IPL 2024 ਵਿਚ ਜਿਵੇਂ ਜਿਵੇਂ ਮੈਚ ਖੇਡੇ ਜਾ ਰਹੇ ਹਨ, ਦਰਸ਼ਕਾਂ ਦਾ ਉਤਸ਼ਾਹ ਵੱਧਦਾ ਜਾ ਰਿਹਾ ਹੈ। ਹਰ ਮੈਚ ਤੋਂ ਸਮੀਕਰਨ ਤੇ ਰਿਕਾਰਡ ਵੀ ਬਦਲ ਰਹੇ ਹਨ। ਆਈਪੀਐਲ ਦੇ ਪ੍ਰੇਮੀਆਂ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਰਹਿੰਦੀਆਂ ਹਨ ਕਿ ਔਰੇਂਜ ਕੈਪ ਕਿਹੜੇ ਬੱਲੇਬਾਜ਼ ਸਿਰ ਹੈ ਤੇ ਫਾਈਨਲ ਤਕ ਕਿਸ ਦੇ ਸਿਰ ਸਜੇਗੀ। ਆਈਪੀਐਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਵਿਅਕਤੀ ਨੂੰ ਆਰੇਂਜ ਕੈਪ ਦਿੱਤੀ ਜਾਂਦੀ ਹੈ। ਟੂਰਨਾਮੈਂਟ ਦੇ ਅੰਤ ਵਿੱਚ, ਇਹ ਕੈਪ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਨੂੰ ਦਿੱਤੀ ਜਾਂਦੀ ਹੈ। ਫਿਲਹਾਲ ਹੇਨਰਿਚ ਕਲਾਸੇਨ ਨੇ ਵਿਰਾਟ ਕੋਹਲੀ ਕੋਲੋਂ ਔਰੇਂਜ ਕੈਪ ਖੋਹ ਲਈ ਹੈ।
ਜੇਕਰ IPL ਦੇ 17ਵੇਂ ਸੀਜ਼ਨ ਦੀ ਗੱਲ ਕਰੀਏ ਤਾਂ ਬੁੱਧਵਾਰ ਤੱਕ 8 ਮੈਚ ਖੇਡੇ ਜਾ ਚੁੱਕੇ ਹਨ। ਇਸ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਮੁੰਬਈ ਇੰਡੀਅਨਜ਼ ਨੂੰ 31 ਦੌੜਾਂ ਨਾਲ ਹਰਾਇਆ। ਸਨਰਾਈਜ਼ਰਜ਼ ਹੈਦਰਾਬਾਦ ਨੇ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਵੱਧ ਸਕੋਰ (277/3) ਬਣਾਇਆ। ਇਸ ਦਾ ਸਿਹਰਾ ਟਰੇਵਿਸ ਹੈੱਡ (62), ਅਭਿਸ਼ੇਕ ਸ਼ਰਮਾ (63) ਅਤੇ ਤੂਫਾਨੀ ਪਾਰੀ ਖੇਡਣ ਵਾਲੇ ਹੇਨਰਿਕ ਕਲਾਸੇਨ (80*) ਨੂੰ ਦੇਣਾ ਹੋਵੇਗਾ।
ਦੱਖਣੀ ਅਫਰੀਕਾ ਦੇ ਵਿਕਟਕੀਪਰ ਬੱਲੇਬਾਜ਼ ਹੇਨਰਿਕ ਕਲਾਸੇਨ ਇਸ ਸਮੇਂ ਸ਼ਾਨਦਾਰ ਫਾਰਮ ‘ਚ ਹਨ। ਆਰੇਂਜ ਆਰਮੀ ਲਈ ਕਲਾਸੇਨ ਨੇ ਪਲਟਨ ਦੇ ਖਿਲਾਫ ਸਿਰਫ 34 ਗੇਂਦਾਂ ‘ਤੇ ਚਾਰ ਚੌਕਿਆਂ ਅਤੇ ਸੱਤ ਛੱਕਿਆਂ ਦੀ ਮਦਦ ਨਾਲ ਅਜੇਤੂ 80 ਦੌੜਾਂ ਬਣਾਈਆਂ। ਉਸ ਦਾ ਸਟ੍ਰਾਈਕ ਰੇਟ 235 ਦੇ ਕਰੀਬ ਸੀ। ਇਸ ਤੋਂ ਇਲਾਵਾ ਮੁੰਬਈ ਇੰਡੀਅਨਜ਼ ਦੇ ਅਭਿਸ਼ੇਕ ਸ਼ਰਮਾ ਅਤੇ ਤਿਲਕ ਵਰਮਾ (64) ਨੇ ਚੰਗੀ ਪਾਰੀ ਖੇਡ ਕੇ ਆਰੇਂਜ ਕੈਪ ਦੀ ਦੌੜ ਨੂੰ ਰੋਮਾਂਚਕ ਬਣਾ ਦਿੱਤਾ ਹੈ।
ਕੋਹਲੀ ਟਾਪ-5 ਵਿਚ ਹੇਠਾਂ ਖਿਸਕੇ
ਹੇਨਰਿਕ ਕਲਾਸੇਨ ਨੇ 2 ਮੈਚਾਂ ‘ਚ 143 ਦੌੜਾਂ ਬਣਾਈਆਂ ਹਨ ਅਤੇ ਵਿਰਾਟ ਕੋਹਲੀ ਨੂੰ ਪਛਾੜ ਕੇ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਵਿਰਾਟ ਕੋਹਲੀ ਦੂਜੇ ਸਥਾਨ ‘ਤੇ ਖਿਸਕ ਗਏ ਹਨ। ਸਨਰਾਈਜ਼ਰਜ਼ ਹੈਦਰਾਬਾਦ ਦੇ ਅਭਿਸ਼ੇਕ ਸ਼ਰਮਾ ਅਤੇ ਮੁੰਬਈ ਇੰਡੀਅਨਜ਼ ਦੇ ਤਿਲਕ ਵਰਮਾ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ ‘ਤੇ ਪਹੁੰਚ ਗਏ ਹਨ। ਸੀਜ਼ਨ ਦਾ ਪਹਿਲਾ ਅਰਧ ਸੈਂਕੜਾ ਲਗਾਉਣ ਵਾਲੇ ਪੰਜਾਬ ਕਿੰਗਜ਼ ਦੇ ਸੈਮ ਕੁਰਾਨ ਟਾਪ-5 ਦੀ ਸੂਚੀ ਨੂੰ ਪੂਰਾ ਕਰਦੇ ਹੋਏ ਨਜ਼ਰ ਆ ਰਹੇ ਹਨ।
ਔਰੇਂਜ ਕੈਪ (Orange Cap IPL 2024)
ਹੇਨਰਿਕ ਕਲਾਸੇਨ (SRH)- ਦੋ ਮੈਚਾਂ ਵਿੱਚ 143 ਦੌੜਾਂ
ਵਿਰਾਟ ਕੋਹਲੀ (RCB) – ਦੋ ਮੈਚਾਂ ਵਿੱਚ 98 ਦੌੜਾਂ
ਅਭਿਸ਼ੇਕ ਸ਼ਰਮਾ (SRH)- ਦੋ ਮੈਚਾਂ ਵਿੱਚ 95 ਦੌੜਾਂ
ਤਿਲਕ ਵਰਮਾ (MI) – ਦੋ ਮੈਚਾਂ ਵਿੱਚ 89 ਦੌੜਾਂ
ਸੈਮ ਕੁਰਾਨ (ਪੀਬੀਕੇਐਸ) – ਦੋ ਮੈਚਾਂ ਵਿੱਚ 86 ਦੌੜਾਂ