ਜਲੰਧਰ : ਬੀਤੇ ਦਿਨੀਂ ਜਲੰਧਰ ਪੱਛਮੀ ਹਲਕੇ ਦੀਆਂ ਚੋਣਾਂ ਲਈ ਪਈਆਂ ਵੋਟਾਂ ਦੀ ਅੱਜ ਗਿਣਤੀ ਹੋਈ। ਪਈਆਂ ਵੋਟਾਂ ਦੀ ਗਿਣਤੀ 13ਵੇਂ ਗੇੜ ਦੇ ਰੁਝਾਨ ਸਾਹਮਣੇ ਆ ਗਏ ਹਨ। ‘ਆਪ’ ਉਮੀਦਵਾਰ ਮੋਹਿੰਦਰ ਭਗਤ ਨੇ ਇਹ ਸੀਟ ਜਿੱਤ ਲਈ ਹੈ। ਭਾਜਪਾ ਤੇ ਕਾਂਗਰਸ ਦੇ ਦਮਗੱਜੇ ਫੁੱਸ ਹੋ ਗਏ ਹਨ। ਝਾੜੂ ਨੇ ਹੁੰਝਾ ਫੇਰ ਜਿੱਤ ਹਾਸਲ ਕਰ ਲਈ ਹੈ। ਇਸ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ‘ਆਪ’ ਉਮੀਦਵਾਰ ਨੇ ਇਹ ਸੀਟ 38 ਹਜ਼ਾਰ ਤੋਂ ਵੱਧ ਫਰਕ ਨਾਲ ਜਿੱਤ ਲਈ ਹੈ। ਜਿੱਤ ਤੋਂ ਪਹਿਲਾਂ ਹੀ ‘ਆਪ’ ਵਰਕਰਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਸਨ। ਭਾਜਪਾ ਦੂਜੇ ਅਤੇ ਕਾਂਗਰਸ ਤੀਜੇ ਸਥਾਨ ‘ਤੇ ਰਹੀ।
ਮੋਹਿੰਦਰ ਭਗਤ ਨੂੰ 55246 ਵੋਟਾਂ, ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ 17921 ਵੋਟਾਂ, ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਨੂੰ 16757 ਵੋਟਾਂ, ਅਕਾਲੀ ਉਮੀਦਵਾਰ ਸੁਰਜੀਤ ਕੌਰ ਨੂੰ 1242 ਤੇ ਬਸਪਾ ਉਮੀਦਵਾਰ ਬਿੰਦਰ ਕੁਮਾਰ ਨੂੰ 734 ਵੋਟਾਂ ਪਈਆਂ।
10 ਜੁਲਾਈ ਨੂੰ ਹੋਈ ਵੋਟਿੰਗ ‘ਚ 54.90 ਫੀਸਦੀ ਵੋਟਿੰਗ ਹੋਈ ਸੀ। ਇਸ ਸੀਟ ਦੀ ਖਾਸੀਅਤ ਇਹ ਹੈ ਕਿ ਹਰ ਵਾਰ ਇੱਥੋਂ ਨਵੀਂ ਪਾਰਟੀ ਚੋਣ ਜਿੱਤਦੀ ਰਹੀ ਹੈ। 2012 ‘ਚ ਭਾਜਪਾ, 2017 ‘ਚ ਕਾਂਗਰਸ ਅਤੇ 2022 ‘ਚ ‘ਆਪ’ ਨੇ ਸੀਟ ਜਿੱਤੀ ਸੀ।
ਜਲੰਧਰ ਪੱਛਮੀ ਚੋਣ : ‘ਝਾੜੂ’ ਦੀ ਹੁੰਝਾ ਫੇਰ ਜਿੱਤ, ਭਾਜਪਾ ਤੇ ਕਾਂਗਰਸ ਦੇ ਦਮਗੱਜੇ ਫੁੱਸ
ਜਲੰਧਰ : ਬੀਤੇ ਦਿਨੀਂ ਜਲੰਧਰ ਪੱਛਮੀ ਹਲਕੇ ਦੀਆਂ ਚੋਣਾਂ ਲਈ ਪਈਆਂ ਵੋਟਾਂ ਦੀ ਅੱਜ ਗਿਣਤੀ ਹੋਈ। ਪਈਆਂ ਵੋਟਾਂ ਦੀ ਗਿਣਤੀ 13ਵੇਂ ਗੇੜ ਦੇ ਰੁਝਾਨ ਸਾਹਮਣੇ…
