ਭਾਰਤ ਵਿਚ ਲਗਾਤਾਰ ਵੱਧ ਰਹੀਆਂ ਹਨ ਤੇਲ ਕੀਮਤਾਂ, 107 ਰੁਪਏ ਲਿਟਰ ਹੋਇਆ ਪੈਟਰੋਲ

ਨਵੀਂ ਦਿੱਲੀ (ਇੰਟ.)- ਮੁਲਕ ਵਿਚ ਤੇਲ ਦੀਆਂ ਕੀਮਤਾਂ (Petrole) ਵਿੱਚ ਲਗਾਤਾਰ ਹੋ ਰਿਹਾ ਹੈ, ਜਿਸ ਕਾਰਣ ਆਮ ਲੋਕਾਂ ਦੀ ਜੇਬ ‘ਤੇ ਵਾਧੂ ਦਾ ਬੋਝ ਪੈ…

ਨਵੀਂ ਦਿੱਲੀ (ਇੰਟ.)- ਮੁਲਕ ਵਿਚ ਤੇਲ ਦੀਆਂ ਕੀਮਤਾਂ (Petrole) ਵਿੱਚ ਲਗਾਤਾਰ ਹੋ ਰਿਹਾ ਹੈ, ਜਿਸ ਕਾਰਣ ਆਮ ਲੋਕਾਂ ਦੀ ਜੇਬ ‘ਤੇ ਵਾਧੂ ਦਾ ਬੋਝ ਪੈ ਰਿਹਾ ਹੈ। ਤੇਲ ਕੀਮਤਾਂ ਵਿਚ ਵਾਧੇ ਨਾਲ ਮਹਿੰਗਾਈ ਵੀ ਹੋ ਰਹੀ ਹੈ, ਜਿਸ ਦਾ ਖਾਮਿਆਜ਼ਾ ਵੀ ਆਮ ਲੋਕਾਂ ਨੂੰ ਸਹਿਣਾ ਪੈ ਰਿਹਾ ਹੈ। ਐਤਵਾਰ (Sunday) ਨੂੰ ਸ਼੍ਰੀਗੰਗਾਨਗਰ (Shriganganagar) ਵਿੱਚ ਪੈਟਰੋਲ (Petrole) 107.79 ਰੁਪਏ ਤੇ ਡੀਜ਼ਲ (Deisel) 100.51 ਰੁਪਏ ਪ੍ਰਤੀ ਲਿਟਰ (Per Ltr) ਨੂੰ ਪੁੱਜ ਗਿਆ ਹੈ। ਪੈਟਰੋਲ ਦੀਆਂ ਕੀਮਤਾਂ ਦੇਸ਼ ਭਰ ਵਿੱਚ ਸੈਂਕੜੇ ਨੂੰ ਢੁੱਕ ਗਈਆਂ ਹਨ। ਤੇਲ ਦੀਆਂ ਕੀਮਤਾਂ ਮਹਾਰਾਸ਼ਟਰ (Maharashtra) , ਮੱਧ ਪ੍ਰਦੇਸ਼ (Madhpardesh) , ਰਾਜਸਥਾਨ (Rajasthan) , ਤੇਲੰਗਾਨਾ (Telangana) , ਆਂਧਰਾ ਪ੍ਰਦੇਸ਼ (Andhra pardesh) ਦੇ ਕੁਝ ਸ਼ਹਿਰਾਂ ਤੇ ਕਸਬਿਆਂ ਵਿੱਚ ਪਹਿਲਾਂ ਹੀ 100 ਰੁਪਏ ਪ੍ਰਤੀ ਲਿਟਰ ਦੇ ਅੰਕੜੇ ਨੂੰ ਪਾਰ ਕਰ ਗਈਆਂ ਹਨ।

Petrol pump strike: Fuel pumps to stay shut in Rajasthan on Saturday, Auto  News, ET Auto

Read this- ਜਾਣੋਂ ਕਦੋਂ ਹੋਈ ਸੀ ‘ਫਾਦਰਸ ਡੇਅ’ ਮਨਾਉਣ ਦੀ ਸ਼ੁਰੂਆਤ 

ਹਾਲਾਂਕਿ ਤੇਲ ਕੰਪਨੀਆਂ ਨੇ ਅੱਜ ਵੀਰਵਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿੱਚ 12 ਪੈਸੇ ਤੋਂ 25 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਸੀ। ਅੱਜ ਵੀ ਦਿੱਲੀ ਵਿੱਚ ਪੈਟਰੋਲ ਦੀ ਦਰ 96.66 ਰੁਪਏ ਪ੍ਰਤੀ ਲੀਟਰ ਹੈ ਤੇ ਡੀਜ਼ਲ ਦੀ ਕੀਮਤ 87.41 ਰੁਪਏ ਪ੍ਰਤੀ ਲਿਟਰ ਹੈ।
ਇਨ੍ਹਾਂ ਸੂਬਿਆਂ ਵਿਚ ਵੱਧ ਕੇ ਇੰਨੇ ਰੁਪਏ ਹੋਇਆ ਪੈਟਰੋਲ
ਸ਼੍ਰੀਗੰਗਾਨਗਰ ਵਿੱਚ ਅੱਜ ਪੈਟਰੋਲ 107.79 ਰੁਪਏ ਤੇ ਡੀਜ਼ਲ 100.51 ਰੁਪਏ ਪ੍ਰਤੀ ਲਿਟਰ ਹੈ। ਭੋਪਾਲ ਵਿੱਚ ਅੱਜ ਪੈਟਰੋਲ 104.85 ਰੁਪਏ ਤੇ ਡੀਜ਼ਲ 96.05 ਰੁਪਏ ਪ੍ਰਤੀ ਲਿਟਰ ਹੈ। ਜੈਪੁਰ ਵਿੱਚ ਅੱਜ ਪੈਟਰੋਲ 103.29 ਰੁਪਏ ਤੇ ਡੀਜ਼ਲ 96.38 ਰੁਪਏ ਪ੍ਰਤੀ ਲਿਟਰ ਹੈ। ਮੁੰਬਈ ‘ਚ ਪੈਟਰੋਲ ਅੱਜ 102.82 ਰੁਪਏ ਤੇ ਡੀਜ਼ਲ 94.84 ਰੁਪਏ ਪ੍ਰਤੀ ਲਿਟਰ ਹੈ।

ਦਿੱਲੀ ਵਿੱਚ ਪੈਟਰੋਲ ਅੱਜ 96.66 ਰੁਪਏ ਤੇ ਡੀਜ਼ਲ 87.41 ਰੁਪਏ ਪ੍ਰਤੀ ਲਿਟਰ ਹੈ। ਕੋਲਕਾਤਾ ਵਿੱਚ ਪੈਟਰੋਲ ਅੱਜ 96.58 ਰੁਪਏ ਤੇ ਡੀਜ਼ਲ 90.25 ਰੁਪਏ ਪ੍ਰਤੀ ਲਿਟਰ ਹੈ। ਚੇਨਈ ਵਿੱਚ ਪੈਟਰੋਲ ਅੱਜ 97.91 ਰੁਪਏ ਤੇ ਡੀਜ਼ਲ 94.04 ਰੁਪਏ ਪ੍ਰਤੀ ਲਿਟਰ ਹੈ। ਬੰਗਲੁਰੂ ਵਿੱਚ ਪੈਟਰੋਲ ਅੱਜ 99.89 ਰੁਪਏ ਤੇ ਡੀਜ਼ਲ 92.66 ਰੁਪਏ ਪ੍ਰਤੀ ਲਿਟਰ ਹੈ। ਅੱਜ ਪਟਨਾ ਵਿੱਚ ਪੈਟਰੋਲ 98.73 ਰੁਪਏ ਅਤੇ ਡੀਜ਼ਲ 92.72 ਰੁਪਏ ਪ੍ਰਤੀ ਲਿਟਰ ਹੈ। ਲਖਨਾਊ ਵਿੱਚ ਅੱਜ ਪੈਟਰੋਲ 93.88 ਰੁਪਏ ਤੇ ਡੀਜ਼ਲ 87.81 ਰੁਪਏ ਪ੍ਰਤੀ ਲਿਟਰ ਹੈ।

Leave a Reply

Your email address will not be published. Required fields are marked *