National News : ਆਪਣੀ ਦਾਦੀ ਦੀਆਂ ਅਸਥੀਆਂ ਤਾਰਨ ਗਏ ਤਿੰਨ ਨੌਜਵਾਨ ਯਮੁਨਾ ਵਿਚ ਰੁੜ੍ਹ ਗਏ। ਇਨ੍ਹਾਂ ਵਿਚੋਂ ਇਕ ਨੌਜਵਾਨ ਦੀ ਮੌਤ ਹੋ ਗਈ। ਇਹ ਮਾਮਲਾ ਫਰੀਦਾਬਾਦ ਤੋਂ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਇਕ ਪਰਿਵਾਰ ਦੇ 10 ਤੋਂ 12 ਮੈਂਬਰ ਆਪਣੇ ਬਜ਼ੁਰਗ ਦੀਆਂ ਅਸਥੀਆਂ ਤਾਰਨ ਲਈ ਯਮੁਨਾ ਗਏ ਸਨ। ਇਸ ਦੌਰਾਨ ਦਾਦੀ ਦੀਆਂ ਅਸਥੀਆਂ ਨੂੰ ਲੈ ਕੇ ਉਸ ਦੇ ਤਿੰਨ ਪੋਤੇ ਸੁਮਿਤ, ਅਮਿਤ ਤੇ ਦੀਪਕ ਯਮੁਨਾ ਨਦੀ ਵਿਚ ਉਤਰੇ ਪਰ ਕੁਝ ਦੂਰੀ ਉਤੇ ਜਾਣ ਮਗਰੋਂ ਡੁੱਬਣ ਲੱਗੇ। ਰੌਲਾ ਪਾਉਣ ਉਤੇ ਪਿੰਡ ਵਾਸੀਆਂ ਨੇ ਯਮੁਨਾ ਵਿਚ ਛਾਲ ਮਾਰ ਕੇ ਸੁਮਿਤ ਤੇ ਅਮਿਤ ਨੂੰ ਤਾਂ ਬਚਾ ਲਿਆ ਪਰ ਦੀਪਕ ਡੂੰਘੇ ਪਾਣੀ ਵਿਚ ਡੁੱਬ ਗਿਆ, ਜਿਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਘਟਨਾ ਦੀ ਜਾਣਕਾਰੀ ਮਿਲਣ ਦੇ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਤੇ NDRF ਦੀ ਟੀਮ ਨੇ 6 ਘੰਟੇ ਦੀ ਮੁਸ਼ੱਕਤ ਮਗਰੋਂ ਯਮੁਨਾ ਵਿਚ ਡੁੱਬੇ ਹੋਏ ਦੀਪਕ ਦੀ ਦੇਹ ਨੂੰ ਬਰਾਮਦ ਕਰ ਲਿਆ ਗਿਆ ਹੈ। ਦੀਪਕ ਵਿਆਹੁਤਾ ਸੀ ਜਿਸ ਦੇ ਦੋ ਬੱਚੇ ਹਨ।
ਦਾਦੀ ਦੀਆਂ ਅਸਥੀਆਂ ਤਾਰਨ ਗਏ ਤਿੰਨ ਨੌਜਵਾਨ ਰੁੜ੍ਹੇ, ਇਕ ਦੀ ਮੌਤ
National News : ਆਪਣੀ ਦਾਦੀ ਦੀਆਂ ਅਸਥੀਆਂ ਤਾਰਨ ਗਏ ਤਿੰਨ ਨੌਜਵਾਨ ਯਮੁਨਾ ਵਿਚ ਰੁੜ੍ਹ ਗਏ। ਇਨ੍ਹਾਂ ਵਿਚੋਂ ਇਕ ਨੌਜਵਾਨ ਦੀ ਮੌਤ ਹੋ ਗਈ। ਇਹ ਮਾਮਲਾ…
