ਅਲਾਵਲਪੁਰ-ਪੁਲਿਸ ਚੌਕੀ ਅਲਾਵਲਪੁਰ ਦੇ ਨੇੜੇ ਗੰਦੇ ਨਾਲੇ ’ਚੋਂ ਇਕ ਵਿਅਕਤੀ ਦੀ ਸਿਰ ਵੱਢੀ ਲਾ.ਸ਼ ਮਿਲਣ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਕੁਲਵਿੰਦਰ ਉਰਫ਼ ਰਿੰਕਾ ਵਜੋਂ ਹੋਈ, ਜੋ ਕਿ ਦਿਹਾੜੀ ਮਜ਼ਦੂਰੀ ਕਰਦਾ ਸੀ ਅਤੇ ਬਾਜ਼ਾਰ ਦੇ ਨਜ਼ਦੀਕ ਹੀ ਇਕ ਪੁਰਾਣੇ ਘਰ ’ਚ ਰਹਿੰਦਾ ਸੀ। ਅਲਾਵਲਪੁਰ ਦੇ ਹੀ ਵਿਅਕਤੀ ਸੋਨੂੰ ਪੁੱਤਰ ਓਮ ਪ੍ਰਕਾਸ਼ ਵਾਸੀ ਮੁਹੱਲਾ ਜਲਾਹਿਆ ਅਲਾਵਲਪੁਰ ਵੱਲੋਂ ਉਸ ਦਾ ਕ.ਤ.ਲ ਕੀਤਾ ਗਿਆ। ਉਕਤ ਮੁਲਜ਼ਮ ਸੋਨੂੰ ਨੇ ਬੀਤੀ ਰਾਤ ਕੁਲਵਿੰਦਰ ਉਰਫ਼ ਰਿੰਕਾ ਦੇ ਘਰ ਜਾ ਕੇ ਇਸ ਦੀ ਧੌਣ ਸਿਰ ਤੋਂ ਵੱਖ ਕਰ ਕੇ ਲਾ.ਸ਼ ਨੂੰ ਨਾਲੇ ’ਚ ਸੁੱਟ ਕੇ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ।
ਐਸਐਸਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਸੋਨੂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਮ੍ਰਿਤਕ ਕੁਲਵਿੰਦਰ ਤੇ ਉਹ ਇਕ ਦੂਜੇ ਨੂੰ ਜਾਣਦੇ ਸਨ। ਦੋਵਾਂ ਨੇ ਮਿਲ ਕੇ ਚੋਰੀ ਕੀਤੀ ਸੀ ਪਰ ਸਜ਼ਾ ਸਿਰਫ ਉਸ (ਸੋਨੂ) ਨੂੰ ਹੋਈ। ਇਸੇ ਗੱਲ ਦੀ ਉਸ ਨੇ ਰੰਜਿਸ਼ ਰੱਖੀ ਤੇ ਪੈਰੋਲ ਉਤੇ ਆ ਕੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
ਪੁਲਿਸ ਚੌਂਕੀ ਅਲਾਵਲਪੁਰ ਦੇ ਇੰਚਾਰਜ ਰਜਿੰਦਰ ਸ਼ਰਮਾ, ਥਾਣਾ ਆਦਮਪੁਰ ਦੇ ਐੱਸ. ਐੱਚ. ਓ. ਰਵਿੰਦਰਪਾਲ ਸਿੰਘ ਵੀ ਮੌਕੇ ’ਤੇ ਪਹੁੰਚੇ ਅਤੇ ਗੰਦੇ ਨਾਲੇ ’ਚ ਸੁੱਟੀ ਹੋਈ ਅੱਧ ਸੜੀ ਬਿਨਾਂ ਸਿਰ ਦੀ ਲਾਸ਼ ਨੂੰ ਬਾਹਰ ਕੱਢਵਾਇਆ, ਜਿਸ ਦਾ ਸਿਰ ਲੱਭਣ ’ਚ ਕਾਫ਼ੀ ਮੁਸ਼ੱਕਤ ਕਰਨੀ ਪਈ। ਇਸ ਤੋਂ ਪਹਿਲਾਂ ਕਿ ਪੁਲਿਸ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜਦੀ, ਸਥਾਨਕ ਲੋਕਾਂ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਰੋਸ ਵਜੋਂ ਲਾਸ਼ ਨੂੰ ਘਟਨਾ ਸਥਾਨ ਤੋਂ ਪੁਲਸ ਨੂੰ ਚੁੱਕਣ ਨਹੀਂ ਦਿੱਤਾ। ਮ੍ਰਿਤਕ ਦਾ ਕੱਟਿਆ ਹੋਇਆ ਸਿਰ ਨਾ ਮਿਲਣ ਕਾਰਨ ਪਰਿਵਾਰਕ ਮੈਂਬਰਾਂ ਨੇ ਧਰਨਾ ਲਾ ਦਿੱਤਾ ਅਤੇ ਕੁਝ ਸਮੇਂ ਬਾਅਦ ਸ਼ਹਿਰ ਵਾਸੀਆਂ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਧਰਨਾ ਚੁੱਕਿਆ ਗਿਆ। ਪੁਲਿਸ ਪ੍ਰਸ਼ਾਸਨ ਦੀ ਕੋਸ਼ਿਸ਼ ਨਾਲ ਮ੍ਰਿਤਕ ਦਾ ਕੱਟਿਆ ਹੋਇਆ ਸਿਰ ਵੀ ਗੰਦੇ ਨਾਲੇ ’ਚੋਂ ਬਰਾਮਦ ਕਰ ਲਿਆ ਗਿਆ।
ਜਲੰਧਰ ਦੀ ਵਾਰਦਾਤ : ਪੈਰੋਲ ਉਤੇ ਆ ਕਿਉਂ ਦੋਸਤ ਦੀ ਧੌਣ ਸਰੀਰ ਤੋਂ ਕੀਤੀ ਵੱਖ? ਮੁਲਜ਼ਮ ਨੇ ਦੱਸੀ ਕੱਲੀ ਕੱਲੀ ਗੱਲ
ਅਲਾਵਲਪੁਰ-ਪੁਲਿਸ ਚੌਕੀ ਅਲਾਵਲਪੁਰ ਦੇ ਨੇੜੇ ਗੰਦੇ ਨਾਲੇ ’ਚੋਂ ਇਕ ਵਿਅਕਤੀ ਦੀ ਸਿਰ ਵੱਢੀ ਲਾ.ਸ਼ ਮਿਲਣ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਮੁਲਜ਼ਮ…
