National News : ਅਮਰੀਕਾ ਦੇ ਫਲੋਰੀਡਾ ਦੀ ਰਹਿਣ ਵਾਲੀ ਬਰੁਕਲਿਨ (30) ਦੀ PUBG ਖੇਡਦੇ ਹੋਏ ਉੱਤਰ ਪ੍ਰਦੇਸ਼ ਦੇ ਇਟਾਵਾ ਦੇ ਰਹਿਣ ਵਾਲੇ ਹਿਮਾਂਸ਼ੂ ਯਾਦਵ ਨਾਲ ਦੋਸਤੀ ਹੋ ਗਈ। ਜੋ ਜਲਦੀ ਹੀ ਪਿਆਰ ਵਿੱਚ ਬਦਲ ਗਈ। ਕੁਝ ਮਹੀਨੇ ਪਹਿਲਾਂ ਬਰੁਕਲਿਨ ਹਿਮਾਂਸ਼ੂ ਨੂੰ ਮਿਲਣ ਚੰਡੀਗੜ੍ਹ ਆਈ ਸੀ। ਹਿਮਾਂਸ਼ੂ ਉਸ ਨੂੰ ਮਿਲਿਆ ਅਤੇ ਉਨ੍ਹਾਂ ਦਾ ਵਿਆਹ ਹੋ ਗਿਆ। ਵਿਆਹ ਕਰਵਾ ਕੇ ਕੁਝ ਦਿਨ ਚੰਡੀਗੜ੍ਹ ਵਿਚ ਬਿਤਾਉਣ ਤੋਂ ਬਾਅਦ ਹਿਮਾਂਸ਼ੂ ਬਰੁਕਲਿਨ ਨੂੰ ਆਪਣੇ ਜੱਦੀ ਸ਼ਹਿਰ ਇਟਾਵਾ ਲੈਆਇਆ।
ਇਟਾਵਾ ਦੇ ਵਸਨੀਕ ਆਪਣੇ ਪਿੰਡ ਵਿੱਚ ਇੱਕ ਵਿਦੇਸ਼ੀ ਔਰਤ ਨੂੰ ਦੇਖ ਕੇ ਹੈਰਾਨ ਹੋਣ ਤੋਂ ਵੱਧ ਸ਼ੱਕ ਵਿਚ ਪੈ ਗਏ। ਉਨ੍ਹਾਂ ਨੇ ਜੋੜੇ ਨੂੰ ਚੰਡੀਗੜ੍ਹ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ। ਘਟਨਾ ਦੇ ਹੈਰਾਨ ਕਰਨ ਵਾਲੇ ਮੋੜ ਵਿੱਚ, ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਹਿਮਾਂਸ਼ੂ ਇੱਕ ਵਿਦੇਸ਼ੀ ਔਰਤ ਨੂੰ ਜ਼ਬਰਦਸਤੀ ਆਪਣੇ ਨਾਲ ਲਿਜਾ ਰਿਹਾ ਹੈ।
ਜਦੋਂ ਇਹ ਜੋੜਾ ਆਰਟੀਸੀ ਬੱਸ ਵਿੱਚ ਸਵਾਰ ਹੋਇਆ ਤਾਂ ਕੰਡਕਟਰ ਅਤੇ ਡਰਾਈਵਰ ਨੂੰ ਵੀ ਸ਼ੱਕ ਹੋ ਗਿਆ। ਉਨ੍ਹਾਂ ਨੇ ਆਰਟੀਸੀ ਦੇ ਖੇਤਰੀ ਮੈਨੇਜਰ ਪਰਸ਼ੂਰਾਮ ਪਾਂਡੇ ਨੂੰ ਸੂਚਿਤ ਕੀਤਾ। ਉਸ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਡਰਾਈਵਰ ਬੱਸ ਨੂੰ ਸਿੱਧਾ ਥਾਣੇ ਲੈ ਗਿਆ। ਯੂਪੀ ਪੁਲਿਸ ਨੇ ਬਰੁਕਲਿਨ ਅਤੇ ਹਿਮਾਂਸ਼ੂ ਨੂੰ ਹਿਰਾਸਤ ਵਿੱਚ ਲੈ ਲਿਆ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬਰੁਕਲਿਨ ਆਪਣੀ ਮਰਜ਼ੀ ਨਾਲ ਹਿਮਾਂਸ਼ੂ ਨਾਲ ਜਾਣ ਲਈ ਰਾਜ਼ੀ ਹੋਈ ਸੀ ਅਤੇ ਉਸ ‘ਤੇ ਕੋਈ ਜ਼ਬਰਦਸਤੀ ਨਹੀਂ ਸੀ। ਔਰਤ ਨੇ ਹਿਮਾਂਸ਼ੂ ਦੇ ਨਾਲ ਚੰਡੀਗੜ੍ਹ ਦੇ ਰਸਤੇ ਦਿੱਲੀ ਜਾਣ ਲਈ ਆਪਣੀ ਪੂਰੀ ਸਹਿਮਤੀ ਪ੍ਰਗਟਾਈ। ਉਨ੍ਹਾਂ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਮਾਮਲਾ ਸੁਲਝਾ ਲਿਆ ਗਿਆ।
ਗੂਗਲ ਟਰਾਂਸਲੇਸ਼ਨ ਰਾਹੀਂ ਕਰਦਾ ਸੀ ਅੰਗਰੇਜ਼ੀ ਵਿਚ ਗੱਲ
ਥਾਣਾ ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ ਕੁੜੀ ਨੂੰ ਹਿੰਦੀ ਬਿਲਕੁਲ ਨਹੀਂ ਆਉਂਦੀ ਸੀ। ਉਸ ਦਾ ਲਹਿਜ਼ਾ ਵੀ ਅਮਰੀਕਨ ਸੀ। ਹਿਮਾਂਸ਼ੂ ਦੀ ਅੰਗਰੇਜ਼ੀ ਵੀ ਕਮਜ਼ੋਰ ਸੀ, ਇਸ ਲਈ ਉਹ ਦੋਵੇਂ ਗੂਗਲ ਟਰਾਂਸਲੇਟਰ ਰਾਹੀਂ ਗੱਲ ਕਰਦੇ ਸਨ। ਹਿਮਾਂਸ਼ੂ ਨੂੰ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਅਤੇ ਅਮਰੀਕੀ ਕੁੜੀ ਨੂੰ ਮਹਿਲਾ ਕਾਂਸਟੇਬਲ ਨਾਲ ਦਿੱਲੀ ਭੇਜ ਦਿੱਤਾ ਗਿਆ ਹੈ।