Canada Visa News: ਪਿਛਲੇ ਕੁਝ ਸਾਲਾਂ ਤੋਂ ਪੰਜਾਬ ਤੋਂ ਕੈਨੇਡਾ ਜਾਣ ਦਾ ਰੁਝਾਨ ਇੰਨ੍ਹਾਂ ਕੁ ਵਧ ਗਿਆ ਕਿ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਹਨ। ਪੰਜਾਬ ਦੇ ਕਈ ਪਿੰਡ ਜਿਹੇ ਵੀ ਹੋਣਗੇ ਜਿੱਥੇ ਘਰਾਂ ਵਿੱਚ ਬੁਜ਼ਰਗ ਹੀ ਹਨ। ਦੂਜੇ ਪਾਸੇ ਪੰਜਾਬ ਵਿਚੋਂ ਜਵਾਨਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ। ਹੁਣ ਕੁਝ ਨਵੇਂ ਅੰਕੜੇ ਸਾਹਮਣੇ ਆਏ ਹਨ ਜੋ ਕਿ ਹੈਰਾਨ ਕਰਨ ਵਾਲੇ ਹਨ। ਅੰਕੜਿਆ ਮੁਤਾਬਕ 2022 ਵਿੱਚ ਕੈਨੇਡੀਅਨ ਸਰਕਾਰ ਨੇ ਜੁਲਾਈ ਤੋਂ ਅਕਤੂਬਰ ਤੱਕ ਭਾਰਤੀ ਨਾਗਰਿਕਾ ਨੂੰ 146000 ਨਵੇਂ ਸਟੱਡੀ ਵੀਜ਼ਾ ਅਰਜ਼ੀਆ ਉੱਤੇ ਕੰਮ ਕੀਤਾ ਸੀ ਹੁਣ ਪਿਛਲੇ ਸਾਲ 2023 ਵਿਚ ਸਟਡੀ ਵੀਜ਼ੇ ਸਿਰਫ 87000 ਹੀ ਜਾਰੀ ਹੋ ਸਕੇ ਹਨ। ਇੱਥੇ ਇਕ ਵੱਡੀ ਗੱਲ ਇਹ ਹੈ ਕਿ ਇਕ ਸਾਲ ਵਿੱਚ 41 ਫੀਸਦ ਗਿਰਾਵਟ ਦਰਜ ਕੀਤੀ ਗਈ ਹੈ।
ApplyBoard ਦੁਆਰਾ ਜਾਰੀ ਅੰਕੜੇ
ਅੰਤਰਰਾਸ਼ਟਰੀ ਵਿਦਿਆਰਥੀ ਨਾਲ ਸਬੰਧ ਰੱਖਣ ਵਾਲੇ ਇੱਕ ਔਨਲਾਈਨ ਪਲੇਟਫਾਰਮ ApplyBoard ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਵਿੱਚ ਕਿਹਾ ਗਿਆ ਹੈ। 2022 ਦੀ ਮਿਆਦ ਦੇ ਮੁਕਾਬਲੇ ਜੁਲਾਈ ਤੋਂ ਅਕਤੂਬਰ 2023 ਤੱਕ ਭਾਰਤੀ ਵਿਦਿਆਰਥੀਆਂ ਲਈ ਲਗਭਗ 60,000 ਘੱਟ ਵਿਦਿਆਰਥੀ ਨੇ ਸਟੱਡੀ ਵੀਜ਼ੇ ਦੇ ਲਈ ਅਪਲਾਈ ਕੀਤਾ ਸੀ।
ਵਿਦਿਆਰਥੀ ਉੱਤੇ ਪਿਆ ਭਾਰਤ-ਕੈਨੇਡਾ ਵਿਵਾਦ ਦਾ ਅਸਰ
ਦੱਸ ਦੇਈਏ ਕਿ ਪਿਛਲੇ ਮਹੀਨੇ ਕੈਨੇਡੀਅਨ ਸਰਕਾਰ ਵੱਲੋਂ GIC ਫੰਡ ਨੂੰ ਦੁੱਗਣਾ ਕਰਨ ਦੀ ਘੋਸ਼ਣਾ ਕਰਨ ਤੋਂ ਬਾਅਦ ਵੱਡੀ ਗਿਰਾਵਟ ਆਈ ਹੈ। 1 ਜਨਵਰੀ 2024 ਤੋਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ GIC ਫੰਡ ਦੀ ਜਿਆਦਾ ਦਿਖਾਉਣਾ ਪਵੇਗਾ। ਭਾਰਤ-ਕੈਨੇਡਾ ਵਿਚਾਲੇ ਵਿਵਾਦ ਦੌਰਾਨ ਤੋਂ ਬਾਅਦ ਵੀ ਪੰਜਾਬੀ ਵਿਦਿਆਰਥੀਆ ਵਿੱਚ ਕੈਨੇਡਾ ਜਾਣ ਦਾ ਰੁਝਾਨ ਘੱਟਿਆ ਹੈ।