Elon musk ਦੇ ‘X’ ਤੋਂ ਯੂਜ਼ਰਜ਼ ਤੰਗ, ਕੀਤੀ ਰਿਪੋਰਟ, ਜਾਣੋ ਕਾਰਨ

Twitter Down : ਭਾਰਤ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ਮੁੜ ਡਾਊਨ ਹੋ ਗਿਆ। ਐਕਸ ਐਲੋਨ ਮਸਕ ਦਾ ਮਾਈਕ੍ਰੋਬਲਾਗਿੰਗ ਪਲੇਟਫਾਰਮ ਹੈ, ਜਿਸ ਕਾਰਨ ਯੂਜ਼ਰਜ਼…

Twitter Down : ਭਾਰਤ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ਮੁੜ ਡਾਊਨ ਹੋ ਗਿਆ। ਐਕਸ ਐਲੋਨ ਮਸਕ ਦਾ ਮਾਈਕ੍ਰੋਬਲਾਗਿੰਗ ਪਲੇਟਫਾਰਮ ਹੈ, ਜਿਸ ਕਾਰਨ ਯੂਜ਼ਰਜ਼ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਕਈ ਯੂਜ਼ਰਜ਼ ਨੇ ਸ਼ਿਕਾਇਤ ਵੀ ਕੀਤੀ। ਦੱਸਦੇਈਏ ਕਿ ਇਸ ਮਹੀਨੇ ਦੂਜੀ ਵਾਰ ਐਕਸ ‘ਚ ਸਮੱਸਿਆ ਆਈ ਹੈ। ਇਸੇ ਮਹੀਨੇ 11 ਅਪ੍ਰੈਲ ਨੂੰ ਵੀ ਐਕਸ ਡਾਊਨ ਹੋਇਆ ਸੀ। ਹਾਲਾਂਕਿ, ਕੰਪਨੀ ਨੇ ਜਲਦੀ ਹੀ ਸਮੱਸਿਆਵਾਂ ਨੂੰ ਹੱਲ ਕਰ ਦਿੱਤਾ ਸੀ। 
ਮਾਈਕ੍ਰੋਬਲਾਗਿੰਗ ਪਲੇਟਫਾਰਮ X ਇਸ ਸਮੇਂ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਹੈ। ਐਕਸ ਅੱਜ ਦੁਪਹਿਰ ਕਰੀਬ 1 ਵਜੇ ਤੋਂ ਡਾਊਨ ਹੈ, ਜਿਸ ਕਾਰਨ ਉਪਭੋਗਤਾਵਾਂ ਨੂੰ ਆਊਟੇਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਉਪਭੋਗਤਾਵਾਂ ਨੇ ਇਸ ਨੂੰ ਲੈ ਕੇ ਰਿਪੋਰਟ ਕੀਤੀ। ਦੱਸਿਆ ਜਾ ਰਿਹਾ ਹੈ ਕਿ ਕੁਝ ਤਕਨੀਕੀ ਖਰਾਬੀ ਕਾਰਨ ਐਕਸ ਡਾਊਨ ਹੈ। ਹਾਲਾਂਕਿ ਅਜੇ ਤੱਕ ਇਸ ਸਮੱਸਿਆ ਦੇ ਕਾਰਨਾਂ ਨੂੰ ਲੈ ਕੇ ਕੰਪਨੀ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

ਮੋਬਾਈਲ ਵਿੱਚ ਠੀਕ ਕੰਮ ਕਰ ਰਿਹਾ ਹੈ X
ਵੈੱਬ ਬ੍ਰਾਊਜ਼ਰ ਉਤੇ ਯੂਜ਼ਰਜ਼ X ਦੀ ਵਰਤੋਂ ਨਹੀਂ ਕਰ ਪਾ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਐਕਸ ‘ਤੇ ਪੋਸਟ ਕਰਨ ਅਤੇ ਟ੍ਰੈਂਡਿੰਗ ਵਿਸ਼ਿਆਂ ਨੂੰ ਬ੍ਰਾਊਜ਼ ਕਰਨ ‘ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ, ਮੋਬਾਈਲ ਜਾਂ ਟੈਬਲੇਟ ਵਿੱਚ ਕੋਈ ਸਮੱਸਿਆ ਨਹੀਂ ਹੈ। ਜੇਕਰ ਤੁਸੀਂ ਆਪਣੇ ਮੋਬਾਈਲ ਜਾਂ ਟੈਬਲੇਟ ‘ਚ X ਦੀ ਐਪ ਡਾਊਨਲੋਡ ਕੀਤੀ ਹੈ ਤਾਂ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ।

Leave a Reply

Your email address will not be published. Required fields are marked *