ਕਾਬੁਲ (ਇੰਟ.)- ਅਫਗਾਨਿਸਤਾਨ (Afghanistan) ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਲੋਕ ਕਿਸੇ ਵੀ ਹਾਲਤ ਵਿਚ ਦੇਸ਼ ਛੱਡ ਕੇ ਸੁਰੱਖਿਅਤ ਸਥਾਨਾਂ ਵੱਲ ਜਾਣਾ ਚਾਹ ਰਹੇ ਹਨ। ਇਸ ਦੇ ਚੱਲਦੇ ਕੁਝ ਲੋਕ ਜਹਾਜ਼ ਦੇ ਬਾਹਰੀ ਹਿੱਸੇ ਵਿਚ ਲਟਕ ਗਏ ਪਰ ਕਾਬੁਲ ਏਅਰਪੋਰਟ (Kabul Airport) ਤੋਂ ਰਵਾਨਾ ਹੋਏ ਜਹਾਜ਼ ਤੋਂ ਤਿੰਨ ਯਾਤਰੀ (Travelers) ਹੇਠਾਂ ਡਿੱਗ ਗਏ। ਯਾਤਰੀਆਂ ਦੇ ਡਿੱਗਣ ਦੀਆਂ ਵੀਡੀਓ ਸੋਸ਼ਲ ਮੀਡੀਆ (Video social media) ‘ਤੇ ਵਾਇਰਲ ਹੋ ਰਹੀਆਂ ਹਨ।
Kabul Airport runway today. No words needed. pic.twitter.com/8SfzEOprUZ
— Shiv Aroor (@ShivAroor) August 16, 2021
Read more- ਸਾਬਕਾ ਪੀ.ਐੱਮ. ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ ਬਰਸੀ ਮੌਕੇ ਪੀ.ਐੱਮ. ਮੋਦੀ ਨੇ ਦਿੱਤੀ ਸ਼ਰਧਾਂਜਲੀ
ਏਅਰ ਇੰਡੀਆ ਦੇ ਪਹਿਲਾਂ ਤੋਂ ਤੈਅ ਆਪਣੀ ਇਕੋ ਇਕ ਦਿੱਲੀ ਕਾਬੁਲ ਫਲਾਈਟ ਨੂੰ ਰੱਦ ਕਰ ਦਿੱਤਾ ਤਾਂ ਜੋ ਅਫਗਾਨਿਸਤਾਨ ਦੇ ਹਵਾਈ ਖੇਤਰ ਤੋਂ ਬਚਿਆ ਜਾ ਸਕੇ। ਹਵਾਬਾਜ਼ੀ ਕੰਪਨੀ ਨੇ ਇਹ ਕਦਮ ਕਾਬੁਲ ਹਵਾਈ ਅੱਡੇ ਦੇ ਅਧਿਕਾਰੀਆਂ ਵਲੋਂ ਬੇਕਾਬੂ ਸਥਿਤੀ ਐਲਾਨ ਕੀਤੇ ਜਾਣ ਤੋਂ ਬਾਅਦ ਚੁੱਕਿਆ।
Read more- ਸਾਬਕਾ ਪੀ.ਐੱਮ. ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ ਬਰਸੀ ਮੌਕੇ ਪੀ.ਐੱਮ. ਮੋਦੀ ਨੇ ਦਿੱਤੀ ਸ਼ਰਧਾਂਜਲੀ
ਦੱਸਣਯੋਗ ਹੈ ਕਿ ਸਾਲ 2001 ਵਿੱਚ ਅਮਰੀਕਾ ਦੀ ਅਗਵਾਈ ਵਾਲੀਆਂ ਫੌਜਾਂ ਨੇ ਤਾਲਿਬਾਨ ਨੂੰ ਅਫ਼ਗ਼ਾਨਿਸਤਾਨ ਵਿੱਚ ਸੱਤਾ ਤੋਂ ਬਾਹਰ ਕੱਢ ਦਿੱਤਾ ਸੀ ਪਰ ਇਸ ਸਮੂਹ ਨੇ ਹੌਲੀ-ਹੌਲੀ ਆਪਣੀ ਤਾਕਤ ਵਧਾਈ ਅਤੇ ਹੁਣ ਦੁਬਾਰਾ ਇਸ ਖੇਤਰ ਉੱਤੇ ਕਬਜ਼ਾ ਕਰ ਲਿਆ ਹੈ। ਦੋ ਦਹਾਕਿਆਂ ਦੀ ਜੰਗ ਤੋਂ ਬਾਅਦ ਹੁਣ ਜਦੋਂ ਅਮਰੀਕੀ ਸੈਨਾ 11 ਸਤੰਬਰ ਤੱਕ ਆਪਣੀ ਵਾਪਸੀ ਦੀ ਪੂਰੀ ਤਿਆਰੀ ਕਰ ਰਹੀ ਹੈ ਤਾਂ ਤਾਲਿਬਾਨ ਨੇ, ਪੂਰੇ ਅਫਗਾਨਿਸਤਾਨ ‘ਤੇ ਕਬਜ਼ਾ ਕਰ ਲਿਆ ਹੈ ਅਤੇ ਰਾਸ਼ਟਰਪਤੀ ਭਵਨ ‘ਤੇ ਤਾਲਿਬਾਨੀ ਝੰਡਾ ਝੁਲਾ ਦਿੱਤਾ ਹੈ। ਇਸ ਸਮੂਹ ਨੇ 2018 ਵਿੱਚ ਅਮਰੀਕਾ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਫਰਵਰੀ 2020 ਵਿੱਚ ਦੋਵਾਂ ਵਿਚਕਾਰ ਇੱਕ ਸ਼ਾਂਤੀ ਸਮਝੌਤਾ ਹੋਇਆ ਜਿਸ ਦੇ ਅਨੁਸਾਰ ਅਮਰੀਕਾ ਇੱਥੋਂ ਵਾਪਸ ਜਾਣ ਲਈ ਅਤੇ ਤਾਲਿਬਾਨ ਅਮਰੀਕੀ ਫੌਜਾਂ ‘ਤੇ ਹਮਲੇ ਰੋਕਣ ਲਈ ਵਚਨਬੱਧ ਹੋਏ।