T-20 World Cup : ਪਾਕਿਸਤਾਨੀ ਟੀਮ ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਪੜਾਅ ਵਿਚੋਂ ਹੀ ਬਾਹਰ ਹੋ ਗਈ ਹੈ। ਸ਼ੁੱਕਰਵਾਰ ਨੂੰ ਆਇਰਲੈਂਡ ਦੇ ਖਿਲਾਫ ਮੈਚ ਰੱਦ ਹੋ ਗਿਆ। ਅੰਕਾਂ ਮੁਤਾਬਕ ਪਹਿਲੀ ਵਾਰ ਵਿਸ਼ਵ ਕੱਪ ਖੇਡ ਰਹੀ ਅਮਰੀਕਾ ਦੀ ਟੀਮ ਨੇ ਟੀ-20 ਵਿਸ਼ਵ ਕੱਪ ਦੇ ਗਰੁੱਪ ਪੜਾਅ ਨੂੰ ਪਾਰ ਕਰ ਲਿਆ ਤੇ ਅਗਲੇ ਪੜਾਅ ਲਈ ਕੁਆਲੀਫਾਈ ਕਰ ਲਿਆ। ਇਸ ਦੇ ਨਾਲ ਹੀ ਪਾਕਿਸਤਾਨੀ ਟੀਮ ਟੂਰਨਾਮੈਂਟ ਵਿਚੋਂ ਬਾਹਰ ਹੋ ਗਈ।
ਹਾਲਾਂਕਿ ਪਾਕਿਸਤਾਨ ਟੀਮ ਦਾ ਟੂਰਨਾਮੈਂਟ ‘ਚ ਅਜੇ ਇਕ ਮੈਚ ਬਾਕੀ ਹੈ ਪਰ ਅਮਰੀਕਾ ਤੇ ਆਇਰਲੈਂਡ ਵਿਚਾਲੇ ਮੈਚ ਮੀਂਹ ਕਾਰਨ ਰੱਦ ਹੋਣ ਤੋਂ ਬਾਅਦ ਅਮਰੀਕੀ ਟੀਮ 5 ਅੰਕਾਂ ਨਾਲ ‘ਸੁਪਰ 8’ ‘ਚ ਪ੍ਰਵੇਸ਼ ਕਰ ਗਈ ਹੈ। ਮੇਜ਼ਬਾਨ ਦੇਸ਼ ਨੇ ਆਪਣੇ ਸ਼ੁਰੂਆਤੀ ਦੋਵੇਂ ਮੈਚ ਜਿੱਤੇ ਸਨ, ਜਦਕਿ ਭਾਰਤ ਤੋਂ ਹਾਰ ਗਈ ਸੀ। ਆਇਰਲੈਂਡ ਖਿਲਾਫ ਮੈਚ ਰੱਦ ਹੋਣ ਤੋਂ ਬਾਅਦ ਉਸ ਨੂੰ ‘ਸੁਪਰ 8’ ਦੀ ਟਿਕਟ ਮਿਲ ਗਈ।
ਜਿੱਥੋਂ ਤੱਕ ਪਾਕਿਸਤਾਨ ਦਾ ਸਵਾਲ ਹੈ, ਉਸ ਨੂੰ ਆਪਣੇ ਸ਼ੁਰੂਆਤੀ ਦੋਵੇਂ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਪਹਿਲਾਂ ਅਮਰੀਕੀ ਟੀਮ ਨੇ ‘ਸੁਪਰ ਓਵਰ’ ‘ਚ ਪਾਕਿਸਤਾਨ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਇਲਾਵਾ ਉਹ ਭਾਰਤ ਦੇ ਖਿਲਾਫ ਘੱਟ ਸਕੋਰ ਵਾਲੇ ਮੈਚ ਵਿੱਚ ਵੀ ਹਾਰ ਗਿਆ ਸੀ। ਪਾਕਿਸਤਾਨ ਦੀ ਟੀਮ ਕੈਨੇਡਾ ਖਿਲਾਫ ਆਪਣਾ ਤੀਜਾ ਮੈਚ ਜਿੱਤਣ ‘ਚ ਸਫਲ ਰਹੀ। ਪਾਕਿਸਤਾਨ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਅਮਰੀਕਾ 5 ਅੰਕਾਂ ਨਾਲ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਪਹੁੰਚ ਗਿਆ।
ਮੌਜੂਦਾ ਸਥਿਤੀ ਇਹ ਹੈ ਕਿ ਜੇਕਰ ਉਹ ਆਪਣਾ ਆਖਰੀ ਮੈਚ ਜਿੱਤ ਵੀ ਲੈਂਦੀ ਹੈ ਤਾਂ ਵੀ ਉਸ ਦੇ ਅੰਕ ਸੂਚੀ ਵਿੱਚ ਸਿਰਫ਼ 4 ਅੰਕ ਹੀ ਰਹਿ ਜਾਣਗੇ। ਅਜਿਹੇ ‘ਚ ਉਹ ‘ਸੁਪਰ 8’ ਲਈ ਕੁਆਲੀਫਾਈ ਨਹੀਂ ਕਰ ਸਕੇਗਾ। ਪਾਕਿਸਤਾਨ ਦੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਪ੍ਰਸ਼ੰਸਕ ਕਾਫੀ ਨਿਰਾਸ਼ ਹਨ। ਇਸ ਦੇ ਨਾਲ ਹੀ ਕੁਝ ਕ੍ਰਿਕਟ ਪ੍ਰੇਮੀ ਪਾਕਿਸਤਾਨੀ ਟੀਮ ਦਾ ਮਜ਼ਾਕ ਵੀ ਉਡਾ ਰਹੇ ਹਨ।
T-20 World Cup : ਸ਼ਰਮਨਾਕ ! ਪਾਕਿਸਤਾਨ ਦੀ ਟੀਮ ਹੋਈ ਬਾਹਰ, ਪਹਿਲੀ ਵਾਰ ਖੇਡ ਰਹੀ USA ਟੀਮ ‘ਸੁਪਰ 8’ ‘ਚ
T-20 World Cup : ਪਾਕਿਸਤਾਨੀ ਟੀਮ ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਪੜਾਅ ਵਿਚੋਂ ਹੀ ਬਾਹਰ ਹੋ ਗਈ ਹੈ। ਸ਼ੁੱਕਰਵਾਰ ਨੂੰ ਆਇਰਲੈਂਡ ਦੇ ਖਿਲਾਫ ਮੈਚ…
