ਗੁਰਦਾਸਪੁਰ (ਬਿਊਰੋ)- 25 ਅਪ੍ਰੈਲ ਨੂੰ ਸਿਆਚੀਨ ਵਿਚ ਗਲੇਸ਼ੀਅਰ ਹਾਦਸੇ ਵਿਚ ਜ਼ਿਲਾ ਗੁਰਦਾਸਪੂਰ ਦੇ ਪਿੰਡ ਦਬੁਰਜੀ ਦੇ ਰਹਿਣ ਵਾਲੇ 21 ਪੰਜਾਬ ਰੈਜੀਮੈਂਟ ਦੇ ਸਿਪਾਹੀ ਪ੍ਰਗਟ ਸਿੰਘ ਗੰਭੀਰ ਜ਼ਖਮੀ ਹੋ ਗਏ ਸਨ, ਇਸ ਦੌਰਾਨ ਉਨ੍ਹਾਂ ਦਾ ਇਲਾਜ ਚੰਡੀਗੜ੍ਹ ਦੇ ਆਰਮੀ ਹਸਪਤਾਲ ਵਿਚ ਚਲਿਆ ਪਰ ਬੀਤੀ ਰਾਤ ਉਹ ਸ਼ਹੀਦ ਹੋ ਗਏ। ਪਰਿਵਾਰ ਦੇ ਹਾਲਾਤ ਇਹ ਹਨ ਕਿ ਉਨ੍ਹਾਂ ਨੂੰ ਕੋਈ ਸੁਧਬੁੱਧ ਨਹੀਂ ਹੈ।
ਪੁੱਤਰ ਦੀ ਮ੍ਰਿਤਕ ਦੇਹ ਘਰ ਪਹੁੰਚਣ ‘ਤੇ ਪਰਗਟ ਸਿੰਘ ਦੀ ਮਾਂ ਨੇ ਆਪਣੇ ਪੁੱਤਰ ਦੀ ਅਰਥੀ ਨੂੰ ਮੋਢਾ ਦਿੱਤਾ ਅਤੇ ਉਸ ਦੀਆਂ ਭੈਣਾਂ ਨੇ ਆਪਣੇ ਇਕਲੌਤੇ ਭਰਾ ਦੇ ਸਿਹਰਾ ਬੰਨ੍ਹ ਕੇ ਅੰਤਿਮ ਵਿਦਾਈ ਦਿੱਤੀ। ਮੌਕੇ ‘ਤੇ ਮੌਜੂਦ ਹਰ ਵਿਅਕਤੀ ਦੀਆਂ ਅੱਖਾਂ ਨਮ ਹੋ ਗਈਆਂ।ਸ਼ਹੀਦ ਦੇ ਦੋਸਤ ਮਨਬੀਰ ਸਿੰਘ ਅਤੇ ਰਿਸ਼ਤੇਦਾਰ ਭੁਪਿੰਦਰ ਸਿੰਘ ਨੇ ਦਸਿਆ ਕਿ ਪ੍ਰਗਟ ਸਿੰਘ ਬਹੁਤ ਚੰਗੇ ਸੁਭਾਹ ਦਾ ਮਾਲਿਕ ਸੀ, ਅਸੀ ਇਕੱਠੇ ਪੜਦੇ ਰਹੇ ਹਾਂ, ਜਦੋਂ ਕਦੇ ਵੀ ਪਿੰਡ ਆਉਂਦਾ ਸੀ ਤਾਂ ਸਾਰੇ ਪਿੰਡ ਵਾਸੀਆਂ ਨੂੰ ਪਿਆਰ ਨਾਲ ਮਿਲਦਾ ਸੀ ਅਤੇ ਹਰ ਸਮੇਂ ਗੁਰਬਾਣੀ ਪੜ੍ਹਦਾ ਸੀ।
ਤਕਰੀਬਨ 3 ਸਾਲ ਪਹਿਲਾਂ ਪ੍ਰਗਟ ਸਿੰਘ ਫੌਜ ਵਿਚ ਭਰਤੀ ਹੋਇਆ ਸੀ। 25 ਅਪ੍ਰੈਲ ਉਹ ਸਿਆਚਿਨ ਵਿਚ ਹੋਏ ਹਾਦਸੇ ਵਿਚ ਜਖਮੀ ਹੋ ਗਿਆ ਅਤੇ ਬੀਤੀ ਰਾਤ ਉਸ ਨੇ ਚੰਗਿਗੜ ਦੇ ਹਸਪਤਾਲ ਵਿਚ ਆਖਰੀ ਸਾਹ ਲਏ ਅਤੇ ਸ਼ਹੀਦ ਹੋ ਗਿਆ, ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ। ਸ਼ਹੀਦ ਪਰਗਟ ਸਿੰਘ 3 ਸਾਲ ਪਹਿਲਾਂ ਹੀ ਫੌਜ ਵਿਚ ਭਰਤੀ ਹੋਇਆ ਸੀ। ਉਸ ਦੀ ਡਿਊਟੀ ਸਿਆਚਿਨ ਗਲੇਸ਼ੀਅਰ ਵਿਚ ਸੀ।
25 ਅਪ੍ਰੈਲ ਨੂੰ ਆਏ ਬਰਫੀਲੇ ਤੂਫਾਨ ਕਾਰਣ 2 ਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦੋਂ ਕਿ ਪਰਗਟ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ। ਫੌਜੀਆਂ ਨੇ ਪਰਗਟ ਸਿੰਘ ਨੂੰ ਬਰਫ ਵਿਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਚੰਡੀਗੜ੍ਹ ਦੇ ਕਮਾਂਡੋ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਹ 13 ਦਿਨ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਦੇ ਹੋਏ ਉਹ ਹਾਰ ਗਏ।