ਇੰਨੇ ਮਿੰਟਾਂ ਲਈ ਮੁਫਤ ਮਿਲੇਗੀ ਪਾਰਕਿੰਗ ਦੀ ਸਹੂਲਤ, ਨਵੀਂ ਦਰਾਂ ਹੋਈਆਂ ਲਾਗੂ, ਜਾਣੋ ਕਿਹੜੀ ਸਲੈਬ ਲਈ ਕਿੰਨੀ ਕੀਮਤ

ਚੰਡੀਗੜ੍ਹ-ਚੰਡੀਗੜ੍ਹ ਵਿਚ ਪਾਰਕਿੰਗ ਦਰਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਟੈਂਡਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਾਰਾਂ ਤੇ ਬਾਈਕਸ…

ਚੰਡੀਗੜ੍ਹ-ਚੰਡੀਗੜ੍ਹ ਵਿਚ ਪਾਰਕਿੰਗ ਦਰਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਟੈਂਡਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਾਰਾਂ ਤੇ ਬਾਈਕਸ ਲਈ ਪਾਰਕਿੰਗ ਕੁਝ ਮਿੰਟਾਂ ਲਈ ਮੁਫਤ ਰਹੇਗੀ। ਉਸ ਮਗਰੋਂ ਸਲੈਬ ਮੁਤਾਬਕ ਪਾਰਕਿੰਗ ਚਾਰਜ ਵਸੂਲਿਆ ਜਾਵੇਗਾ ਪਰ ਇਹ ਪਾਰਕਿੰਗ ਦਰਾਂ ਸਮਾਰਟ ਪਾਰਕਿੰਗ ਬਣਨ ਤੋਂ ਬਾਅਦ ਹੀ ਲਾਗੂ ਕੀਤੀਆਂ ਜਾਣਗੀਆਂ। ਨਿਗਮ ਨੇ ਕਾਰਵਾਈ ਆਰੰਭ ਦਿੱਤੀ ਹੈ। ਇਸ ਦਾ ਠੇਕਾ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਜਾਵੇਗਾ। ਉਹ ਕੰਪਨੀ ਸ਼ਹਿਰ ਦੇ ਸਾਰੇ 89 ਪਾਰਕਿੰਗ ਸਥਾਨਾਂ ਨੂੰ ਸਮਾਰਟ ਪਾਰਕਿੰਗ ਬਣਾਵੇਗੀ। ਇਸ ਵਿਚ 84 ਗਰਾਊਂਡ ਪਾਰਕਿੰਗ ਤੇ ਪੰਜ ਬੇਸਮੈਂਟ ਪਾਰਕਿੰਗ ਸ਼ਾਮਲ ਹਨ। ਇਨ੍ਹਾਂ ਸਾਰੀਆਂ ਪਾਰਕਿੰਗਾਂ ਵਿਚ ਇਹ ਨਵੀਆਂ ਦਰਾਂ ਲਾਗੂ ਕੀਤੀਆਂ ਜਾਣਗੀਆਂ।  
ਤੈਅ ਕੀਤੇ ਗਏ ਨਵੇਂ ਰੇਟ
-ਨਵੇਂ ਪਾਰਕਿੰਗ ਰੇਟਾਂ ‘ਚ ਸ਼ਹਿਰ ਦੀਆਂ ਸਾਰੀਆਂ ਪਾਰਕਿੰਗਾਂ ਪਹਿਲੇ 20 ਮਿੰਟਾਂ ਲਈ ਮੁਫ਼ਤ ਹੋਣਗੀਆਂ। 
-ਪਿਕ ਐਂਡ ਡਰਾਪ ਲਈ ਕੋਈ ਚਾਰਜ ਨਹੀਂ ਲਿਆ ਜਾਵੇਗਾ। 
-ਬਾਈਕ-ਸਕੂਟੀ ਲਈ 4 ਘੰਟੇ ਵਾਸਤੇ 7 ਰੁਪਏ ਤੇ ਕਾਰ ਲਈ 15 ਰੁਪਏ ਲਏ ਜਾਣਗੇ।  
-8 ਘੰਟੇ ਦੀ ਕਾਰ ਪਾਰਕਿੰਗ ਲਈ 20 ਰੁਪਏ ਦੇਣੇ ਪੈਣਗੇ। 
-ਵਪਾਰਕ ਵਾਹਨਾਂ ਜਿਵੇਂ ਮਿੰਨੀ ਬੱਸਾਂ, ਕੈਬ ਅਤੇ ਟੈਕਸੀਆਂ ਲਈ ਵੱਖਰੀ ਪਾਰਕਿੰਗ ਦਰਾਂ ਨਿਰਧਾਰਤ ਕੀਤੀਆਂ ਗਈਆਂ ਹਨ। 
-20 ਮਿੰਟ ਲਈ 10 ਰੁਪਏ ਦੇਣੇ ਹੋਣਗੇ। 
-20 ਮਿੰਟ ਤੋਂ 4 ਘੰਟੇ ਲਈ 30 ਰੁਪਏ ਦੇਣੇ ਹੋਣਗੇ। 
-4 ਤੋਂ 8 ਘੰਟੇ ਲਈ 35 ਰੁਪਏ ਦੇਣੇ ਪੈਣਗੇ।  

Leave a Reply

Your email address will not be published. Required fields are marked *