ਕੋਰਟ ਕੰਪਲੈਕਸ ‘ਚ ਵਾਰਦਾਤ ! IRS ਅਧਿਕਾਰੀ ਜਵਾਈ ਦੀ ਗੋਲ਼ੀਆਂ ਮਾਰ ਕੇ ਹੱਤਿਆ, ਸਾਬਕਾ AIG ਸਹੁਰੇ ਨੇ ਚਲਾਈਆਂ ਪੰਜ ਗੋਲ਼ੀਆਂ, ਕਾਬੂ

ਸ਼ਨਿਚਰਵਾਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਗੋਲ਼ੀਆਂ ਚੱਲ ਗਈਆਂ। ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਨੇ ਭਾਰਤੀ ਮਾਲ ਸੇਵਾ (ਆਈਆਰਐਸ) ਦੇ ਅਧਿਕਾਰੀ ਜਵਾਈ ਦੀ ਗੋਲੀਆਂ ਮਾਰ…

ਸ਼ਨਿਚਰਵਾਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਗੋਲ਼ੀਆਂ ਚੱਲ ਗਈਆਂ। ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਨੇ ਭਾਰਤੀ ਮਾਲ ਸੇਵਾ (ਆਈਆਰਐਸ) ਦੇ ਅਧਿਕਾਰੀ ਜਵਾਈ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਹਰਪ੍ਰੀਤ ਸਿੰਘ ਦਾ ਆਪਣੀ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ। ਉਹ ਇਸ ਮਾਮਲੇ ਦੀ ਸੁਣਵਾਈ ਲਈ ਅਦਾਲਤ ਪੁੱਜੇ ਸਨ। ਪੁਲਿਸ ਨੇ ਮੁਲਜ਼ਮ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਹੈ। 
ਪੁਲਿਸ ਅਨੁਸਾਰ ਹਰਪ੍ਰੀਤ ਸਿੰਘ ਖੇਤੀਬਾੜੀ ਵਿਭਾਗ ਵਿੱਚ ਅਧਿਕਾਰੀ ਸੀ। ਉਸ ਦੀ ਪਤਨੀ ਨਾਲ ਤਲਾਕ ਦਾ ਕੇਸ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਸ਼ਨੀਵਾਰ ਨੂੰ ਦੋਵੇਂ ਧਿਰਾਂ ਸੁਣਵਾਈ ਲਈ ਅਦਾਲਤ ਵਿੱਚ ਪਹੁੰਚੀਆਂ। ਇੱਥੇ ਅਦਾਲਤ ਨੇ ਦੋਵਾਂ ਧਿਰਾਂ ਨੂੰ ਵਿਚੋਲਗੀ ਕੇਂਦਰ ਭੇਜ ਦਿੱਤਾ ਸੀ। ਇੱਥੇ ਦੋਵਾਂ ਪਾਸਿਆਂ ਤੋਂ ਕੌਂਸਲਿੰਗ ਚੱਲ ਰਹੀ ਸੀ।
ਬਾਥਰੂਮ ਦਾ ਰਸਤਾ ਪੁੱਛਣ ਦੇ ਬਹਾਨੇ ਬਾਹਰ ਲੈ ਗਿਆ
ਇਸ ਦੌਰਾਨ ਲੜਕੀ ਦੇ ਪਿਤਾ ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਨੇ ਬਾਥਰੂਮ ਜਾਣ ਲਈ ਕਿਹਾ। ਉਹ ਆਪਣੇ ਜਵਾਈ ਹਰਪ੍ਰੀਤ ਨੂੰ ਦਿਸ਼ਾ ਪੁੱਛਣ ਦੇ ਬਹਾਨੇ ਵਿਚੋਲਗੀ ਕੇਂਦਰ ਤੋਂ ਬਾਹਰ ਲੈ ਆਇਆ। ਬਾਹਰ ਨਿਕਲਦੇ ਹੀ ਸਹੁਰੇ ਨੇ ਕਰੀਬ 5 ਰਾਊਂਡ ਫਾਇਰ ਕੀਤੇ। ਜਿਸ ਵਿੱਚ ਦੋ ਗੋਲੀਆਂ ਹਰਪ੍ਰੀਤ ਸਿੰਘ ਨੂੰ ਲੱਗੀਆਂ। ਆਲੇ-ਦੁਆਲੇ ਦੇ ਲੋਕਾਂ ਨੇ ਹਰਪ੍ਰੀਤ ਨੂੰ ਸੰਭਾਲ ਲਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਹਸਪਤਾਲ ਲੈ ਗਏ। ਉਥੇ ਇਲਾਜ ਦੌਰਾਨ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ।
 

Leave a Reply

Your email address will not be published. Required fields are marked *