ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਡੇਰਾ ਬਾਬਾ ਗੰਗਾਰਾਮ ਵਿਖੇ ਚੱਲ ਰਹੇ ਬਰਸੀ ਸਮਾਗਮ ਦੌਰਾਨ ਵੱਡੀ ਘਟਨਾ ਵਾਪਰ ਗਈ। ਇਥੇ ਸਿਲੰਡਰ ਫੱਟ ਗਿਆ। ਧਮਾਕੇ ਮਗਰੋਂ ਹਫੜਾ ਦਫੜੀ ਮਚ ਗਈ। ਹਾਦਸੇ ਵਿਚ 7 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਸਿਲੰਡਰ ਪੂਰੀ ਤਰ੍ਹਾਂ ਫਟ ਗਿਆ।
ਜਾਣਕਾਰੀ ਅਨੁਸਾਰ ਡੇਰਾ ਬਾਬਾ ਗੰਗਾਰਾਮ ਵਿਖੇ ਬਰਸੀ ਸਮਾਗਮ ਦਾ ਪ੍ਰੋਗਰਾਮ 16 ਮਈ ਤੋਂ 23 ਮਈ ਤੱਕ ਜਾਰੀ ਹੈ, ਇਸੇ ਦੌਰਾਨ ਸ਼ਨਿਚਰਵਾਰ ਦੁਪਹਿਰ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਸੀ ਕਿ ਅਚਾਨਕ ਇਕ ਸਿਲੰਡਰ ਵਿਚੋਂ ਗੈਸ ਲੀਕ ਹੋਣ ਕਾਰਨ ਸਿਲੰਡਰ ਨੂੰ ਅੱਗ ਲੱਗ ਗਈ। ਇਸ ਕਾਰਨ ਸਿਲੰਡਰ ਫਟ ਗਿਆ। ਇਸ ਘਟਨਾ ‘ਚ ਹਲਵਾਈ ਸਮੇਤ 7 ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਪਹਿਲਾਂ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਗੰਭੀਰ ਰੂਪ ਨਾਲ ਝੁਲਸਣ ਕਾਰਨ ਪੰਜ ਵਿਅਕਤੀਆਂ ਨੂੰ ਬਠਿੰਡਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਪੰਜਾਬ ਵਿਖੇ ਡੇਰੇ ਵਿਚ ਬਰਸੀ ਸਮਾਗਮ ਦੌਰਾਨ ਵਾਪਰੀ ਵੱਡੀ ਘਟਨਾ
ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਡੇਰਾ ਬਾਬਾ ਗੰਗਾਰਾਮ ਵਿਖੇ ਚੱਲ ਰਹੇ ਬਰਸੀ ਸਮਾਗਮ ਦੌਰਾਨ ਵੱਡੀ ਘਟਨਾ ਵਾਪਰ ਗਈ। ਇਥੇ ਸਿਲੰਡਰ ਫੱਟ ਗਿਆ। ਧਮਾਕੇ ਮਗਰੋਂ ਹਫੜਾ…
