ਨਵੀਂ ਦਿੱਲੀ- ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ ਦੀ ਤਬੀਅਤ ਫਿਰ ਵਿਗੜ ਗਈ ਹੈ। ਚੋਪੜਾ ਮੈਡਲ ਜਿੱਤਣ ਤੋਂ 10 ਦਿਨ ਬਾਅਦ ਮੰਗਲਵਾਰ ਨੂੰ ਪਾਨੀਪਤ ਪਹੁੰਚੇ। ਸਮਾਲਖਾ ਦੇ ਹਲਦਾਨਾ ਬਾਰਡਰ ਤੋਂ ਉਨ੍ਹਾਂ ਦਾ ਕਾਫਿਲਾ ਪਿੰਡ ਖੰਡਰਾ ਪਹੁੰਚਿਆ। ਖੰਡਰਾ ਵਿਚ ਸਵਾਗਤ ਪ੍ਰੋਗਰਾਮ ਦੌਰਾਨ ਨੀਰਜ ਨੂੰ ਮੰਚ ਦੇ ਪਿੱਛਿਓਂ ਲਿਜਾਇਆ ਗਿਆ।
ਪੜੋ ਹੋਰ ਖਬਰਾਂ: ਮਹਿੰਗਾਈ ਭੱਤੇ ‘ਚ 25 ਫੀਸਦੀ ਦਾ ਵਾਧਾ, ਸਰਕਾਰ ਨੇ ਇਨ੍ਹਾਂ ਕੇਂਦਰੀ ਕਰਮਚਾਰੀਆਂ ਨੂੰ ਦਿੱਤਾ ਵੱਡਾ ਤੋਹਫਾ
ਦੱਸਿਆ ਜਾ ਰਿਹਾ ਹੈ ਕਿ ਸਿਹਤ ਖਰਾਬ ਹੋਣ ਉੱਤੇ ਪਰਿਵਾਰ ਨੀਰਜ ਨੂੰ ਹਸਪਤਾਲ ਲੈ ਕੇ ਗਿਆ ਹੈ। ਕਿਸ ਹਸਪਤਾਲ ਲੈ ਗਏ ਹਨ, ਅਜੇ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ। ਜ਼ਿਕਰਯੋਗ ਹੈ ਕਿ ਨੀਰਜ ਨੂੰ 3 ਦਿਨ ਤੋਂ ਬੁਖਾਰ ਆ ਰਿਹਾ ਸੀ, ਪਰ ਉਨ੍ਹਾਂ ਦੀ ਕੋਵਿਡ-19 ਰਿਪੋਰਟ ਨੈਗੇਟਿਵ ਆਈ ਸੀ। ਉਥੇ ਹੀ ਪ੍ਰੋਗਰਾਮ ਵਾਲੀ ਥਾਂ ਉੱਤੇ ਬਹੁਤ ਜ਼ਿਆਦਾ ਭੀੜ ਹੋਣ ਦੇ ਕਾਰਨ ਪ੍ਰੋਗਰਾਮ ਨੂੰ ਜਲਦੀ ਖਤਮ ਕਰ ਦਿੱਤਾ ਗਿਆ।
ਪੜੋ ਹੋਰ ਖਬਰਾਂ: ਪੈਗਾਸਸ ਮਾਮਲੇ ‘ਤੇ ਸੁਪਰੀਮ ਕੋਰਟ ਨੇ ਕੇਂਦਰ ਤੋਂ 10 ਦਿਨ ਦੇ ਅੰਦਰ ਮੰਗਿਆ ਜਵਾਬ
ਹਰਿਆਣਾ ਸਰਕਾਰ ਦੇ ਪ੍ਰੋਗਰਾਮ ਵਿਚ ਨਹੀਂ ਲੈ ਸਕੇ ਸਨ ਹਿੱਸਾ
ਟੋਕੀਓ ਓਲੰਪਿਕ ਦੇ ਸੋਨ ਤਮਗਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੂੰ ਤੇਜ਼ ਬੁਖਾਰ ਹੈ ਤੇ ਉਨ੍ਹਾਂ ਦਾ ਗਲਾ ਖਰਾਬ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਉਨ੍ਹਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ। ਸਿਹਤ ਖਰਾਬ ਹੋਣ ਦੇ ਕਾਰਨ ਹੀ ਨੀਰਜ ਸ਼ੁੱਕਰਵਾਰ ਨੂੰ ਹਰਿਆਣਾ ਸਰਕਾਰ ਵਲੋਂ ਆਯੋਜਿਤ ਸਨਮਾਨ ਸਮਾਗਮ ਵਿਚ ਹਿੱਸਾ ਨਹੀਂ ਲੈ ਸਕੇ ਸਨ। ਉਹ ਇਸ ਸਮਾਗਮ ਨਾਲ ਵੀਡੀਓ ਕਾਨਫ੍ਰਸਿੰਗ ਨਾਲ ਜੁੜੇ ਸਨ। ਨੀਰਜ ਚੋਪੜਾ ਦੇ ਸਨਮਾਨ ਸਮਾਗਮਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ।
ਪੜੋ ਹੋਰ ਖਬਰਾਂ: ਸੈਫ ਅਲੀ ਖਾਨ ਨੇ ਕਿਰਾਏ ਉੱਤੇ ਦਿੱਤਾ ਆਪਣਾ ਪੁਰਾਣਾ ਘਰ, ਕੀਮਤ ਜਾਣ ਹੋਵੋਗੇ ਹੈਰਾਨ!