ਅੰਮ੍ਰਿਤਸਰ-ਅੰਮ੍ਰਿਤਸਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਹੜਾ ਤੁਹਾਨੂੰ ਹੈਰਾਨ ਤੇ ਪਰੇਸ਼ਾਨ ਕਰ ਦੇਵੇਗਾ। ਪਰੇਸ਼ਾਨ ਇਸ ਲਈ ਕਿਉਂਕਿ ਇਹ ਖਬਰ ਪੜ੍ਹ ਕੇ ਤੁਸੀਂ ਵੀ ਇਕ ਵਾਰ ਜ਼ਰੂਰ ਸੋਚੋਗੇ ਕਿ ਸਾਡਾ ਸਮਾਜ ਕਿਸ ਪਾਸੇ ਤੁਰ ਪਿਆ ਹੈ। ਇਥੇ ਇੱਕ ਵਿਆਹੇ ਵਿਅਕਤੀ ਨੇ ਬਾਹਰ ਕਿਸੇ ਔਰਤ ਨਾਲ ਨਾਜਾਇਜ਼ ਸਬੰਧ ਬਣਾ ਲਏ। ਇੰਨਾ ਹੀ ਨਹੀਂ, ਉਹ ਆਪਣੀ ਪਤਨੀ ਨੂੰ ਸ਼ਰੇਆਮ ਇਸ ਬਾਰੇ ਦੱਸ ਕੇ ਮਾਨਸਿਕ ਤੌਰ ਉਤੇ ਪਰੇਸ਼ਾਨ ਕਰਦਾ ਸੀ। ਉਸ ਦੀ ਬੇਸ਼ਰਮੀ ਦੀ ਹੱਦ ਇਥੇ ਹੀ ਖਤਮ ਨਹੀਂ ਹੋਈ। ਹੋਟਲ ਵਿਚ ਉਕਤ ਔਰਤ ਨਾਲ ਨਾਜਾਇਜ਼ ਸਬੰਧ ਬਣਾਉਂਦਿਆਂ ਉਸ ਨੇ ਆਪਣੀ ਪਤਨੀ ਨੂੰ ਵੀਡੀਓ ਕਾਲ ਲਾ ਦਿੱਤੀ। ਵੀਡੀਓ ਕਾਲ ਵਿਚ ਗੰਦਾ ਕੰਮ ਕਰਦੇ ਵਿਖਾਇਆ। ਗੁੱਸੇ ਵਿਚ ਆਈ ਪਤਨੀ ਵੱਲੋਂ ਉਸੇ ਹੋਟਲ ਦੇ ਬਾਹਰ ਜਾ ਕੇ ਆਪਣੇ ਪਤੀ ਦੀ ਕੁੱਟਮਾਰ ਕੀਤੀ ਗਈ। ਕੁੱਟਮਾਰ ਦੇ ਨਾਲ-ਨਾਲ ਪਤੀ ਤੇ ਉਕਤ ਔਰਤ ਦਾ ਸ਼ਰੇ ਬਾਜ਼ਾਰ ਜਲੂਸ ਕੱਢਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਨੇ ਬਾਹਰ ਕਿਸੇ ਹੋਰ ਔਰਤਾਂ ਨਾਲ ਨਾਜਾਇਜ਼ ਸੰਬੰਧ ਬਣਾ ਕੇ ਉਸ ਨੂੰ ਮਾਨਸਿਕ ਤੌਰ ਉਤੇ ਪ੍ਰੇਸ਼ਾਨ ਕਰਦਾ ਹੈ ਅਤੇ ਇਸ ਵਾਰ ਵੀ ਉਸ ਨੇ ਵੀਡੀਓ ਕਾਲ ਕਰ ਕੇ ਇਹ ਦਿਖਾਇਆ ਕਿ ਉਹ ਕਿਸੇ ਹੋਰ ਔਰਤ ਨਾਲ ਸਰੀਰਕ ਸੰਬੰਧ ਬਣਾ ਰਿਹਾ ਹੈ, ਜੋ ਕਿ ਇੱਕ ਔਰਤ ਲਈ ਬਰਦਾਸ਼ਤ ਕਰਨ ਦੀ ਹੱਦ ਤੋਂ ਬਾਹਰ ਹੁੰਦਾ ਹੈ। ਜਿਸ ਦਾ ਪਤਾ ਲੱਗਣ ਉਤੇ ਉਸ ਨੇ ਮੌਕੇ ਉਤੇ ਜਾ ਕੇ ਆਪਣੇ ਪਤੀ ਨੂੰ ਰੰਗੇ ਹੱਥੀਂ ਫੜਿਆ ਤੇ ਪਹਿਲਾਂ ਉਸ ਦੀ ਕੁੱਟਮਾਰ ਕੀਤੀ। ਬਾਅਦ ਵਿਚ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
ਮਸ਼ੂਕ ਨਾਲ ਗੰਦਾ ਕੰਮ ਕਰਦੇ ਨੇ ਹੋਟਲ ਵਿਚੋਂ ਪਤਨੀ ਨੂੰ ਲਾਈ ਵੀਡੀਓ ਕਾਲ, ਉਥੇ ਪਹੁੰਚ ਸ਼ਰੇ ਬਾਜ਼ਾਰ ਪਤਨੀ ਨੇ ਦੋਵਾਂ ਦਾ ਕੱਢਿਆ ਜਲੂਸ
ਅੰਮ੍ਰਿਤਸਰ-ਅੰਮ੍ਰਿਤਸਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਹੜਾ ਤੁਹਾਨੂੰ ਹੈਰਾਨ ਤੇ ਪਰੇਸ਼ਾਨ ਕਰ ਦੇਵੇਗਾ। ਪਰੇਸ਼ਾਨ ਇਸ ਲਈ ਕਿਉਂਕਿ ਇਹ ਖਬਰ ਪੜ੍ਹ ਕੇ ਤੁਸੀਂ ਵੀ…
