ਪੰਜਾਬ ਵਿਚ ਅਗਲੇ ਦਿਨਾਂ ਵਿਚ ਮੌਸਮ ਮੁੜ ਰੰਗ ਬਦਲੇਗਾ। ਮੌਸਮ ਵਿਭਾਗ ਅਨੁਸਾਰ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਵਿਚ ਆਉਣ ਵਾਲੇ ਤਿੰਨ ਚਾਰ ਦਿਨਾਂ ਵਿਚ ਮੁੜ ਮੀਂਹ ਪਵੇਗਾ। ਮੀਂਹ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਇਸ ਕਾਰਨ ਆਉਣ ਵਾਲੇ ਤਿੰਨ-ਚਾਰ ਦਿਨਾਂ ਵਿਚ ਤਾਪਮਾਨ ਇੱਕ ਵਾਰ ਫਿਰ ਤੋਂ ਘੱਟ ਜਾਵੇਗਾ ਅਤੇ ਮੀਂਹ, ਤੇਜ਼ ਹਵਾਵਾਂ ਅਤੇ ਮੌਸਮ ਵਿੱਚ ਬਹੁਤ ਬਦਲਾਅ ਹੋਵੇਗਾ। ਪੱਛਮੀ ਗੜਬੜੀ ਕਾਰਨ 28, 29 ਅਤੇ 30 ਮਾਰਚ ਨੂੰ ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਬਦਲੇਗਾ। ਮੌਸਮ ਵਿਭਾਗ ਦੇ ਡਾਇਰੈਕਟਰ ਏ.ਕੇ. ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਲਗਾਤਾਰ ਸਰਗਰਮ ਹੋ ਰਿਹਾ ਹੈ, ਜਿਸ ਕਾਰਨ 28, 29 ਅਤੇ 30 ਨੂੰ ਤੇਜ਼ ਹਵਾਵਾਂ ਨਾਲ ਮੀਂਹ ਪਵੇਗਾ। ਉਧਰ, ਇਸ ਨਾਲ ਭਾਵੇਂ ਦਿਨ ਸਮੇਂ ਵਧੀ ਗਰਮੀ ਤੋਂ ਰਾਹਤ ਮਿਲੇਗੀ ਪਰ ਮੀਂਹ ਕਿਸਾਨਾਂ ਲਈ ਚਿੰਤਾ ਦੇ ਬੱਦਲ ਲੈ ਕੇ ਵੀ ਆਵੇਗਾ, ਕਿਉਂਕਿ ਹਾੜ੍ਹੀ ਦੀ ਫਸਲ ਪੱਕਣ ਕੰਢੇ ਹੈ। ਜੇ ਮੀਂਹ ਪੈਂਦਾ ਹੈ ਤਾਂ ਫਸਲਾਂ ਦਾ ਕਾਫੀ ਨੁਕਸਾਨ ਹੋ ਸਕਦਾ ਹੈ। ਇਸ ਬਾਰੇ ਮੌਸਮ ਵਿਭਾਗ ਵੱਲੋਂ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਹਾਲਾਂਕਿ ਇਸ ਤੋਂ ਬਾਅਦ ਮੌਸਮ ਮੁੜ ਖੁੱਲ੍ਹੇਗਾ ਅਤੇ ਗਰਮੀ ਵਧੇਗੀ।
Weather Update : ਅਗਲੇ ਤਿੰਨ ਦਿਨ ਪਵੇਗਾ ਮੀਂਹ, ਕਿਸਾਨਾਂ ਉਤੇ ਮੁੜ ਛਾ ਸਕਦੇੇ ਨੇ ਚਿੰਤਾ ਦੇ ਬੱਦਲ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ
ਪੰਜਾਬ ਵਿਚ ਅਗਲੇ ਦਿਨਾਂ ਵਿਚ ਮੌਸਮ ਮੁੜ ਰੰਗ ਬਦਲੇਗਾ। ਮੌਸਮ ਵਿਭਾਗ ਅਨੁਸਾਰ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਵਿਚ ਆਉਣ ਵਾਲੇ ਤਿੰਨ ਚਾਰ ਦਿਨਾਂ ਵਿਚ ਮੁੜ ਮੀਂਹ…
