ਖੰਨਾ : ਖੰਨਾ ਨੇੜਲੇ ਪਿੰਡ ਬਗਲੀ ਕਲਾਂ ‘ਚ ਬੀਤੇ ਦਿਨੀਂ ਤਿੰਨ ਮੁਲਜ਼ਮਾਂ ਨੇ ਪੰਜਾਬ ਐਂਡ ਸਿੰਧ ਬੈਂਕ ‘ਚ 15.92 ਲੱਖ ਰੁਪਏ ਦੀ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਵਾਰਦਾਤ ਦੇ ਤਿੰਨ ਦਿਨਾਂ ਬਾਅਦ ਹੀ ਤਿੰਨੇ ਮੁਲਜ਼ਮ ਖੰਨਾ ਪੁਲਿਸ ਦੇ ਹੱਥੇ ਚੜ੍ਹ ਗਏ ਹਨ। ਇਹ ਤਿੰਨੋਂ ਮੁਲਜ਼ਮ ਅੰਮ੍ਰਿਤਸਰ ਦੇ ਅਜਨਾਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਸ ਗੱਲ ਦਾ ਖ਼ੁਲਾਸਾ ਖੰਨਾ ਦੇ ਐੱਸਪੀ ਸੌਰਵ ਜਿੰਦਲ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਬੈਂਕ ਡਕੈਤੀ ਦੇ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ, ਜਗਦੀਸ਼ ਸਿੰਘ ਗੁਲਾਬਾ ਅਤੇ ਗੁਰਮੀਨ ਸਿੰਘ ਨੋਨਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਪਹਿਲਾਂ ਇੱਕ ਪੈਟਰੋਲ ਪੰਪ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਕੋਲੋਂ ਡਕੈਤੀ ਵਿੱਚ ਵਰਤੇ ਗਏ ਹਥਿਆਰ, ਨਕਦੀ, ਔਡੀ ਕਾਰ ਅਤੇ ਵਾਰਦਾਤ ‘ਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ। ਜਦਕਿ ਲੁੱਟ ‘ਚ ਵਰਤੇ ਗਏ ਹਥਿਆਰਾਂ ਬਾਰੇ ਪੁੱਛਗਿੱਛ ਲਈ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।
ਕੀ ਹੈ ਮਾਮਲਾ ?
ਖੰਨਾ ਨੇੜਲੇ ਪਿੰਡ ਬਗਲੀ ਕਲਾਂ ਵਿਚ ਮੰਗਲਵਾਰ ਦੁਪਹਿਰ ਕਰੀਬ 2:30 ਵਜੇ ਤਿੰਨ ਨਕਾਬਪੋਸ਼ ਬਦਮਾਸ਼ਾਂ ਨੇ ਦਿਨ ਦਿਹਾੜੇ ਪੰਜਾਬ ਐਂਡ ਸਿੰਧ ਬੈਂਕ ਵਿੱਚੋਂ 15.92 ਲੱਖ ਰੁਪਏ ਲੁੱਟ ਲਏ ਸੀ। ਜਿਵੇਂ ਹੀ ਉਹ ਬੈਂਕ ਅੰਦਰ ਦਾਖਲ ਹੋਣ ਲੱਗੇ ਤਾਂ ਬੈਂਕ ਦੇ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਮੂੰਹ ਢੱਕਿਆ ਹੋਣ ਕਾਰਨ ਆਪਣੇ ਮੂੰਹ ਤੋਂ ਕੱਪੜਾ ਹਟਾਉਣ ਲਈ ਕਿਹਾ। ਇਸ ਗੱਲ ਨੂੰ ਲੈ ਕੇ ਉਨ੍ਹਾਂ ਵਿਚ ਬਹਿਸ ਹੋ ਗਈ। ਇਸ ਤੋਂ ਬਾਅਦ ਉਸ ਨੇ ਸੁਰੱਖਿਆ ਗਾਰਡ ਦੀ ਬੰਦੂਕ ਖੋਹ ਲਈ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰਿਆਂ ਨੇ ਬੈਂਕ ਦੇ ਅੰਦਰ ਅਤੇ ਬਾਹਰ ਗੋਲੀਆਂ ਵੀ ਚਲਾਈਆਂ। ਲੁੱਟ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ ਸਨ। ਤਿੰਨੋਂ ਲੁਟੇਰਿਆਂ ਕੋਲ ਇੱਕ-ਇੱਕ ਪਿਸਤੌਲ ਸੀ।
ਖੰਨਾ ਦੇ ਬੈਂਕ ਵਿਚ ਕੀਤੀ ਸੀ 15.92 ਲੱਖ ਦੀ ਡਕੈਤੀ, ਤਿੰਨੇ ਚੜ੍ਹੇ ਪੁਲਿਸ ਹੱਥੇ, ਅਜਨਾਲਾ ਦੇ ਰਹਿਣ ਵਾਲੇ ਨਿਕਲੇ ਮੁਲਜ਼ਮ
ਖੰਨਾ : ਖੰਨਾ ਨੇੜਲੇ ਪਿੰਡ ਬਗਲੀ ਕਲਾਂ ‘ਚ ਬੀਤੇ ਦਿਨੀਂ ਤਿੰਨ ਮੁਲਜ਼ਮਾਂ ਨੇ ਪੰਜਾਬ ਐਂਡ ਸਿੰਧ ਬੈਂਕ ‘ਚ 15.92 ਲੱਖ ਰੁਪਏ ਦੀ ਡਕੈਤੀ ਦੀ ਵਾਰਦਾਤ…
