ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਆਏ ਨਤੀਜਿਆਂ ਨੇ ਹੈਰਾਨ ਕਰ ਦਿੱਤਾ ਹੈ। ਬੀਜੇਪੀ ਦੀ ਮੰਨੀ ਜਾਂਦੀ ਹੁਸ਼ਿਆਰਪੁਰ ਸੀਟ ਆਮ ਆਦਮੀ ਪਾਰਟੀ ਦੇ ਡਾ. ਰਾਜਕੁਮਾਰ ਚੱਬੇਵਾਲ ਨੇ ਜਿੱਤ ਲਈ ਹੈ।। ਉਨ੍ਹਾਂ ਦਾ ਮੁਕਾਬਲਾ ਬੀਜੇਪੀ ਉਮੀਦਵਾਰ ਯਾਮਿਨੀ ਗੌਤਮ ਦੇ ਨਾਲ ਸੀ। ਡਾ. ਰਾਜਕੁਮਾਰ ਚੱਬੇਵਾਲ ਨੇ ਯਾਮਿਨੀ ਗੌਤ ਨੂੰ 44111 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ। ਡਾ. ਚੱਬੇਵਾਲ ਨੂੰ 303859 ਵੋਟਾਂ ਮਿਲੀਆਂ। ਡਾ. ਰਾਜਕੁਮਾਰ ਨੇ ਆਪਣੀ ਜਿੱਤ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਲੀਡਰਸ਼ਿਪ ਦਾ ਧੰਨਵਾਦ ਕੀਤਾ ਤੇ ਹੁਸ਼ਿਆਰਪੁਰ ਲੋਕ ਸਭਾ ਖੇਤਰ ਦੇ ਵੋਟਰਾਂ ਦਾ ਵੀ ਧੰਨਵਾਦ ਕੀਤਾ।
ਆਮ ਆਦਮੀ ਪਾਰਟੀ ਦੇ ਡਾ. ਰਾਜਕੁਮਾਰ ਚੱਬੇਵਾਲ ਦੀ ਜਿੱਤ ਦੇ ਬਾਅਦ ‘ਆਪ’ ਵਰਕਰਾਂ ਨੇ ਉਨ੍ਹਾਂ ਨੂੰ ਫੁੱਲ ਦੀਆਂ ਮਾਲਾਵਾਂ ਪਾ ਕੇ ਉੁਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਵਰਕਰਾਂ ਦੀ ਭਾਰੀ ਭੀੜ ਰਹੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਵਿਚ ਪਾਰਟੀ ਵਰਕਰਾਂ ਨੇ ਢੋਲ ਵਜਾ ਕੇ ਡਾਂਸ ਵੀ ਕੀਤਾ।
ਹੁਸ਼ਿਆਰਪੁਰ ਵਿਚ ਬਦਲੀ ਗੇਮ, ਆਮ ਆਦਮੀ ਪਾਰਟੀ ਦੇ ਡਾ. ਚੱਬੇਵਾਲ ਜਿੱਤੇ
ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਆਏ ਨਤੀਜਿਆਂ ਨੇ ਹੈਰਾਨ ਕਰ ਦਿੱਤਾ ਹੈ। ਬੀਜੇਪੀ ਦੀ ਮੰਨੀ ਜਾਂਦੀ ਹੁਸ਼ਿਆਰਪੁਰ ਸੀਟ ਆਮ ਆਦਮੀ ਪਾਰਟੀ ਦੇ ਡਾ. ਰਾਜਕੁਮਾਰ ਚੱਬੇਵਾਲ…
