Weather Update : ਛੱਲੀਆਂ ਵਾਂਗ ਭੁੰਨ ਰਹੀ ਗਰਮੀ, ਹੋ ਰਹੇ ਨੁਕਸਾਨ, ਖੜ੍ਹੀ ਨਵੀਂ ਕਾਰ ਨੂੰ ਲੱਗੀ ਅੱਗ, ਜਾਣੋ ਪੁੱਜੇਗਾ ਮੌਨਸੂਨ ਤੇ ਛੁਡਵਾਏਗਾ ਗਰਮੀ ਤੋਂ ਖਹਿੜਾ

Weather Update : ਪੰਜਾਬ ‘ਚ ਗਰਮੀ ਨੇ ਮੁੜ ਲੋਕ ਪਰੇਸ਼ਾਨ ਕਰ ਦਿੱਤੇ ਹਨ। ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ। ਹਾਲੇ ਅਗਲੇ ਚਾਰ ਦਿਨਾਂ ਤੱਕ ਭਿਆਨਕ ਗਰਮੀ…

Weather Update : ਪੰਜਾਬ ‘ਚ ਗਰਮੀ ਨੇ ਮੁੜ ਲੋਕ ਪਰੇਸ਼ਾਨ ਕਰ ਦਿੱਤੇ ਹਨ। ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ। ਹਾਲੇ ਅਗਲੇ ਚਾਰ ਦਿਨਾਂ ਤੱਕ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ 1.0 ਡਿਗਰੀ ਦਾ ਵਾਧਾ ਹੋਇਆ ਹੈ। ਅੱਜ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਦੌਰਾਨ ਰਾਹਤ ਹੀ ਖਬਰ ਵੀ ਆਈ ਹੈ। ਮੌਸਮ ਵਿਭਾਗ ਨੇ 12 ਜ਼ਿਲ੍ਹਿਆਂ ਲਈ ਯੈਲੋ ਅਲਰਟ ਤੇ ਅੱਠ ਜ਼ਿਲ੍ਹਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। 

ਗਰਮੀ ਦੇ ਸਾਈਡ ਇਫੈਕਟਸ
ਉਧਰ, ਗਰਮੀ ਦੇ ਸਾਈਡ ਇਫੈਕਟਸ ਵੀ ਸਾਹਮਣੇ ਆ ਰਹੇ ਹਨ। ਇਕ ਪਾਸੇ ਗਰਮੀ ਕਾਰਨ ਮਹਿੰਗਾਈ ਦੀ ਮਾਰ ਪੈ ਰਹੀ ਹੈ। ਉਤੋਂ ਖੜ੍ਹੀਆਂ ਕਾਰਾਂ ਨੂੰ ਅੱਗ ਲੱਗ ਰਹੀ ਹੈ। ਅਜਿਹਾ ਹੀ ਇਕ ਮਾਮਲਾ ਫਾਜ਼ਿਲਕਾ ਵਿਚ ਬੀਤੇ ਦਿਨੀਂ ਸਾਹਮਣੇ ਆਇਆ। ਫਾਜ਼ਿਲਕਾ ਦੀ ਐਮਸੀ ਕਾਲੋਨੀ ਵਿੱਚ ਇੱਕ ਕਾਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਪਰ ਧੂੰਆਂ ਉੱਠਦਾ ਦੇਖ ਕੇ ਇਲਾਕੇ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਨੂੰ ਸੂਚਿਤ ਕੀਤਾ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਪਰ ਨਵੀਂ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਕਾਰ ਤੇਜ਼ ਧੁੱਪ ਅਤੇ ਗਰਮੀ ਵਿਚ ਖੜ੍ਹੀ ਸੀ। ਅੰਦਾਜਾ ਲਾਇਆ ਜਾ ਰਿਹਾ ਹੈ ਕਿ ਗਰਮੀ ਕਾਰਨ ਕਾਰ ਨੂੰ ਅੱਗ ਲੱਗ ਗਈ।

ਮੌਨਸੂਨ ਕਦੋਂ ਪੁੱਜੇਗਾ ਪੰਜਾਬ 
ਮੌਸਮ ਵਿਭਾਗ ਅਨੁਸਾਰ ਮੌਨਸੂਨ 27 ਜੂਨ ਤੱਕ ਪੰਜਾਬ ਵਿਚ ਦਸਤਕ ਦੇਵੇਗਾ। ਮੌਨਸੂਨ ਆਪਣੇ ਤੈਅ ਸਮੇਂ ਉਤੇ ਪਹੁੰਚ ਰਿਹਾ ਹੈ। ਵਿਭਾਗ ਅਨੁਮਾਨ ਅਨੁਸਾਰ 27 ਤੋਂ ਚੰਡੀਗੜ੍ਹ ਸਮੇਤ ਪੰਜਾਬ ਹਰਿਆਣਾ ‘ਚ ਮੌਨਸੂਨ ਦੇ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਇਸ ਤਰੀਕ ਤੋਂ ਪੰਜਾਬ ਵਿਚ ਮੌਨਸੂਨ ਸਰਗਰਮ ਹੋ ਜਾਵੇਗਾ। ਇਸ ਸਮੇਂ ਦੌਰਾਨ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਨਸੂਨ ਨੇ ਲਗਾਤਾਰ ਰਫਤਾਰ ਫੜੀ ਹੋਈ ਹੈ। ਹੁਣ ਤੱਕ ਦੀ ਰਿਪੋਰਟ ਮੁਤਾਬਕ ਮਾਨਸੂਨ ਆਪਣੇ ਤੈਅ ਸਮੇਂ ਤੋਂ ਲਗਾਤਾਰ ਹਫਤੇ ਜਾਂ 3 ਪਹਿਲਾਂ ਪਹੁੰਚ ਰਿਹਾ ਹੈ। 

Leave a Reply

Your email address will not be published. Required fields are marked *