ਅਰਜੁਨ ਐਵਾਰਡੀ ਬਾਸਕਟਬਾਲ ਪਲੇਅਰ ਸੱਜਣ ਸਿੰਘ ਚੀਮਾ ਨੌਜਵਾਨ ਖਿਡਾਰੀਆਂ ਲਈ ਬਣੇ ਮਸੀਹਾ ਕਰਵਾਇਆ ਗਰਾਉਂਡਾ ਦਾ ਨਿਰਮਾਣ

ਕਪੂਰਥਲਾ (ਬਿਊਰੋ)- ਪੰਜਾਬ ਦੇ ਦੁਆਬਾ ਖੇਤਰ ਦਾ ਖੇਡਾਂ ’ਚ ਦਬਦਬਾ ਹਮੇਸ਼ਾ ਬਣਿਆ ਰਹਿੰਦਾ ਹੈ। ਇਸ ਖੇਤਰ ਨੇ ਜਿਥੇ ਦੇਸ਼ ਨੂੰ ਵਿਸ਼ਵ ਪੱਧਰੀ ਕਬੱਡੀ ਦੇ ਪਲੇਅਰ…

ਕਪੂਰਥਲਾ (ਬਿਊਰੋ)- ਪੰਜਾਬ ਦੇ ਦੁਆਬਾ ਖੇਤਰ ਦਾ ਖੇਡਾਂ ’ਚ ਦਬਦਬਾ ਹਮੇਸ਼ਾ ਬਣਿਆ ਰਹਿੰਦਾ ਹੈ। ਇਸ ਖੇਤਰ ਨੇ ਜਿਥੇ ਦੇਸ਼ ਨੂੰ ਵਿਸ਼ਵ ਪੱਧਰੀ ਕਬੱਡੀ ਦੇ ਪਲੇਅਰ ਦਿੱਤੇ ਹਨ। ਉਥੇ ਦੂਸਰੀਆਂ ਖੇਡਾਂ ਵਿਚ ਵੀ ਵੱਡੇ ਖਿਡਾਰੀ ਪੈਦਾ ਕਰਨ ਵਿਚ ਦੁਆਬੇ ਦੀ ਮਿੱਟੀ ਨੂੰ ਪੂਰਾ ਮਾਣ ਹਾਸਲ ਹੈ। ਦੁਆਬੇ ਖੇਤਰ ਦੇ ਕਪੂਰਥਲਾ ਜ਼ਿਲੇ ਵਿਚ ਕਬੱਡੀ ਦੇ ਮਹਾਂਰੱਥੀ ਪੈਦਾ ਹੋਏ ਹਨ ਪਰ ਇਸ ਜ਼ਿਲੇ ਨੇ ਪੰਜਾਬ ਨੂੰ ਤਿੰਨ ਅਰਜੁਨ ਐਵਾਰਡੀ ਵੀ ਦਿੱਤੇ ਹਨ। ਅੱਜ ਤੁਹਾਨੂੰ ਲੈ ਚਲਦੇ ਹਾਂ ਪਿੰਡ ਦਬੁਲੀਆਂ ਵਿਖੇ ਜਿਸ ਦਾ ਖੇਡਾਂ ਦੇ ਖੇਤਰ ਵਿਚ ਬਹੁਤ ਵੱਡਾ ਰੁਤਬਾ ਹੈ। ਦਬੁਲੀਆ ਪਿੰਡ ਨੇ ਕੁਲਦੀਪ ਚੀਮਾ, ਗੁਰਮੀਤ ਚੀਮਾ, ਸੁਖਦੇਵ ਚੀਮਾ, ਵਿਕਰਮਜੀਤ ਚੀਮਾ,ਮਨਦੀਪ ਚੀਮਾ, ਗੁਰਇਕਬਾਲ ਚੀਮਾ, ਹਰਵਿੰਦਰ ਚੀਮਾ, ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ ਵਰਗੇ ਅੰਤਰਾਸ਼ਟਰੀ ਬਾਸਕਟਬਾਲ ਖਿਡਾਰੀ ਦਿੱਤੇ ਹਨ ਤੇ ਕਪੂਰਥਲਾ ਜ਼ਿਲਾ ਵੀ ਕਦੇ ਬਾਸਕਟਬਾਲ ਖੇਡ ਦੀ ਪਾਵਰ ਹੁੰਦਾ ਸੀ। ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਸਨ ਤੇ ਦੋਵਾਂ ਟੀਮਾਂ ਦੇ ਕਪਤਾਨ ਕਪੂਰਥਲਾ ਨਾਲ ਹੀ ਸਬੰਧਿਤ ਸਨ।
ਸਮੇਂ ਦੀਆਂ ਸਰਕਾਰਾਂ ਚਾਹੇ ਪਿੰਡਾਂ ਤੇ ਸ਼ਹਿਰ ਵਿਚ ਆਧੁਨਿਕ ਸਟੇਡੀਅਮ ਬਣਾਉਣ ਦੇ ਦਾਅਵੇ ਕਰਦੀਆਂ ਹਨ ਪਰ ਇਹ ਦਾਅਵੇ ਸਿਰਫ ਦਾਅਵੇ ਹੀ ਰਹਿ ਜਾਂਦੇ ਹਨ। ਅਜਿਹੇ ਵਿਚ ਜਦੋਂ ਸਰਕਾਰਾਂ ਆਪਣੇ ਵਾਅਦਿਆਂ ਤੋਂ ਭੱਜ ਰਹੀਆਂ ਹਨ ਤੇ ਨੌਜਵਾਨਾਂ ਨੂੰ ਖੇਡ ਸਹੂਲਤਾਂ ਮੁਹੱਇਆ ਕਰਵਾਉਣ ਵਾਸਤੇ ਅਰਜੁਨ ਐਵਾਰਡ ਜੇਤੂ ਬਾਸਕਟਬਾਲ ਪਲੇਅਰ ਸੱਜਣ ਸਿੰਘ ਚੀਮਾ ਨੌਜਵਾਨ ਖਿਡਾਰੀਆਂ ਲਈ ਮਸੀਹਾ ਬਣ ਕੇ ਸਾਹਮਣੇ ਆਏ। ਸੱਜਣ ਸਿੰਘ ਚੀਮਾ ਵਲੋ ਆਪਣੇ ਪਿੰਡ ਦਬੁਲੀਆ ਵਿਖੇ ਨੌਜਵਾਨਾਂ ਵਾਸਤੇ ਦੋ ਬਾਸਕਟਬਾਲ ਗਰਾਊਡਾਂ ਦਾ ਨਿਰਮਾਣ ਕਰਵਾਇਆ ਹੈ, ਜਿਸ ਦਾ ਸਾਰਾ ਖਰਚ ਖੁਦ ਚੀਮਾ ਪਰਿਵਾਰ ਵਲੋਂ ਚੁੱਕਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਜ਼ਿਲਾ ਕਪੂਰਥਲਾ ਬਾਸਕਟਬਾਲ ਖੇਡ ਦੀ ਨਰਸਰੀ ਰਿਹਾ ਹੈ ਤੇ ਇਸ ਨੇ ਕਈ ਉਚ ਕੋਟੀ ਦੇ ਅੰਤਰਾਸ਼ਟਰੀ ਬਾਸਕਟਬਾਲ ਪਲੇਅਰ ਪੈਦਾ ਕੀਤੇ ਹਨ। ਹੁਣ ਮੁੜ ਤੋਂ ਕਪੂਰਥਲਾ ਬਾਸਕਟਬਾਲ ਖੇਡ ਦੀ ਪਾਵਰ ਸ਼ਕਤੀ ਬਣ ਸਕਦਾ ਹੈ। ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਇਥੇ ਖਿਡਾਰੀਆਂ ਵਾਸਤੇ ਹੋਰ ਖੇਡ ਗਰਾਊਡਾਂ ਦੇ ਨਿਰਮਾਣ ਵੀ ਕਰਵਾਏ ਜਾਣਗੇ। ਪਿੰਡਾਂ ਦੀਆਂ ਲੜਕੀਆਂ ਵੀ ਇਥੇ ਬਾਸਕਟਬਾਲ ਦੀ ਟ੍ਰੇਨਿੰਗ ਲੈ ਰਹੀਆਂ ਹਨ, ਜਿਨ੍ਹਾਂ ਵਿਚੋਂ ਕਈ ਲੜਕੀਆਂ ਤੇ ਲੜਕੇ ਨੈਸ਼ਨਲ ਪੱਧਰ ਤਕ ਖੇਡ ਰਹੇ ਹਨ।

Leave a Reply

Your email address will not be published. Required fields are marked *