ਹਰਿਆਣਾ ਦੇ ਕਰਨਾਲ ਦੇ ਜਾਟੋ ਗੇਟ ‘ਚ ਰਹਿਣ ਵਾਲੀ 14 ਸਾਲਾ ਨੌਵੀਂ ਜਮਾਤ ਦੀ ਵਿਦਿਆਰਥਣ ਕਨਿਕਾ ਲਈ ਬਾਂਦਰ ਕਾਲ ਬਣ ਗਏ। ਉਹ ਛੱਤ ਤੋਂ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕਨਿਕਾ ਉਤੇ ਬਾਂਦਰਾਂ ਦੇ ਝੁੰਡ ਨੇ ਹਮਲਾ ਕਰ ਦਿੱਤਾ ਸੀ। ਡਰ ਕਾਰਨ ਉਹ ਭੱਜਣ ਲੱਗੀ ਤੇ ਛੱਤ ਤੋਂ ਹੇਠਾਂ ਡਿੱਗ ਗਈ।
ਭਰਾ ਦੀਪਕ ਨੇ ਦੱਸਿਆ ਕਿ ਉਸ ਦੇ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਹਨ। ਅਸੀਂ ਪਰਿਵਾਰ ਵਿੱਚ ਚਾਰ ਮੈਂਬਰ ਹਾਂ। ਕਨਿਕਾ ਉਸ ਦੀ ਇਕਲੌਤੀ ਭੈਣ ਸੀ, ਜੋ ਨੇੜੇ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ 9ਵੀਂ ਜਮਾਤ ਦੀ ਵਿਦਿਆਰਥਣ ਸੀ। ਇਸ ਘਟਨਾ ਤੋਂ ਬਾਅਦ ਕਰਨਾਲ ਦੇ ਜਾਟੋ ਗੇਟ ਇਲਾਕੇ ‘ਚ ਸੋਗ ਦਾ ਮਾਹੌਲ ਹੈ। ਕਨਿਕਾ ਦੀ ਬੇਵਕਤੀ ਮੌਤ ਨੇ ਪੂਰੇ ਪਰਿਵਾਰ ਤੇ ਸਮਾਜ ਨੂੰ ਸਦਮਾ ਦਿੱਤਾ ਹੈ।
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸਕੂਲ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਬੁੱਧਵਾਰ ਸ਼ਾਮ ਕਨਿਕਾ ਖਾਣਾ ਖਾਣ ਤੋਂ ਬਾਅਦ ਆਪਣੇ ਘਰ ਦੀ ਛੱਤ ਉਤੇ ਟਹਿਲਣ ਗਈ ਸੀ ਅਤੇ ਆਪਣੇ ਮੋਬਾਈਲ ਉਤੇ ਰੁੱਝੀ ਹੋਈ ਸੀ, ਉਦੋਂ ਅਚਾਨਕ ਛੱਤ ਉਤੇ ਕਈ ਬਾਂਦਰ ਇਕੱਠੇ ਹੋ ਜਾਂਦੇ ਹਨ। ਕਨਿਕਾ ਡਰ ਗਈ ਤੇ ਭੱਜਣ ਦੌਰਾਨ ਸੰਤੁਲਨ ਵਿਗਣ ਕਾਰਨ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਜਾਂਦੀ ਹੈ। ਪਰਿਵਾਰਕ ਮੈਂਬਰਾਂ ਨੇ ਕਨਿਕਾ ਨੂੰ ਤੁਰੰਤ ਕਰਨਾਲ ਦੇ ਕਲਪਨਾ ਚਾਵਲਾ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਤੋਂ ਬਾਅਦ ਪਰਿਵਾਰ ’ਚ ਸੋਗ ਦੀ ਲਹਿਰ ਹੈ।
ਛੱਤ ਉਤੇ ਸੈਰ ਕਰਦੀ 14 ਸਾਲਾ ਵਿਦਿਆਰਥਣ ਪਿੱਛੇ ਪੈ ਗਿਆ ਬਾਂਦਰਾਂ ਦਾ ਝੁੰਡ, ਤੀਜੀ ਮੰਜ਼ਿਲ ਤੋਂ ਡਿੱਗੀ, ਮੌਤ
ਹਰਿਆਣਾ ਦੇ ਕਰਨਾਲ ਦੇ ਜਾਟੋ ਗੇਟ ‘ਚ ਰਹਿਣ ਵਾਲੀ 14 ਸਾਲਾ ਨੌਵੀਂ ਜਮਾਤ ਦੀ ਵਿਦਿਆਰਥਣ ਕਨਿਕਾ ਲਈ ਬਾਂਦਰ ਕਾਲ ਬਣ ਗਏ। ਉਹ ਛੱਤ ਤੋਂ ਡਿੱਗ…
