਤਰਾਮ ਨਾਲ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਤਾਂ ਜੋ ਲੋਕਾਂ ਨੂੰ ਇਨ੍ਹਾਂ ਤਿੰਨੋ ਵੈਕਸੀਨ ਬਾਰੇ ਵਿਚ ਜੋ ਵੀ ਸਵਾਲ ਹੋਣ ਉਨ੍ਹਾਂ ਦਾ ਜਵਾਬ ਲੋਕਾਂ ਤੱਕ ਪਹੁੰਚ ਸਕੇ।
ਪ੍ਰੋਫੈਸਰ ਜਗਤਰਾਮ ਨੇ ਦੱਸਿਆ ਕਿ ਦੇਸ਼ ਵਿਚ ਹੁਣ ਸਪੁਤਨਿਕ ਵੀ ਜੋ ਕਿ ਰੂਸ ਵਲੋਂ ਤਿਆਰ ਕੀਤੀ ਗਈ ਹੈ। ਇਹ ਵੈਕਸੀਨ ਵੀ ਛੇਤੀ ਲੋਕਾਂ ਨੂੰ ਮੁਹਈਆ ਹੋਵੇਗੀ। ਨਵੀਂ ਵੈਕਸੀਨ ਆਉਣ ਪਿੱਛੋਂ ਵੈਕਸੀਨੇਸ਼ਨ ਦੇ ਪੱਧਰ ਨੂੰ ਵਧਾਇਆ ਜਾਵੇਗਾ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਲਗਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਤਿੰਨੋ ਵੈਕਸੀਨ ਹੀ ਪੂਰੀ ਤਰ੍ਹਾਂ ਨਾਲ ਲੋਕਾਂ ਲਈ ਸੁਰੱਖਿਅਤ ਹੈ। ਵੈਕਸੀਨੇਸ਼ਨ ਤੋਂ ਬਾਅਦ ਬੁਖਾਰ, ਸਰੀਰ ਦਰਦ ਅਤੇ ਬੇਚੈਨੀ ਹੋਣਾ ਆਮ ਲੱਛਣ ਹਨ। ਅਜਿਹੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।