ਸ਼੍ਰੀਨਗਰ- ਕਸ਼ਮੀਰ ਦੇ ਕੁਲਗਾਮ ਵਿਚ ਅੱਤਵਾਦੀਆਂ ਨੇ ਭਾਜਪਾ ਨੇਤਾ ਜਾਵੇਦ ਅਹਿਮਦ ਡਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਜਾਵੇਦ ਹੋਮਸ਼ਾਲਿਬੁਗ ਵਿਧਾਨਸਭਾ ਖੇਤਰ ਦੇ ਪਾਰਟੀ ਇੰਚਾਰਜ ਸਨ। ਅੱਤਵਾਦੀਆਂ ਦੀ ਤਲਾਸ਼ ਵਿਚ ਇਲਾਕੇ ਵਿਚ ਮੁਹਿੰਮ ਚਲਾਈ ਜਾ ਰਹੀ ਹੈ। ਕਸ਼ਮੀਰ ਭਾਜਪਾ ਇਕਾਈ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕੁਲਗਾਮ ਵਿਚ ਜਾਵੇਦ ਅਹਿਮਦ ਡਾਰ ਦਾ ਕਤਲ ਅੱਤਵਾਦੀਆਂ ਦੀ ਨਿਰਾਸ਼ਾ ਨੂੰ ਦਰਸਾਉਂਦਾ ਹੈ। ਇਹ ਕਾਇਰਤਾ ਵਾਲਾ ਕਾਰਨਾਮਾ ਹੈ। ਜਾਵੇਦ ਦੇ ਪਰਿਵਾਰ ਦੇ ਨਾਲ ਪਾਰਟੀ ਦੀ ਹਮਦਰਦੀ ਹੈ।
ਪੜੋ ਹੋਰ ਖਬਰਾਂ: 18 ਅਗਸਤ ਨੂੰ ਹੋਵੇਗੀ ਰਾਮ ਰਹੀਮ ਖਿਲਾਫ ਰੰਜੀਤ ਕਤਲ ਮਾਮਲੇ ‘ਚ ਸੁਣਵਾਈ, ਜਲਦ ਆ ਸਕਦੈ ਫੈਸਲਾ
ਜੰਮੂ-ਕਸ਼ਮੀਰ ਭਾਜਪਾ ਬੁਲਾਰੇ ਅਲਤਾਫ ਠਾਕੁਰ ਨੇ ਜਾਵੇਦ ਡਾਰ ਦੇ ਕਤਲ ਉੱਤੇ ਦੁਖ ਜ਼ਾਹਿਰ ਕੀਤਾ। ਅਲਤਾਫ ਨੇ ਕਿਹਾ ਕਿ ਅੱਤਵਾਦੀ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਨੇ ਇਸ ਨੂੰ ਕਾਇਰਤਾ ਤੇ ਦਰਿੰਦਗੀ ਵਾਲਾ ਕਾਰਾ ਕਰਾਰ ਦਿੱਤਾ ਹੈ। ਨਾਲ ਹੀ ਪੁਲਿਸ ਨੂੰ ਹੱਤਿਆਰਿਆਂ ਨੂੰ ਫੜਨ ਤੇ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ।
ਪੜੋ ਹੋਰ ਖਬਰਾਂ: ਇਨ੍ਹਾਂ ਚੀਜ਼ਾਂ ਨਾਲ ਵਧ ਸਕਦੈ ਪੱਥਰੀ ਦਾ ਖਤਰਾ, ਜਾਣੋਂ ਗੁਰਦੇ ਦੀ ਪੱਥਰੀ ਦੇ ਲੱਛਣ
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਖਟਨਾ ਉੱਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਕੁਲਗਾਮ ਵਿਚ ਅੱਤਵਾਦੀਆਂ ਨੇ ਜਾਵੇਦ ਅਹਿਮਦ ਦਾ ਕਤਲ ਕਰ ਦਿੱਤਾ, ਇਸ ਹਮਲੇ ਦੀ ਨਿਡਰਤਾ ਨਾਲ ਨਿੰਦਾ ਕਰਦਾ ਹਾਂ। ਜਾਵੇਦ ਦੇ ਪਰਿਵਾਰ ਤੇ ਸਹਿਯੋਗੀਆਂ ਦੇ ਲਈ ਮੇਰੀ ਹਮਦਰਦੀ ਹੈ।
ਪੜੋ ਹੋਰ ਖਬਰਾਂ: ਇਮਰਾਨ ਖਾਨ ਦੇ ਮੰਤਰੀ ਨੇ ਕੀਤਾ ਤਾਲਿਬਾਨ ਨਾਲ ਡੀਲ ਦਾ ਦਾਅਵਾ, ਬਣ ਸਕਦੈ ਪਾਕਿ ਲਈ ਮੁਸੀਬਤ
ਜ਼ਿਕਰਯੋਗ ਹੈ ਕਿ ਧਾਰਾ 370 ਹਟਣ ਦੇ ਬਾਅਦ ਬੌਖਲਾਇਆ ਪਾਕਿਸਤਾਨ ਤੇ ਉਸ ਦੀ ਖੂਫੀਆ ਏਜੰਸੀ ਆਈ.ਐੱਸ.ਆਈ. ਨੇ ਦੋ ਮੋਰਚਿਆਂ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਵਿਚ ਪਹਿਲੀ ਸਾਜ਼ਿਸ਼ ਸੁਰੱਖਿਆਬਲਾਂ ਉੱਤੇ ਹਮਲੇ ਕਰ ਕੇ ਘਾਟੀ ਵਿਚ ਅੱਤਵਾਦੀ ਵਾਰਦਾਤਾਂ ਨੂੰ ਵਧਾਉਣ ਤੇ ਭਾਜਪਾ ਨੇਤਾਵਾਂ, ਆਮ ਨਾਗਰਿਕਾਂ ਤੇ ਪੰਚਾਇਤ ਪ੍ਰਤੀਨਿਧੀਆਂ ਨੂੰ ਨਿਸ਼ਾਨਾ ਬਣਾਉਣਾ ਸ਼ਾਮਲ ਹੈ।