ਸੁਖਬੀਰ ਸਿੰਘ ਬਾਦਲ ਨੇ ਪ੍ਰੈੱਸ ਵਾਰਤਾ ਕਰ ਕੇ ਸਾਧੇ ਸਰਕਾਰ ‘ਤੇ ਨਿਸ਼ਾਨੇ

ਚੰਡੀਗੜ੍ਹ (ਇੰਟ.)- ਸ਼੍ਰੋਮਣੀ ਅਕਾਲੀ ਦਲ (SAD) ਨੇ ਪ੍ਰੈੱਸ ਵਾਰਤਾ ਕਰ ਕੇ ਇਕ ਜਨਤਕ ਚਾਰਜਸ਼ੀਟ (Chargsheet) ਲਾਗੂ ਕੀਤੀ ਅਤੇ ਆਪ ਨੂੰ ਐਂਟੀ ਪੰਜਾਬ (Anti Punjab) ਦੱਸਿਆ।…

ਚੰਡੀਗੜ੍ਹ (ਇੰਟ.)- ਸ਼੍ਰੋਮਣੀ ਅਕਾਲੀ ਦਲ (SAD) ਨੇ ਪ੍ਰੈੱਸ ਵਾਰਤਾ ਕਰ ਕੇ ਇਕ ਜਨਤਕ ਚਾਰਜਸ਼ੀਟ (Chargsheet) ਲਾਗੂ ਕੀਤੀ ਅਤੇ ਆਪ ਨੂੰ ਐਂਟੀ ਪੰਜਾਬ (Anti Punjab) ਦੱਸਿਆ। ਇਸ ਮੌਕੇ ਆਪ ਅਤੇ ਕਾਂਗਰਸ (Congress) ਨੂੰ ਨਿਸ਼ਾਨੇ ‘ਤੇ ਲਿਆ ਗਿਆ। ਸੁਖਬੀਰ ਸਿੰਘ ਬਾਦਲ (Sukhbir Singh Badal) ਦਾ ਕਹਿਣਾ ਸੀ ਕਿ ਕੈਪਟਨ ਨੇ ਪੰਜਾਬ (Punjab) ਨੂੰ ਬਰਬਾਦ ਕੀਤਾ ਹੈ। ਸੁਖਬੀਰ ਸਿੰਘ ਬਾਦਲ (Sukhbir Singh Badal) ਦਾ ਕਹਿਣਾ ਸੀ ਕਿ ਪੰਜਾਬ ਵਿਚ ਗੈਂਗਸਟਰ (Gangster) ਰਾਜ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਵਲੋਂ ਸੁੱਖੀ ਰੰਧਾਵਾ (Sukhi Randhawa) ‘ਤੇ ਵੀ ਸਵਾਲ ਚੁੱਕੇ ਗਏ ਅਤੇ ਕਿਹਾ ਕਿ ਗੈਂਗਸਟਰਾਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ।

Former CM Sukhbir Singh Badal says Parkash Badal's returning of award sends  a strong message | Latest News India - Hindustan Times

Read more- ਟੋਕੀਓ ਪੈਰਾਲੰਪਿਕ ਗੇਮਸ ਦੇ ਖਿਡਾਰੀਆਂ ਨਾਲ ਪੀ.ਐੱਮ. ਮੋਦੀ ਨੇ ਕੀਤੀ ਗੱਲਬਾਤ 

ਸੁਖਬੀਰ ਨੇ ਕਿਹਾ ਕਿ ਉਨ੍ਹਾਂ ਦਾ ਇਹ ਪ੍ਰੋਗਰਾਮ ਸਵੇਰ ਤੋਂ ਲੈ ਕੇ ਰਾਤ ਤੱਕ ਚੱਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਭਾਵਨਾਵਾਂ ਸਮਝ ਕੇ ਸਟ੍ਰੇਟਜੀ ਬਣਾਈ ਜਾਵੇਗੀ ਅਤੇ ਫਿਰ ਅਕਾਲੀ-ਬਸਪਾ ਦੀ ਸਰਕਾਰ ਆਉਣ ‘ਤੇ ਫ਼ੈਸਲੇ ਲਏ ਜਾਣਗੇ। ਸੁਖਬੀਰ ਬਾਦਲ ਨੇ ਇਸ ਮੌਕੇ ਇਕ ਮਿਸਡ ਕਾਲ ਨੰਬਰ ਵੀ ਲਾਂਚ ਕੀਤਾ, ਜਿਸ ‘ਤੇ ਲੋਕ ਆਪਣੇ ਵਿਚਾਰ ਰੱਖ ਸਕਣਗੇ। ਇਸ ਮੌਕੇ ਸੁਖਬੀਰ ਬਾਦਲ ਵੱਲੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਤੇ ਝੂਠ ਬੋਲਣ ਦੇ ਇਲਜ਼ਾਮ ਲਗਾਏ।

BJP treated allies like spare tyres, has no minority support now, says SAD  chief Sukhbir Badal

Read more- ਪੰਜਾਬੀ ਗਾਇਕ ਸਿੰਗਾ ਤੇ ਉਸ ਦੇ ਦੋਸਤ ‘ਤੇ ਪੁਲਿਸ ਨੇ ਮਾਮਲਾ ਕੀਤਾ ਦਰਜ, ਕੀਤੇ ਸਨ ਹਵਾਈ ਫਾਇਰ

ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੀ ਕਹਿੰਦਾ ਕੁੱਝ ਹੈ ਅਤੇ ਕਰਦਾ ਕੁੱਝ ਹੈ।ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਦਿੱਲੀ ‘ਚ ਲੋਕਪਾਲ ਬਣੇਗਾ ਪਰ ਅੱਜ ਤੱਕ ਲੋਕਪਾਲ ਨਹੀਂ ਬਣਿਆ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਕਦੇ ਕੋਈ ਝੂਠੀ ਸਹੁੰ ਨਹੀਂ ਖਾਧੀ ਅਤੇ ਨਾ ਹੀ ਪਾਰਟੀ ਨੂੰ ਦਿੱਲੀ ਤੋਂ ਜਾਂ ਬਾਹਰੋਂ ਕੋਈ ਹੁਕਮ ਆਉਂਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬੀਆਂ ਦੀ ਸਰਕਾਰ ਹੈ ਅਤੇ ਪੰਜਾਬੀਆਂ ਦੀ ਭਲਾਈ ਲਈ ਹਰ ਤਰ੍ਹਾਂ ਦਾ ਕੰਮ ਕੀਤਾ ਜਾਵੇਗਾ।

Leave a Reply

Your email address will not be published. Required fields are marked *