ਰਿਸ਼ਤੇ ਵਿਚ ਭਤੀਜਾ ਲੱਗਦੇ ਨੌਜਵਾਨ ਨਾਲ ਹੀ ਇਕ ਮਹਿਲਾ ਦੇ ਨਾਜਾਇਜ਼ ਸਬੰਧ ਬਣ ਗਏ। ਇਸ ਵਿਚਾਏ ਇਕ ਦਿਨ ਦੋਵਾਂ ਨੂੰ ਹਮਬਿਸਤਰ ਹੋਇਆਂ ਨੂੰ ਮਹਿਲਾ ਦੀ ਧੀ ਨੇ ਵੇਖ ਲਿਆ। ਧੀ ਕਿਤੇ ਰਾਜ਼ ਨਾ ਖੋਲ੍ਹ ਦੇਵੇ ਇਸ ਲਈ ਮਹਿਲਾ ਨੇ ਆਪਣੀ ਹੀ ਧੀ ਦਾ ਦਾਤਰੀ ਨਾਲ ਕ.ਤ.ਲ ਕਰ ਦਿੱਤਾ।
ਇਹ ਮਾਮਲਾ ਹਾਪੁੜ ਦੇ ਬਹਾਦੁਰਗੜ੍ਹ ਥਾਣਾ ਖੇਤਰ ਦੇ ਜਖੈਦਾ ਰਹਿਮਤਪੁਰ ਪਿੰਡ ਦਾ ਹੈ। ਮ੍ਰਿਤਕ ਲੜਕੀ ਕਾਵਿਆ ਦਾ ਪਿਤਾ ਰਾਜੀਵ ਟਰੱਕ ਡਰਾਈਵਰ ਹੈ। ਉਹ ਕੰਮ ਕਾਰਨ ਅਕਸਰ ਘਰੋਂ ਬਾਹਰ ਰਹਿੰਦਾ ਸੀ। ਆਪਣੀ ਧੀ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਉਹ ਪਿੰਡ ਪੁੱਜਾ। ਉਸ ਨੇ ਦੱਸਿਆ ਕਿ ਉਹ ਹਰ ਰੋਜ਼ ਆਪਣੀ ਪਤਨੀ ਅਤੇ ਬੇਟੀ ਨਾਲ ਫੋਨ ‘ਤੇ ਗੱਲ ਕਰਦਾ ਸੀ। ਉਸ ਨੇ ਐਤਵਾਰ ਨੂੰ ਆਪਣੀ ਧੀ ਨਾਲ ਗੱਲ ਕੀਤੀ ਸੀ। ਉਸ ਨੂੰ ਨਹੀਂ ਪਤਾ ਸੀ ਕਿ ਉਹ ਆਪਣੀ ਧੀ ਨਾਲ ਆਖਰੀ ਵਾਰ ਗੱਲ ਕਰ ਰਿਹਾ ਸੀ। ਐਤਵਾਰ ਸ਼ਾਮ ਨੂੰ 6 ਸਾਲ ਦੀ ਬੱਚੀ ਕਾਵਿਆ ਦੀ ਹੱਤਿ.ਆ ਦਾ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਲੜਕੀ ਨੇ ਆਪਣੀ ਮਾਂ ਸੁਰੇਖਾ ਨੂੰ ਉਸ ਦੇ ਭਤੀਜੇ ਅੰਕਿਤ ਨਾਲ ਇਤਰਾਜ਼ਯੋਗ ਹਾਲਤ ਵਿਚ ਦੇਖਿਆ ਸੀ ਅਤੇ ਉਸ ਨੇ ਪਿਤਾ ਨੂੰ ਇਸ ਬਾਰੇ ਦੱਸਣ ਦੀ ਧਮਕੀ ਦਿੱਤੀ ਸੀ। ਜਿਸ ਤੋਂ ਬਾਅਦ ਗੁੱਸੇ ‘ਚ ਮਾਂ ਸੁਰੇਖਾ ਨੇ ਦਾਤਰੀ ਨਾਲ ਉਸ ਦਾ ਕ.ਤ.ਲ ਕਰ ਦਿੱਤਾ ਪਰ ਉਨ੍ਹਾਂ ਨੇ ਸਾਰਿਆਂ ਨੂੰ ਇਹ ਕਿਹਾ ਕਿ ਬੱਚੀ ਅਗਵਾ ਹੋ ਗਈ ਹੈ ਤੇ ਤਫਤੀਸ਼ ‘ਚ ਅਹਿਮ ਸੁਰਾਗ ਮਿਲਣ ਤੋਂ ਬਾਅਦ ਪੁਲਿਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ। ਇਸ ਮਾਮਲੇ ਵਿਚ ਏਐਸਪੀ ਰਾਜਕੁਮਾਰ ਅਗਰਵਾਲ ਅਤੇ ਸੀਓ ਆਸ਼ੂਤੋਸ਼ ਸ਼ਿਵਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ।
ਜਾਂਚ ਦੌਰਾਨ ਫੋਰੈਂਸਿਕ ਟੀਮ ਨੇ ਮ੍ਰਿਤਕ ਦੇ ਘਰ ਦੇ ਸਾਰੇ ਪਾਸੇ ਤੇ ਖੰਡਰ ਵਿਚ ਖੂਨ ਦੇ ਛਿੱਟੇ ਮਿਲੇ। ਜਿਸ ਤੋਂ ਬਾਅਦ ਐਸਪੀ ਦੀ ਅਗਵਾਈ ਵਿੱਚ ਟੀਮ ਨੇ ਪੂਰੇ ਘਰ ਦੀ ਬਾਰੀਕੀ ਨਾਲ ਜਾਂਚ ਕੀਤੀ। ਰਸੋਈ ਵਿੱਚ ਤਾਜ਼ਾ ਚੌਂਕਾ ਲਗਾਇਆ ਗਿਆ। ਇਸ ਤੋਂ ਇਲਾਵਾ ਸਾਰਾ ਘਰ ਧੋਤਾ ਗਿਆ। ਜਦੋਂ ਕੈਮੀਕਲ ਦੀ ਵਰਤੋਂ ਕਰਕੇ ਜਾਂਚ ਕੀਤੀ ਗਈ ਤਾਂ ਘਰ ਦੀ ਰਸੋਈ, ਕਮਰੇ ਅਤੇ ਨਾਲੀ ਵਿੱਚ ਖੂਨ ਪਾਇਆ ਗਿਆ। ਦਾਤਰੀ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ। ਜਦੋਂ ਸੁਰੇਖਾ ਅਤੇ ਅੰਕਿਤ ਨੂੰ ਹਿਰਾਸਤ ਵਿੱਚ ਲੈ ਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਦੋਵਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ।
ਆਪਣੇ ਭਤੀਜੇ ਨਾਲ ਹਮਬਿਸਤਰ ਸੀ ਮਾਂ, ਧੀ ਨੇ ਵੇਖ ਲਿਆ ਤਾਂ ਬੇਰਹਿਮੀ ਨਾਲ…
ਰਿਸ਼ਤੇ ਵਿਚ ਭਤੀਜਾ ਲੱਗਦੇ ਨੌਜਵਾਨ ਨਾਲ ਹੀ ਇਕ ਮਹਿਲਾ ਦੇ ਨਾਜਾਇਜ਼ ਸਬੰਧ ਬਣ ਗਏ। ਇਸ ਵਿਚਾਏ ਇਕ ਦਿਨ ਦੋਵਾਂ ਨੂੰ ਹਮਬਿਸਤਰ ਹੋਇਆਂ ਨੂੰ ਮਹਿਲਾ ਦੀ…
