ਚੰਡੀਗੜ੍ਹ (ਇੰਟ.)-ਪੰਜਾਬ ਸਿਆਸਤ (Punjab Politics) ਵਿੱਚ ਲਗਾਤਾਰ ਜੋੜ-ਤੋੜ ਦਾ ਦੌਰ ਚੱਲ ਰਿਹਾ ਹੈ। ਵੱਡੇ ਦਿੱਗਜ ਆਗੂਆਂ ਦਾ ਵੀ ਪਾਰਟੀ ਬਦਲ ਕੇ ਇੱਕ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋਣਾ ਜਾਰੀ ਹੈ ਪਰ ਇਸੇ ਵਿਚਕਾਰ ਵੱਡੇ ਆਗੂਆਂ ਦਾ ਪੰਜਾਬ ਦੌਰਾ ਵੀ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ (Aap) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (CM Arvind kejriwal) ਪੰਜਾਬ ਦਾ ਦੌਰਾ ਕਰਨਗੇ ਅਰਵਿੰਦ ਕੇਜਰੀਵਾਲ ਨੇ ਇਸ ਬਾਬਤ ਇਕ ਟਵੀਟ (Tweet) ਕੀਤਾ ਅਤੇ ਉਨ੍ਹਾਂ ਨੇ ਲਿਖਿਆ ਕਿ ਪੰਜਾਬ ਨੂੰ ਬਦਲਾਅ ਚਾਹੀਦਾ ਹੈ। ਉਹ ਭਲਕੇ ਅੰਮ੍ਰਿਤਸਰ ਆਉਣਗੇ। ਇਸ ਦੌਰਾਨ ਉਹ ਆਪਣੇ ਪਾਰਟੀ ਨੇਤਾਵਾਂ ਨਾਲ ਮੁਲਾਕਾਤ ਕਰਨਗੇ ਅਤੇ ਕੁਝ ਵੱਡੇ ਐਲਾਨ ਵੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਚੋਣਾਂ (Punjab Election) ਨੂੰ ਲੈ ਕੇ ਪਾਰਟੀ ਵੱਲੋਂ ਕੀਤੀ ਜਾ ਰਹੀਆਂ ਤਿਆਰੀਆਂ ਦਾ ਵੀ ਜਾਇਜ਼ਾ ਲੈਣਗੇ।
Read this- ਮੁਲਕ ਵਿਚ ਘੱਟ ਰਿਹੈ ਕੋਰੋਨਾ ਵਾਇਰਸ ਦਾ ਅਸਰ, 60 ਹਜ਼ਾਰ ਤੋਂ ਵੀ ਘੱਟ ਆਏ ਮਾਮਲੇ
ਇਸ ਦੌਰਾਨ ਮੁੱਖ ਮੰਤਰੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 21 ਜੂਨ ਨੂੰ ਅੰਮ੍ਰਿਤਸਰ ਤੋਂ ਇਲਾਵਾ ਲੁਧਿਆਣਾ ਦੇ ਦੌਰੇ ‘ਤੇ ਆਉਣਗੇ। ਸੋਮਵਾਰ ਨੂੰ 11 ਵਜੇ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਤਕਰੀਬਨ 12 ਵਜੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜਣਗੇ। ਇਸ ਉਪਰੰਤ ਉਹ ਸਰਕਟ ਹਾਊਸ ਵਿਖੇ ਰੁਕ ਕੇ ਅੰਮ੍ਰਿਤਸਰ ਵਿਖੇ ਸਥਿਤ ਅਸਟੋਨੀਆ ਹੋਟਲ ‘ਚ ਕਰੀਬ 1.30 ਵਜੇ ਪੱਤਰਕਾਰਾਂ ਨਾਲ ਗੱਲਬਾਤ ਕਰਨਗੇ। 2.30 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਮਗਰੋਂ ਦੁਰਗਿਆਨਾ ਮੰਦਰ ਦੇ ਦਰਸ਼ਨ ਵੀ ਕਰਨਗੇ। ਇਸ ਉਪਰੰਤ ਉਹ ਸੜਕੀ ਰਸਤੇ ਰਾਹੀਂ ਲੁਧਿਆਣਾ ਲਈ ਰਵਾਨਾ ਹੋਣਗੇ।
ਪੰਜਾਬ ਬਦਲਾਓ ਚਾਹੁੰਦਾ ਹੈ। ਸਿਰਫ਼ ਆਮ ਆਦਮੀ ਪਾਰਟੀ ਹੀ ਉਮੀਦ ਹੈ।
ਕੱਲ੍ਹ ਅੰਮ੍ਰਿਤਸਰ ਵਿਖੇ ਮਿਲਦੇ ਹਾਂ
— Arvind Kejriwal (@ArvindKejriwal) June 20, 2021