National News : ਟੀਮ ਇੰਡੀਆ ਦੇ ਦਿੱਗਜ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਤੇ ਭਾਰਤੀ ਟੈਨਿਸ ਖਿਡਾਰੀ ਸਾਨਿਆ ਮਿਰਜ਼ਾ ਦੂਜਾ ਵਿਆਹ ਕਰਵਾਉਣ ਜਾ ਰਹੇ ਹਨ। ਦੋਵੇਂ 20 ਅਗਸਤ ਨੂੰ ਵਿਆਹ ਦੇ ਬੰਧਨ ਵਿਚ ਬੱਝ ਸਕਦੇ ਹਨ। ਇਸ ਦੀ ਚਰਚਾ ਸੋਸ਼ਲ ਮੀਡੀਆ ਉਤੇ ਖੂਬ ਜ਼ੋਰਾਂ ਨਾਲ ਚੱਲ ਰਹੀ ਹੈ।
ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਵੀ ਹਾਲ ਹੀ ਵਿੱਚ ਪਾਕਿਸਤਾਨੀ ਦਿੱਗਜ ਕ੍ਰਿਕਟਰ ਸ਼ੋਏਬ ਮਲਿਕ ਤੋਂ ਤਲਾਕ ਲੈ ਲਿਆ ਹੈ। ਸ਼ੋਏਬ ਮਲਿਕ ਤੋਂ ਤਲਾਕ ਲੈ ਕੇ ਸਾਨੀਆ ਮਿਰਜ਼ਾ ਭਾਰਤ ਪਰਤ ਆਈ ਹੈ। ਇਸ ਤੋਂ ਬਾਅਦ ਹਾਲ ਹੀ ‘ਚ ਮੀਡੀਆ ‘ਚ ਖਬਰਾਂ ਆ ਰਹੀਆਂ ਸਨ ਕਿ ਸਾਨੀਆ ਮਿਰਜ਼ਾ ਅਤੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਪਰ ਹੁਣ ਤੱਕ ਦੋਵਾਂ ਭਾਰਤੀ ਸਟਾਰ ਖਿਡਾਰੀਆਂ ਨੇ ਇਸ ਗੱਲ ਨੂੰ ਰਸਮੀ ਤੌਰ ‘ਤੇ ਸਵੀਕਾਰ ਨਹੀਂ ਕੀਤਾ ਹੈ ਪਰ ਹੁਣ ਮੀਡੀਆ ‘ਚ ਖਬਰਾਂ ਆ ਰਹੀਆਂ ਹਨ ਕਿ ਸਾਨੀਆ ਮਿਰਜ਼ਾ ਅਤੇ ਮੁਹੰਮਦ ਸ਼ਮੀ 20 ਅਗਸਤ ਨੂੰ ਵਿਆਹ ਕਰ ਸਕਦੇ ਹਨ ਪਰ ਇਸ ਦੀ ਹਾਲੇ ਅਧਿਕਾਰਕ ਤੌਰ ਉਤੇ ਪੁਸ਼ਟੀ ਨਹੀਂ ਹੋਈ ਹੈ। ਲਿਵਿੰਗ ਇੰਡੀਆ ਨਿਊਜ਼ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।ਦੱਸ ਦੇਈਏ ਕਿ ਸੋਸ਼ਲ ਮੀਡੀਆ ਉਤੇ ਇਸ ਤਰ੍ਹਾਂ ਦੀ ਚਰਚਾ ਲੰਮੇ ਸਮੇਂ ਤੋਂ ਚੱਲ ਰਹੀ ਹੈ।
ਦੋਵਾਂ ਦਾ ਪਹਿਲੇ ਵਿਆਹ ਮਗਰੋਂ ਹੋ ਚੁੱਕੈ ਤਲਾਕ
ਮੁਹੰਮਦ ਸ਼ਮੀ ਦੀ ਗੱਲ ਕਰੀਏ ਤਾਂ ਸ਼ਮੀ ਨੇ ਵੀ ਸਾਲ 2018 ‘ਚ ਆਪਣੀ ਪਤਨੀ ਹਸੀਨ ਜਹਾਂ ਤੋਂ ਤਲਾਕ ਲੈ ਲਿਆ ਸੀ, ਜਦਕਿ ਹਾਲ ਹੀ ‘ਚ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਦਾ ਵੀ ਤਲਾਕ ਹੋ ਗਿਆ ਸੀ। ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਭਾਰਤੀ ਸਪੋਰਟਸ ਸਟਾਰ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਇਸ ਤਰ੍ਹਾਂ ਦੀਆਂ ਖਬਰਾਂ ਪਿਛਲੇ ਕੁਝ ਮਹੀਨਿਆਂ ਤੋਂ ਟ੍ਰੈਂਡ ਕਰ ਰਹੀਆਂ ਹਨ। ਅਜਿਹੇ ‘ਚ ਜੇਕਰ ਮੁਹੰਮਦ ਸ਼ਮੀ ਅਤੇ ਸਾਨੀਆ ਮਿਰਜ਼ਾ ਇਕ-ਦੂਜੇ ਨਾਲ ਵਿਆਹ ਕਰਨ ਦਾ ਫੈਸਲਾ ਕਰ ਲੈਂਦੇ ਹਨ ਤਾਂ ਇਸ ‘ਚ ਕੁਝ ਵੀ ਗਲਤ ਨਹੀਂ ਹੋਵੇਗਾ।