ਫਗਵਾੜਾ-ਜਲੰਧਰ ਜੀਟੀ ਰੋਡ ਉਤੇ ਬੇਹੱਦ ਭਿਆਨਕ ਹਾਦਸਾ ਵਾਪਰਿਆ ਹੈ। ਡਰਾਈਵਰ ਟਰੱਕ ਬੈਕ ਕਰ ਰਿਹਾ ਸੀ ਕਿ ਇਸ ਦੌਰਾਨ ਬਾਈਕ ਦੀ ਟੱਕਰ ਹੋ ਗਈ। ਹਾਦਸੇ ਵਿਚ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਉੱਤਮ ਚੰਦ ਲੁਧਿਆਣਾ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਚਨਾ ਮੁਤਾਬਕ ਡਰਾਈਵਰ ਟਰੱਕ ਮੋੜ ਰਿਹਾ ਸੀ ਤੇ ਤੇਜ਼ ਰਫਤਾਰ ਬਾਈਕ ਸਵਾਰ ਉਸ ਵਿਚ ਜਾ ਵੱਜਿਆ। ਬਾਈਕ ਸਵਾਰ ਜ਼ਖਮੀ ਹੋ ਗਿਆ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੌਕੇ ਤੋਂ ਟਰੱਕ ਚਾਲਕ ਫਰਾਰ ਹੋ ਗਿਆ। ਟਰੱਕ ਚਾਲਕ ਡਰਾਈਵਰ ਦੀ ਪਛਾਣ ਸੰਦੀਪ ਗੁਰੂਹਰਸਹਾਏ ਵਜੋਂ ਹੋਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਬਾਈਕ ਟਰੱਕ ਦੇ ਹੇਠਾਂ ਹੀ ਜਾ ਵੜਿਆ ਤੇ ਮੌਕੇ ਉਤੇ ਮੌਜੂਦ ਲੋਕਾਂ ਦੇ ਰੌਂਗਟੇ ਖੜ੍ਹੇ ਹੋ ਗਏ।
ਫਗਵਾੜਾ ‘ਚ ਟਰੱਕ ਹੇਠਾਂ ਹੀ ਜਾ ਵੜਿਆ ਤੇਜ਼ ਰਫ਼ਤਾਰ ਬਾਈਕ ਵਾਲਾ, ਦਰੜਿਆ ਗਿਆ੍ਰ
ਫਗਵਾੜਾ-ਜਲੰਧਰ ਜੀਟੀ ਰੋਡ ਉਤੇ ਬੇਹੱਦ ਭਿਆਨਕ ਹਾਦਸਾ ਵਾਪਰਿਆ ਹੈ। ਡਰਾਈਵਰ ਟਰੱਕ ਬੈਕ ਕਰ ਰਿਹਾ ਸੀ ਕਿ ਇਸ ਦੌਰਾਨ ਬਾਈਕ ਦੀ ਟੱਕਰ ਹੋ ਗਈ। ਹਾਦਸੇ ਵਿਚ…
