National News : ਗਰਮੀ ਦੇ ਮੌਸਮ ਵਿਚ ਪਹਾੜਾਂ ਵਿਚ ਛੁੱਟੀਆਂ ਮਨਾਉਣ ਨਿਕਲੇ ਤਿੰਨ ਜਿਗਰੀ ਦੋਸਤਾਂ ਦੀ ਹਰਿਆਣਾ ਦੇ ਕੁਰੂਕਸ਼ੇਤਰ ਦੇ ਇਸਮਾਈਲਾਬਾਦ ‘ਚ NH-152 ‘ਤੇ ਵਾਪਰੇ ਭਿਆਨਕ ਹਾਦਸੇ ਵਿਚ ਮੌਤ ਹੋ ਗਈ। ਉਨ੍ਹਾਂ ਦੀ ਕਾਰ ਖੜ੍ਹੀ ਰੋਡਵੇਜ਼ ਦੀ ਬੱਸ ਵਿਚ ਜਾ ਵੱਜੀ। ਕਾਰ ਵਿੱਚ ਸਵਾਰ ਤਿੰਨੇ ਦੋਸਤ ਇੱਕੋ ਪਿੰਡ ਸਨ। ਤਿੰਨੋਂ ਸੋਨੀਪਤ ਜ਼ਿਲ੍ਹੇ ਦੇ ਪਿੰਡ ਦੁਬੇਟਾ ਦੇ ਰਹਿਣ ਵਾਲੇ ਸਨ। ਮ੍ਰਿਤਕਾਂ ਦੀ ਪਛਾਣ ਦਿਨੇਸ਼ (37), ਅਨਿਲ (32) ਅਤੇ ਰਮੇਸ਼ (40) ਵਜੋਂ ਹੋਈ ਹੈ। ਉਹ ਕਾਰ ਵਿੱਚ ਸਵਾਰ ਹੋ ਕੇ ਹਿਮਾਚਲ ਪ੍ਰਦੇਸ਼ ਦੇ ਕੁੱਲੂ ਮਨਾਲੀ ਘੁੰਮਣ ਜਾ ਰਹੇ ਸਨ। ਰਾਤ ਕਰੀਬ 12 ਵਜੇ ਉਨ੍ਹਾਂ ਦੀ ਕਾਰ NH-152 ‘ਤੇ ਬਿਨਾਂ ਸਿਗਨਲ ਦੇ ਖੜ੍ਹੀ ਰੋਡਵੇਜ਼ ਦੀ ਬੱਸ ਨਾਲ ਟਕਰਾ ਗਈ। ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤੀਜੇ ਦੀ ਹਸਪਤਾਲ ਪਹੁੰਚਦਿਆਂ ਹੀ ਮੌਤ ਹੋ ਗਈ।
ਪੁਲਿਸ ਅਨੁਸਾਰ ਪੰਚਕੂਲਾ ਡਿਪੂ ਦੀ ਰੋਡਵੇਜ਼ ਦੀ ਬੱਸ ਅੱਗੇ ਦਾ ਟਾਇਰ ਨਿਕਲਣ ਕਾਰਨ ਸੜਕ ’ਤੇ ਖੜ੍ਹੀ ਸੀ। ਡਰਾਈਵਰ ਨੇ ਬੱਸ ਨੂੰ ਪਾਰਕ ਕਰਨ ਬਾਰੇ ਕੋਈ ਸੰਕੇਤ ਨਹੀਂ ਦਿੱਤਾ ਸੀ। ਹਨੇਰੇ ਵਿੱਚ ਕਾਰ ਉਸ ਵਿੱਚ ਜਾ ਵੱਜੀ। ਪੁਲਿਸ ਨੇ ਰੋਡਵੇਜ਼ ਬੱਸ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।
ਹਾਈਵੇ ਉਤੇ ਖੜ੍ਹੀ ਕਰ ਦਿੱਤੀ ਬੱਸ, ਹਨੇਰੇ ਕਾਰਨ ਪਿੱਛੇ ਜਾ ਵੱਜੀ ਕਾਰ, ਪਹਾੜਾਂ ‘ਚ ਘੁੰਮਣ ਲਈ ਨਿਕਲੇ ਤਿੰਨ ਜਿਗਰੀ ਯਾਰਾਂ ਦੀ ਮੌਤ
National News : ਗਰਮੀ ਦੇ ਮੌਸਮ ਵਿਚ ਪਹਾੜਾਂ ਵਿਚ ਛੁੱਟੀਆਂ ਮਨਾਉਣ ਨਿਕਲੇ ਤਿੰਨ ਜਿਗਰੀ ਦੋਸਤਾਂ ਦੀ ਹਰਿਆਣਾ ਦੇ ਕੁਰੂਕਸ਼ੇਤਰ ਦੇ ਇਸਮਾਈਲਾਬਾਦ ‘ਚ NH-152 ‘ਤੇ ਵਾਪਰੇ…
