ਯੂ.ਟੀ. ਪ੍ਰਸ਼ਾਸਨ ਨੇ ਦਿੱਤੀ ਮਨਜ਼ੂਰੀ ਕੋਵਿਡ ਸੈੱਸ ਰਾਹੀਂ ਚੰਡੀਗੜ੍ਹ ਵਿਚ ਖਰੀਦੇ ਜਾਣਗੇ 80 ਆਕਸੀਜਨ ਕੰਸਟ੍ਰੇਟਰਸ

ਚੰਡੀਗੜ੍ਹ – ਚੰਡੀਗੜ੍ਹ ਵਿਚ ਕੋਰੋਨਾ ਦੀ ਲੜਾਈ ਵਿਚ ਯੂ.ਟੀ. ਪ੍ਰਸ਼ਾਸਨ ਨੇ ਨਗਰ ਨਿਗਮ ਨੂੰ ਕੋਵਿਡ ਸੈੱਸ ਖਰਚਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਦੇ…

ਚੰਡੀਗੜ੍ਹ – ਚੰਡੀਗੜ੍ਹ ਵਿਚ ਕੋਰੋਨਾ ਦੀ ਲੜਾਈ ਵਿਚ ਯੂ.ਟੀ. ਪ੍ਰਸ਼ਾਸਨ ਨੇ ਨਗਰ ਨਿਗਮ ਨੂੰ ਕੋਵਿਡ ਸੈੱਸ ਖਰਚਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਦੇ ਤਹਿਤ ਹੁਣ ਨਗਰ ਨਿਗਮ ਨੇ ਮਰੀਜ਼ਾਂ ਨੂੰ ਬਚਾਉਣ ਲਈ 80 ਆਕਸੀਜਨ ਕੰਸਟ੍ਰੇਟਰ ਖਰੀਦਣ ਦਾ ਫੈਸਲਾ ਲਿਆ ਹੈ। ਇਹ 80 ਆਕਸੀਜਨ ਕੰਸਟ੍ਰੇਟਰ ਸ਼ਹਿਰ ਵਿਚ ਖੁੱਲ੍ਹ ਰਹੇ ਕੋਵਿਡ ਕੇਅਰ ਸੈਂਟਰ ਅਤੇ ਹਸਪਤਾਲਾਂ ਵਿਚ ਦਿੱਤੇ ਜਾਣਗੇ।

ਨਗਰ ਨਿਗਮ ਨੇ ਕੰਸਟ੍ਰੇਟਰ ਖਰੀਦਣ ਲਈ ਟੈਂਡਰ ਵੀ ਲਗਾ ਦਿੱਤਾ ਹੈ। ਸਿਹਤ ਵਿਭਾਗ ਹੀ ਨਗਰ ਨਿਗਮ ਨੂੰ ਇਹ ਕੰਸਟ੍ਰੇਟਰ ਮੁਹੱਈਆ ਕਰਵਾਏਗਾ। ਯਾਦ ਰਹੇ ਕਿ ਇਸ ਸਮੇਂ ਸ਼ਹਿਰ ਵਿਚ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਦੀ ਭਾਰੀ ਕਮੀ ਹੈ। ਨਗਰ ਨਿਗਮ ਮੁਤਾਬਕ ਇਕ ਆਕਸੀਜਨ ਕੰਸਟ੍ਰੇਟਰ ਤੋਂ ਇਕ ਮੰਟ ਵਿਚ 10 ਲਿਟਰ ਆਕਸੀਜਨ ਪੈਦਾ ਹੋਵੇਗੀ। ਜੋ ਇਕ ਮਰੀਜ਼ ਲਈ ਕਾਫੀ ਮੰਨੀ ਜਾਂਦੀ ਹੈ।

ਇਸ ਸਬੰਧ ਵਿਚ ਕਮਿਸ਼ਨਰ ਕੇ.ਕੇ. ਯਾਦਵ ਦੀ ਸਲਾਹਕਾਰ ਮਨੋਜ ਪਰਿਦਾ ਦੇ ਨਾਲ ਮੀਟਿੰਗ ਹੋ ਚੁਕੀ ਹੈ। ਇਸ ਵੇਲੇ ਸਿਹਤ ਵਿਭਾਗ ਕੋਲ 35 ਆਕਸੀਜਨ ਕੰਸਟ੍ਰੇਟਰ ਮੁਹੱਈਆ ਹਨ, ਪਰ ਉਨ੍ਹਾਂ ਦੀ ਸਮੱਰਥਾ ਸਿਰਫ 5 ਲਿਟਰ ਹੈ। ਜਿਸ ਨਾਲ ਇਹ ਇਕ ਮਰੀਜ਼ ਲਈ ਵੀ ਭਰਪੂਰ ਆਕਸੀਜਨ ਮੁਹੱਈਆ ਨਹੀਂ ਕਰਵਾ ਪਾਉਂਦੇ ਹਨ। ਇਸ ਵੇਲੇ ਨਗਰ ਨਿਗਮ ਕੋਲ ਕੋਵਿਡ ਸੈੱਸ ਵਿਚੋਂ 28 ਕਰੋੜ ਦੀ ਰਾਸ਼ੀ ਹੈ। ਜਦੋਂ ਕਿ ਨਗਰ ਨਿਗਮ ਵਲੋਂ ਹਰ ਵਾਰਡ ਦੇ ਕੌਂਸਲਰ ਲਈ ਪੰਜ-ਪੰਜ ਲੱਖ ਰੁਪਏ ਦੀ ਰਾਸ਼ੀ ਵੀ ਜਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਕੋਰੋਨਾ ਦੇ ਬਚਾਅ ਲਈ ਖਰਚ ਕੀਤਾ ਜਾਵੇਗਾ।

ਨਗਰ ਨਿਗਮ ਨੇ 80 ਆਕਸੀਜਨ ਕੰਸਟ੍ਰੇਟਰ ਖਰੀਦਣ ਲਈ ਕਮੇਟੀ ਦਾ ਗਠਨ ਕੀਤਾ ਹੈ। ਜਿਸ ਵਿਚ ਸੈਕਟਰ 16 ਹਸਪਤਾਲ ਦੇ ਉਪ ਸਿਹਤ ਅਧਿਕਾਰੀ ਡਾ. ਪਰਮਜੀਤ ਸਿੰਘ, ਸੰਯੁਕਤ ਕਮਿਸ਼ਨਰ ਸੌਰਭ ਅਰੋੜਾ, ਐੱਮ.ਓ.ਐੱਚ. ਡਾ. ਅੰਮ੍ਰਿਤ ਪਾਲ ਵਡਿੰਗ, ਚੀਫ ਇੰਜੀਨੀਅਰ ਸ਼ੈਲੇਂਦਰ ਸਿੰਘ, ਚੀਫ ਅਕਾਉਂਟ ਅਫਸਰ ਵੀ.ਐੱਸ. ਠਾਕੁਰ, ਨਵਨਿਯੁਕਤ ਕੌਂਸਲਰ ਅਜੇ ਦੱਤਾ, ਡਾ. ਜਿਓਤਸਨਾ ਵਿਗ ਨੂੰ ਮੈਂਬਰ ਬਣਾਇਆ ਗਿਆ ਹੈ।

Leave a Reply

Your email address will not be published. Required fields are marked *