Viral Video : ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆ ਵੀਡੀਓ ਵਾਇਰਲ ਹੁੰਦੀਆ ਹਨ ਪਰ ਹੁਣ ਇਕ ਜਿਹੀ ਵੀਡੀਓ ਵਾਇਰਲ ਹੋਈ ਜਿਸ ਵਿੱਚ ਸਾਲੀ ਨੇ ਸਾਰਿਆ ਦੇ ਸਾਹਮਣੇ ਦੁਲਹੇ ਨੂੰ ਥੱਪੜ ਮਾਰੇ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।
ਵਰਮਾਲਾ ਤੋਂ ਬਾਅਦ ਲਾੜੇ ਦੀ ਕੁੱਟਮਾਰ
ਕਿਸੇ ਵੀ ਵਿਆਹ ਨੂੰ ਲੈ ਕੇ ਲਾੜਾ ਜਿੰਨਾ ਖੁਸ਼ ਹੁੰਦਾ ਹੈ, ਓਨੇ ਹੀ ਉਸ ਦੇ ਦੋਸਤ ਵੀ ਖੁਸ਼ ਹੁੰਦੇ ਹਨ। ਦੋਸਤ ਇੰਨੇ ਜਿਆਦਾ ਖੁਸ਼ ਹੁੰਦੇ ਹਨ ਕਿ ਵਿਆਹ ਦੌਰਾਨ ਮਸਤੀ ਦਾ ਕੋਈ ਅੰਤ ਨਹੀਂ ਰਹਿੰਦਾ। ਪਰ ਕਈ ਵਾਰ ਇਹ ਮਜ਼ਾ ਭਾਰੀ ਵੀ ਪੈ ਜਾਂਦਾ ਹੈ। ਅਜਿਹਾ ਹੀ ਕੁਝ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਹੋਇਆ ਹੈ। ਦਰਅਸਲ, ਮਾਲਾ ਪਹਿਨਣ ਦੌਰਾਨ ਲਾੜਾ ਸ਼ਰਾਬ ਦੇ ਨਸ਼ੇ ਵਿੱਚ ਪੂਰੀ ਤਰ੍ਹਾਂ ਨਾਲ ਡੁੱਬਿਆ ਹੋਇਆ ਸੀ ਅਤੇ ਉਹ ਨਸ਼ੇ ਵਿੱਚ ਲਾੜੀ ਦੀ ਬਜਾਏ ਕਿਸੇ ਹੋਰ ਨੂੰ ਮਾਲਾ ਪਹਿਣਾ ਦਿੰਦਾ ਹੈ। ਇਸ ਤੋਂ ਬਾਅਦ ਦੂਜੀ ਲੜਕੀ ਗੁੱਸੇ ‘ਚ ਆ ਜਾਂਦੀ ਹੈ ਅਤੇ ਉਸ ਨੂੰ ਥੱਪੜ ਮਾਰਨਾ ਸ਼ੁਰੂ ਕਰ ਦਿੰਦੀ ਹੈ। ਵੀਡੀਓ ‘ਚ ਲਾੜਾ ਦੱਸਦਾ ਹੈ ਕਿ ਉਸ ਤੋਂ ਗਲਤੀ ਹੋ ਗਈ ਹੈ। ਉਸਦੇ ਦੋਸਤਾਂ ਨੇ ਉਸਨੂੰ ਪੈਪਸੀ ਕਹਿ ਕੇ ਸ਼ਰਾਬ ਪਿਆ ਦਿੱਤੀ।