ਜਲੰਧਰ-ਬੀਤੇ ਦਿਨੀਂ ਈਦ-ਉਲ-ਫਿਤਰ ਦਾ ਤਿਉਹਾਰ ਦੇਸ਼ ਭਰ ਵਿਚ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਪੰਜਾਬ ਵਿਚ ਕਈ ਨੇਤਾ ਵੀ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦੇਣ ਪਹੁੰਚੇ ਪਰ ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮਾੜੀ ਹੋ ਗਈ। ਦਰਅਸਲ ਚਰਨਜੀਤ ਸਿੰਘ ਚੰਨੀ ਮੁਸਲਿਮ ਭਾਈਚਾਰੇ ਨੂੰ ਵਧਾਈ ਦੇਣ ਲਈ ਜਲੰਧਰ ਸ਼ਹਿਰ ਦੀਆਂ ਕਈ ਮਸਜਿਦਾਂ ਅਤੇ ਈਦਗਾਹਾਂ ’ਚ ਪਹੁੰਚੇ। ਗੁਲਾਬ ਦੇਵੀ ਰੋਡ ’ਤੇ ਸਥਿਤ ਈਦਗਾਹ ’ਚ ਜਦੋਂ ਮੁਸਲਿਮ ਭਾਈਚਾਰੇ ਦੇ ਲੋਕ ਨਮਾਜ਼ ਅਦਾ ਕਰਨ ਲਈ ਖੜ੍ਹੇ ਹੋਏ ਤਾਂ ਉਥੇ ਮੌਜੂਦ ਚੰਨੀ ਵੀ ਉਨ੍ਹਾਂ ਦੇ ਨਾਲ ਕਤਾਰ ’ਚ ਖੜ੍ਹੇ ਹੋਣ ਲੱਗੇ। ਇਸ ’ਤੇ ਇਕ ਬਜ਼ੁਰਗ ਮੁਸਲਿਮ ਵਿਅਕਤੀ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਤੁਸੀਂ ਮੁਸਲਮਾਨਾਂ ਵਿਚਕਾਰ ਖੜ੍ਹੇ ਹੋ ਕੇ ਨਮਾਜ਼ ਅਦਾ ਨਹੀਂ ਕਰ ਸਕਦੇ।
ਇਸ ਮਾਮਲੇ ਨੂੰ ਲੈ ਕੇ ਚੰਨੀ ਨਾਲ ਆਏ ਮੁਸਲਿਮ ਆਗੂ ਜੱਬਾਰ ਖਾਨ ਅਤੇ ਬਜ਼ੁਰਗ ਵਿਚਕਾਰ ਤਿੱਖੀ ਬਹਿਸ ਹੋਈ, ਜਿਸ ਕਾਰਨ ਮਾਹੌਲ ਤਣਾਅਪੂਰਨ ਬਣ ਗਿਆ। ਇਸ ਦੌਰਾਨ ਬਜ਼ੁਰਗ ਨੇ ਕਿਹਾ ਕਿ ਇੱਥੇ ਨੇਤਾਗਿਰੀ ਨਹੀਂ ਚੱਲੇਗੀ। ਮਾਹੌਲ ਭੱਖਦਾ ਵੇਖ ਕੇ ਚੰਨੀ ਉੱਥੋਂ ਹਟ ਗਏ ਅਤੇ ਪਿੱਛੇ ਦੂਜੀ ਕਤਾਰ ਵਿਚ ਖੜ੍ਹੇ ਹੋ ਕੇ ਮੁਸਲਿਮ ਭਾਈਚਾਰੇ ਨਾਲ ਨਮਾਜ਼ ਅਦਾ ਕੀਤੀ। ਵਰਣਨਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਜਲੰਧਰ ਤੋਂ ਕਾਂਗਰਸ ਦਾ ਸੰਭਾਵਿਤ ਉਮੀਦਵਾਰ ਦੱਸਿਆ ਜਾ ਰਿਹਾ ਹੈ ਅਤੇ ਉਹ ਜ਼ਿਲ੍ਹੇ ਵਿਚ ਕੋਈ ਪ੍ਰੋਗਰਾਮ ਨਹੀਂ ਛੱਡ ਰਹੇ। ਇਕ ਹਫ਼ਤਾ ਪਹਿਲਾਂ ਉਹ ਮੁਬੀਨ ਖ਼ਾਨ ਵੱਲੋਂ ਦਿੱਤੀ ਗਈ ਇਫ਼ਤਾਰ ਪਾਰਟੀ ਵਿਚ ਵੀ ਸ਼ਾਮਲ ਹੋਏ ਸਨ।
ਮੁਸਲਿਮ ਭਾਈਚਾਰੇ ਨੇ ਚਰਨਜੀਤ ਚੰਨੀ ਨੂੰ ਨਮਾਜ਼ ਪੜ੍ਹਨ ਤੋਂ ਰੋਕਿਆ, ਹੋਈ ਤਿੱਖੀ ਬਹਿਸ, ਬਜ਼ੁਰਗ ਬੋਲਿਆ, ਇੱਥੇ ਨੇਤਾਗਿਰੀ ਨਹੀਂ ਚੱਲਣੀ, ਜਾਣੋ ਪੂਰਾ ਮਾਮਲਾ
ਜਲੰਧਰ-ਬੀਤੇ ਦਿਨੀਂ ਈਦ-ਉਲ-ਫਿਤਰ ਦਾ ਤਿਉਹਾਰ ਦੇਸ਼ ਭਰ ਵਿਚ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਪੰਜਾਬ ਵਿਚ ਕਈ ਨੇਤਾ ਵੀ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ…
