ਬਲਜਿੰਦਰ ਸਿੰਘ ਮਹੰਤ, ਇੰਟਰਨੈਸ਼ਨਲ ਡੈਸਕ-ਹੁਣ ਨਾਬਾਲਿਗਾਂ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਉਤੇ ਪਾਬੰਦੀ ਹੋਵੇਗੀ। 14 ਸਾਲ ਤਕ ਤੋਂ ਘੱਟ ਦੇ ਬੱਚੇ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰ ਸਕਣਗੇ।
ਇਸ ਸਬੰਧੀ ਬਿੱਲ ਯੂਐਸ ਸਟੇਟਸ ਦੀ ਸਟੇਟ ਫਲੋਰੀਡਾ ਵਿਚ ਪਾਸ ਕੀਤਾ ਗਿਆ ਹੈ।ਇਸ ਬਿੱਲ ਉਤੇ ਗਵਰਨਰ ਰੌਨ ਡੀਸੈਂਟਿਸ ਨੇ ਸੋਮਵਾਰ ਨੂੰ ਦਸਤਖਤ ਕੀਤੇ। ਜੇਕਰ ਇਹ ਬਿੱਲ ਕਾਨੂੰਨੀ ਚੁਣੌਤੀਆਂ ਵਿਚ ਨਹੀਂ ਉਲਝਦਾ ਤਾਂ ਇਹ ਅਮਰੀਕਾ ਦੇ ਸਭ ਤੋਂ ਵੱਧ ਪਾਬੰਦੀਸ਼ੁਦਾ ਸੋਸ਼ਲ ਮੀਡੀਆ ਕਾਰਵਾਈ ਵਿੱਚੋਂ ਇੱਕ ਹੋਵੇਗਾ। ਨਵਾਂ ਕਾਨੂੰਨ ਰਿਪਬਲਿਕਨ ਸਪੀਕਰ ਪਾਲ ਰੇਨਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ ਅਤੇ 1 ਜਨਵਰੀ ਤੋਂ ਲਾਗੂ ਹੋਵੇਗਾ। ਇਸ ਬਿੱਲ ਤਹਿਤ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਖਾਤਿਆਂ ‘ਤੇ ਪਾਬੰਦੀ ਲਗਾਈ ਜਾਵੇਗੀ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਲਈ ਮਾਪਿਆਂ ਦੀ ਇਜਾਜ਼ਤ ਦੀ ਲੋੜ ਹੋਵੇਗੀ।