ਬੀਤੇ ਦਿਨੀਂ ਪਟਿਆਲਾ ਵਿਚ ਕੇਕ ਖਾਣ ਨਾਲ ਬੱਚੀ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਨਵੀਂ ਅਪਡੇਟ ਸਾਹਮਣੇ ਆਈ ਹੈ। ਇਸ ਮਾਮਲੇ ਵਿਚ ਪੋਸਟਮਾਰਟਮ ਰਿਪੋਰਟ ਆ ਗਈ ਹੈ ਪਰ ਪੋਸਟਮਾਰਟਮ ਰਿਪੋਰਟ ਤੋਂ ਵੀ ਮੌਤ ਦੇ ਕਾਰਨਾਂ ਬਾਰੇ ਖੁਲਾਸਾ ਨਹੀਂ ਹੋ ਸਕਿਆ ਹੈ। ਹੁਣ ਪੈਥੋਲੋਜੀ ਲੈਬ ਵਿਚ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ। ਇਸ ਲੈਬ ਤੋਂ ਰਿਪੋਰਟ ਆਉਣ ਵਿਚ 3 ਤੋਂ 4 ਮਹੀਨੇ ਲੱਗ ਸਕਦੇ ਹਨ।
ਰਜਿੰਦਰਾ ਹਸਪਤਾਲ ਦੇ ਫੋਰੈਂਸਿਕ ਵਿਭਾਗ ਨੇ ਪੋਸਟਮਾਰਟਮ ਰਿਪੋਰਟ ਜਾਰੀ ਕਰ ਦਿੱਤੀ ਹੈ ਪਰ ਇਸ ਵਿੱਚ ਮਾਨਵੀ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪੋਸਟਮਾਰਟਮ ਦੌਰਾਨ ਮਾਨਵੀ ਦੇ ਪੇਟ ਵਿੱਚੋਂ ਜੋ ਸੈਂਪਲ ਲਈ ਗਏ ਹਨ, ਉਨ੍ਹਾਂ ਨੂੰ 16 ਕਿਸਮ ਦੀਆਂ ਸੀਲਾਂ ਲਗਾ ਕੇ ਜਾਂਚ ਲਈ ਪੈਥੋਲੋਜੀ ਅਤੇ ਕੈਮੀਕਲ ਲੈਬ ਵਿੱਚ ਭੇਜਿਆ ਗਿਆ ਹੈ।
ਇਨ੍ਹਾਂ ਦੋਨਾਂ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮਾਨਵੀ ਦੀ ਮੌਤ ਦੇ ਕਾਰਨਾਂ ਦਾ ਅਸਲ ਰਾਜ਼ ਸਾਹਮਣੇ ਆ ਸਕੇਗਾ। ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਅਨੁਸਾਰ ਮਾਨਵੀ ਦੇ ਪੇਟ, ਵੱਡੀ ਅੰਤੜੀ, ਛੋਟੀ ਅੰਤੜੀ, ਗੁਰਦਾ, ਲੀਵਰ ਸਮੇਤ ਕਈ ਹਿੱਸਿਆਂ ਦੇ ਸੈਂਪਲ ਲਏ ਗਏ ਹਨ।
ਇਨ੍ਹਾਂ ਨੂੰ ਜਾਂਚ ਲਈ ਪੈਥੋਲੋਜੀ ਲੈਬ ਦੇ ਨਾਲ-ਨਾਲ ਕੈਮੀਕਲ ਐਗਜ਼ਾਮੀਨਰ ਨੂੰ ਭੇਜ ਦਿੱਤਾ ਗਿਆ ਹੈ। ਜੇਕਰ ਕੇਕ ਵਿੱਚ ਕਿਸੇ ਕਿਸਮ ਦਾ ਜ਼ਹਿਰ ਪਾਇਆ ਜਾਂਦਾ ਹੈ ਤਾਂ ਕੈਮੀਕਲ ਐਗਜ਼ਾਮੀਨਰ ਪੇਟ ਵਿੱਚੋਂ ਲਏ ਨਮੂਨੇ ਵਿੱਚ ਇਸ ਦਾ ਪਤਾ ਲਗਾ ਸਕਣਗੇ।
ਕਿਵੇਂ ਹੋਈ ਕੇਕ ਖਾਣ ਨਾਲ ਮਾਸੂਮ ਦੀ ਮੌ.ਤ? ਪੋਸਟਮਾਰਟਮ ਰਿਪੋਰਟ ਆਈ ਸਾਹਮਣੇ
ਬੀਤੇ ਦਿਨੀਂ ਪਟਿਆਲਾ ਵਿਚ ਕੇਕ ਖਾਣ ਨਾਲ ਬੱਚੀ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਨਵੀਂ ਅਪਡੇਟ ਸਾਹਮਣੇ ਆਈ ਹੈ। ਇਸ ਮਾਮਲੇ ਵਿਚ ਪੋਸਟਮਾਰਟਮ…
