ਜਾਨਲੇਵਾ ਗਰਮੀ ! AC ਫਟਿਆ, ਸੇਵਾ ਮੁਕਤ ਬੈਂਕ ਮੈਨੇਜਰ ਤੇ ਪਤੀ ਦੀ ਦਰਦਨਾਕ ਮੌਤ

National news : ਸਾਲ 2024 ਵਿਚ ਗਰਮੀ ਜਾਨਲੇਵਾ ਸਾਬਿਤ ਹੋਈ ਹੈ। ਹੁਣ ਤੱਕ ਹੀਟ ਸਟ੍ਰੋਕ ਨਾਲ ਕਈ ਮੌਤਾਂ ਹੋ ਚੁੱਕੀਆਂ ਹਨ। ਇੰਨਾ ਹੀ ਨਹੀਂ, ਕਾਰਾਂ…

National news : ਸਾਲ 2024 ਵਿਚ ਗਰਮੀ ਜਾਨਲੇਵਾ ਸਾਬਿਤ ਹੋਈ ਹੈ। ਹੁਣ ਤੱਕ ਹੀਟ ਸਟ੍ਰੋਕ ਨਾਲ ਕਈ ਮੌਤਾਂ ਹੋ ਚੁੱਕੀਆਂ ਹਨ। ਇੰਨਾ ਹੀ ਨਹੀਂ, ਕਾਰਾਂ ਨੂੰ ਅੱਗ ਲੱਗਣ ਤੇ AC ਤਕ ਬਲਾਸਟ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਰਾਜਸਥਾਨ ਵਿੱਚ ਏਸੀ ‘ਚ ਧਮਾਕਾ ਹੋਣ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ। ਇਹ ਘਟਨਾ ਜੈਪੁਰ ਸ਼ਹਿਰ ਦੀ ਹੈ। ਮ੍ਰਿਤਕਾਂ ਦੀ ਪਛਾਣ ਇੰਟੀਰੀਅਰ ਡਿਜ਼ਾਈਨਰ ਪ੍ਰਵੀਨ ਵਰਮਾ ਤੇ ਉਸ ਦੀ ਪਤਨੀ ਰੇਣੂ, ਜੋ ਸੇਵਾਮੁਕਤ ਬੈਂਕ ਮੈਨੇਜਰ ਸੀ, ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਜੈਪੁਰ ਦੇ ਜਵਾਹਰ ਨਗਰ ਇਲਾਕੇ ਦੀ ਰਾਮ ਕਾਲੋਨੀ ਗਲੀ ਨੰਬਰ 7 ‘ਚ ਪ੍ਰਵੀਨ ਵਰਮਾ ਤੇ ਉਸ ਦੀ ਪਤਨੀ ਰੇਣੂ ਘਰ ਵਿੱਚ ਮੌਜੂਦ ਸਨ। ਅਚਾਨਕ AC ਜ਼ੋਰਦਾਰ ਧਮਾਕੇ ਕਾਰਨ ਫਟ ਗਿਆ। ਇਸ ਕਾਰਨ ਘਰ ਨੂੰ ਅੱਗ ਲੱਗ ਗਈ। ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਦੌੜੇ ਆਏ। ਉਨ੍ਹਾਂ ਦੇਖਿਆ ਕਿ ਸਾਰਾ ਘਰ ਅੱਗ ਦੀਆਂ ਲਪਟਾਂ ਨਾਲ ਘਿਰਿਆ ਹੋਇਆ ਸੀ। 
ਲੋਕਾਂ ਵੱਲੋਂ ਸੂਚਨਾ ਦਿੱਤੇ ਜਾਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਅੱਗ ਬੁਝਾਊ ਅਮਲਾ ਖਿੜਕੀ ਰਾਹੀਂ ਘਰ ਅੰਦਰ ਦਾਖਲ ਹੋਇਆ। ਉਨ੍ਹਾਂ ਨੇ ਖਿੜਕੀ ਦਾ ਸ਼ੀਸ਼ਾ ਤੋੜ ਕੇ ਕਮਰੇ ਵਿੱਚ ਜਾ ਕੇ ਦੇਖਿਆ ਕਿ ਪ੍ਰਵੀਨ ਤੇ ਉਸ ਦੀ ਪਤਨੀ ਰੇਣੂ ਬੈੱਡ ‘ਤੇ ਬੇਹੋਸ਼ ਪਏ ਸਨ।
ਫਾਇਰ ਕਰਮੀਆਂ ਨੇ ਸੰਭਾਵਨਾ ਪ੍ਰਗਟਾਈ ਕਿ ਪ੍ਰਵੀਨ ਤੇ ਰੇਣੂ ਸੌਂ ਰਹੇ ਸਨ, ਇਸ ਕਾਰਨ ਉਨ੍ਹਾਂ ਨੂੰ ਏਸੀ ਦੇ ਧਮਾਕੇ ਦਾ ਪਤਾ ਹੀ ਨਹੀਂ ਲੱਗਾ। ਇਸ ਤੋਂ ਪਹਿਲਾਂ ਕਿ ਉਹ ਜਾਗਦੇ ਅੱਗ ਦੇ ਧੂੰਏਂ ਕਾਰਨ ਉਹ ਬੇਹੋਸ਼ ਹੋ ਗਏ। ਘਰ ਅੰਦਰ ਕਾਲੇ ਧੂੰਏਂ ਦਾ ਬੱਦਲ ਛਾਇਆ ਹੋਇਆ ਸੀ। ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਪਰ ਜਦੋਂ ਕਮਰੇ ਵਿੱਚ ਦਾਖਲ ਹੋਏ ਤਾਂ ਪ੍ਰਵੀਨ ਤੇ ਰੇਣੂ ਨੂੰ ਬੇਹੋਸ਼ ਪਾਇਆ। 
ਉਨ੍ਹਾਂ ਨੇ ਦੱਸਿਆ ਕਿ ਜਦੋਂ ਤੱਕ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਅੱਗ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। 65 ਸਾਲਾ ਪ੍ਰਵੀਨ ਵਰਮਾ ਤੇ 60 ਸਾਲਾ ਰੇਣੂ ਵਰਮਾ ਦੀਆਂ ਲਾਸ਼ਾਂ ਨੂੰ ਹਸਪਤਾਲ ਵਿੱਚ ਰੱਖਿਆ ਗਿਆ ਹੈ। ਮ੍ਰਿਤਕ ਜੋੜੇ ਦਾ ਇਕਲੌਤਾ ਪੁੱਤਰ ਹਰਸ਼ਿਤ ਵਰਮਾ ਆਪਣੀ ਪਤਨੀ ਨਾਲ ਥਾਈਲੈਂਡ ਵਿਚ ਰਹਿੰਦਾ ਹੈ ਤੇ ਦੋਵੇਂ ਪੇਸ਼ੇ ਤੋਂ ਡਾਕਟਰ ਹਨ।

Leave a Reply

Your email address will not be published. Required fields are marked *