Labour Day 2024 : ਇਸ ਕਾਰਨ ਹੋਈ ਸੀ ਮਜ਼ਦੂਰ ਦਿਵਸ ਮਨਾਉਣ ਦੀ ਸ਼ੁਰੂਆਤ, ਪੰਜਾਬ ਸਰਕਾਰ ਨੇ ਐਲਾਨੀ ਸਰਕਾਰੀ ਛੁੱਟੀ

Labour Day 2024 : ਹਰ ਸਾਲ 1 ਮਈ ਦਾ ਦਿਨ ਮਜ਼ਦੂਰ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਹੱਤਵ ਮਜ਼ਦੂਰਾਂ ਦੀਆਂ…

Labour Day 2024 : ਹਰ ਸਾਲ 1 ਮਈ ਦਾ ਦਿਨ ਮਜ਼ਦੂਰ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਹੱਤਵ ਮਜ਼ਦੂਰਾਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਨਾ ਅਤੇ ਉਨ੍ਹਾਂ ਵੱਲੋਂ ਦੇਸ਼ ਦੀ ਆਰਥਿਕ ਵਿਵਸਥਾ ਵਿੱਚ ਪਾਏ ਯੋਗਦਾਨ ਨੂੰ ਯਾਦ ਕਰਨਾ ਹੈ। ਇਸ ਦੇ ਨਾਲ-ਨਾਲ ਇਸ ਦਿਨ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਜਾਂਦੀ ਹੈ । ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਮਜ਼ਦੂਰ ਦਿਵਸ ਭਾਵ 1 ਮਈ  ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸਰਕਾਰੀ ਅਦਾਰੇ ਤੇ ਸਕੂਲ ਕਾਲਜ ਬੰਦ ਰਹਿਣਗੇ।

ਕਿਉਂ ਮਨਾਇਆ ਜਾਂਦਾ ਹੈ ਮਜ਼ਦੂਰ ਦਿਵਸ?
ਇਸ ਮਜ਼ਦੂਰ ਦਿਵਸ ਨੂੰ ਮਨਾਉਣ ਦੀ ਸ਼ੁਰੁਆਤ ਇੱਕ ਅੰਦੋਲਨ ਤੋਂ ਬਾਅਦ ਹੋਈ ਸੀ ਇਹ ਮਜ਼ਦੂਰ ਅੰਦੋਲਨ ਅਮਰੀਕਾ ਵਿੱਚ 1 ਮਈ 1886 (1 ਮਈ ਮਜ਼ਦੂਰ ਦਿਵਸ) ਨੂੰ ਸ਼ੁਰੂ ਹੋਇਆ ਸੀ। ਇਸ ਅੰਦੋਲਨ ਵਿਚ ਅਮਰੀਕਾ ਦੇ ਮਜ਼ਦੂਰ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ‘ਤੇ ਆਏ ਸਨ, ਦਰਅਸਲ ਉਸ ਸਮੇਂ ਮਜ਼ਦੂਰਾਂ ਨੂੰ 15-15 ਘੰਟੇ ਕੰਮ ਕਰਨ ਲਈ ਕਿਹਾ ਗਿਆ ਸੀ। ਇਸ ਅੰਦੋਲਨ ਦੌਰਾਨ ਇਸ ਅੰਦੋਲਨ ਦੌਰਾਨ ਪੁਲਿਸ ਨਾਲ ਜੱਦੋ ਜਹਿਦ ਵਿੱਚ ਕਈ ਮਜ਼ਦੂਰਾਂ ਨੇ ਆਪਣੀ ਜਾਨ ਗੁਆ ਦਿੱਤੀ ਸੀ, ਜਦੋਂ ਕਿ 100 ਤੋਂ ਵੱਧ ਮਜ਼ਦੂਰ ਜ਼ਖ਼ਮੀ ਹੋ ਗਏ।

ਇਸ ਲਹਿਰ ਦੇ ਤਿੰਨ ਸਾਲ ਬਾਅਦ 1889 ਵਿੱਚ ਅੰਤਰਰਾਸ਼ਟਰੀ ਸਮਾਜਵਾਦੀ ਕਾਨਫਰੰਸ ਦੀ ਮੀਟਿੰਗ ਹੋਈ। ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਹਰ ਮਜ਼ਦੂਰ ਤੋਂ ਸਿਰਫ 8 ਘੰਟੇ ਕੰਮ ਕਰਵਾਇਆ ਜਾਵੇਗਾ। ਇਸ ਕਾਨਫਰੰਸ ਵਿੱਚ ਹੀ 1 ਮਈ ਨੂੰ ਮਜ਼ਦੂਰ ਦਿਵਸ ਮਨਾਉਣ ਦੀ ਤਜਵੀਜ਼ ਰੱਖੀ ਗਈ ਸੀ, ਇਸ ਦੇ ਨਾਲ ਹੀ ਹਰ ਸਾਲ 1 ਮਈ ਨੂੰ ਛੁੱਟੀ ਦੇਣ ਦਾ ਫੈਸਲਾ ਵੀ ਕੀਤਾ ਗਿਆ ਸੀ। ਇਹ ਨਿਯਮ ਅਮਰੀਕਾ ਵਿੱਚ ਅੱਠ ਘੰਟੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਨਿਯਮ ਤੋਂ ਬਾਅਦ ਕਈ ਦੇਸ਼ਾਂ ਵਿੱਚ ਲਾਗੂ ਕੀਤਾ ਗਿਆ ਸੀ। ਭਾਰਤ ਵਿੱਚ ਮਜ਼ਦੂਰ ਦਿਵਸ ਕਦੋਂ ਸ਼ੁਰੂ ਹੋਇਆ?

ਉੱਥੇ ਹੀ, ਭਾਰਤ ਵਿੱਚ ਮਜ਼ਦੂਰ ਦਿਵਸ ਮਨਾਉਣ ਦੀ ਸ਼ੁਰੂਆਤ 1 ਮਈ 1923 ਨੂੰ ਚੇਨਈ ਤੋਂ ਹੋਈ। ਇਹ ਫੈਸਲਾ ਮਜ਼ਦੂਰ ਕਿਸਾਨ ਪਾਰਟੀ ਆਫ ਹਿੰਦੁਸਤਾਨ ਦੀ ਪ੍ਰਧਾਨਗੀ ਹੇਠ ਲਿਆ ਗਿਆ। ਇਸ ਮੀਟਿੰਗ ਨੂੰ ਕਈ ਜਥੇਬੰਦੀਆਂ ਅਤੇ ਸਮਾਜਿਕ ਪਾਰਟੀਆਂ ਦਾ ਸਮਰਥਨ ਮਿਲਿਆ। ਜੋ ਕਿ ਮਜ਼ਦੂਰਾਂ ‘ਤੇ ਹੋ ਰਹੇ ਅੱਤਿਆਚਾਰਾਂ ਅਤੇ ਸ਼ੋਸ਼ਣ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਸਨ।

Leave a Reply

Your email address will not be published. Required fields are marked *