ਬੈਂਗਲੁਰੂ ‘ਚ ਵੀਰਵਾਰ ਨੂੰ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਅਚਾਨਕ ਪਾਰਕ ਗਈ ਧੀ ਉਤੇ ਮਾਂ ਨੂੰ ਸ਼ੱਕ ਹੋਇਆ ਤਾਂ ਉਹ ਪਿੱਛਾ ਕਰਦੀ ਹੋਈ ਪਾਰਕ ਪਹੁੰਚ ਗਈ। ਪਾਰਕ ‘ਚ ਜੋ ਕੁਝ ਹੋਇਆ, ਉਸ ਨੂੰ ਦੇਖ ਕੇ ਕਿਸੇ ਵੀ ਮਾਂ ਦਾ ਖੂਨ ਖੌਲ ਜਾਵੇਗਾ। ਦਰਅਸਲ ਲੜਕੀ ਜਿਸ ਨੌਜਵਾਨ ਨੂੰ ਮਿਲਣ ਗਈ ਸੀ, ਉਸ ਨੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜੈਨਗਰ ਇਲਾਕੇ ‘ਚ ਉਸ ਦੀ 24 ਸਾਲਾ ਧੀ ਅਨੁਸ਼ਾ ‘ਤੇ ਉਸ ਦੇ ਕਥਿਤ ਪ੍ਰੇਮੀ ਵੱਲੋਂ ਚਾਕੂ ਨਾਲ ਹਮਲਾ ਹੁੰਦਾ ਦੇਖ ਉਸ ਦੀ ਮਾਂ ਕੋਲ ਪੁੱਜੀ। ਉਸ ਨੇ ਉੱਥੇ ਮੌਜੂਦ ਇੱਕ ਵੱਡੇ ਪੱਥਰ ਨਾਲ ਹਮਲਾ ਕਰ ਕੇ ਆਪਣੀ ਧੀ ਉਤੇ ਹਮਲਾ ਕਰਨ ਵਾਲੇ ਦਾ ਕ.ਤ.ਲ ਕਰ ਦਿੱਤਾ। ਹਸਪਤਾਲ ਲਿਜਾਂਦੇ ਸਮੇਂ ਧੀ ਦੀ ਮੌ.ਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ 44 ਸਾਲਾ ਸੁਰੇਸ਼ ਵਜੋਂ ਹੋਈ ਹੈ। ਪੁਲਿਸ ਅਨੁਸਾਰ ਪੰਜ ਸਾਲ ਪਹਿਲਾਂ ਜਦੋਂ ਲੜਕੀ ਦੀ ਉਮਰ 19 ਸਾਲ ਸੀ ਤਾਂ ਉਸ ਦੀ ਮੁਲਾਕਾਤ ਸੁਰੇਸ਼ ਨਾਲ ਪਾਰਕ ਵਿੱਚ ਹੀ ਹੋਈ ਸੀ। ਦੋਵੇਂ ਚੰਗੇ ਦੋਸਤ ਬਣ ਗਏ ਸਨ। ਫਿਰ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ ਅਤੇ ਅਨੁਸ਼ਾ ਨੇ ਸੁਰੇਸ਼ ਤੋਂ ਦੂਰੀ ਬਣਾ ਲਈ।
ਇੱਕ ਪੁਲਸ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਸੁਰੇਸ਼ ਨੇ ਅਨੁਸ਼ਾ ਦੇ ਦੂਰੀ ਬਣਾਏ ਰੱਖਣ ਦੇ ਫੈਸਲੇ ਨੂੰ ਸਵੀਕਾਰ ਨਹੀਂ ਕੀਤਾ। ਇਸੇ ਕਾਰਨ ਸੁਰੇਸ਼ ਨੇ ਪਾਰਕ ‘ਚ ਮੁਲਾਕਾਤ ਦੌਰਾਨ ਉਸ ‘ਤੇ ਚਾਕੂ ਨਾਲ ਦੋ ਵਾਰ ਕੀਤੇ। ਘਰੋਂ ਜਾਣ ਤੋਂ ਪਹਿਲਾਂ ਅਨੁਸ਼ਾ ਨੇ ਆਪਣੀ ਮਾਂ ਨੂੰ ਦੱਸਿਆ ਸੀ ਕਿ ਉਹ ਪੰਜ ਮਿੰਟ ਲਈ ਪਾਰਕ ਵਿੱਚ ਕਿਸੇ ਨੂੰ ਮਿਲਣ ਜਾ ਰਹੀ ਹੈ ਅਤੇ ਜਲਦੀ ਹੀ ਵਾਪਸ ਆ ਜਾਵੇਗੀ। ਮਾਂ ਨੂੰ ਸ਼ੱਕ ਹੋਇਆ ਅਤੇ ਉਸ ਨੇ ਆਪਣੀ ਧੀ ਦਾ ਪਿੱਛਾ ਕੀਤਾ।
ਬੈਂਗਲੁਰੂ ਦੱਖਣ ਦੇ ਡੀਸੀਪੀ ਲੋਕੇਸ਼ ਭਰਮੱਪਾ ਜਗਲਾਸਰ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਦੇ ਆਧਾਰ ‘ਤੇ ਅਜਿਹਾ ਲੱਗਦਾ ਹੈ ਕਿ ਸੁਰੇਸ਼ ਨੇ ਅਨੁਸ਼ਾ ਨੂੰ ਚਾਕੂ ਮਾਰਿਆ। ਅਨੁਸ਼ਾ ਦੀ ਮਾਂ ਆਪਣੀ ਧੀ ਨੂੰ ਬਚਾਉਣ ਲਈ ਭੱਜੀ ਅਤੇ ਇਸ ਦੌਰਾਨ ਉਸ ਨੇ ਸੁਰੇਸ਼ ਦੇ ਸਿਰ ‘ਤੇ ਹਮਲਾ ਕਰ ਕੇ ਉਸ ਨੂੰ ਮਾਰ ਦਿੱਤਾ ਜਿਸ ਵਿੱਚ ਉਸ ਦੀ ਮੌ.ਤ ਹੋ ਗਈ। ਮੌਕੇ ‘ਤੇ ਅਨੁਸ਼ਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਸੀ ਤੇ ਹਸਪਤਾਲ ਵਿੱਚ ਉਸ ਦੀ ਮੌ.ਤ ਹੋ ਗਈ।