ਨਵੀਂ ਦਿੱਲੀ: ਗੂਗਲ ਨੇ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ‘ਤੇ ਵੱਡੀ ਕਾਰਵਾਈ ਕੀਤੀ ਹੈ। ਇਸ ਕਾਰਵਾਈ ਦੇ ਤਹਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਐਪ ‘ਚੰਗੀਆਂ ਗੱਲਾਂ’ ਨੂੰ ਗੂਗਲ ਪਲੇ ਸਟੋਰ ਨੇ ਹਟਾ ਦਿੱਤਾ ਹੈ।
Also Read: ਉਦਯੋਗਪਤੀਆਂ ਅਤੇ ਕਾਰੋਬਾਰੀਆਂ ਵਿਰੁੱਧ ਵੈਟ ਦੇ 40,000 ਕੇਸ ਰੱਦ ਕਰਨ ਦਾ ਐਲਾਨ
ਇਕ ਮੀਡੀਆ ਰਿਪੋਰਟ ਵਿਚ ਖੁਲਾਸੇ ਦੇ ਬਾਅਦ ਗੂਗਲ ਨੇ ਇਹ ਕਾਰਵਾਈ ਕੀਤੀ। ਐਪ ਹਟਾਏ ਜਾਣ ਤੱਕ ਇਸ ਨੂੰ 5000 ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਸੀ। ਐਪ ਦੇ ਤਾਰ ਸਿੱਧੇ ਤੌਰ ‘ਤੇ ਮੁਖੀ ਮਸੂਦ ਅਜ਼ਹਰ ਨਾਲ ਜੁੜੇ ਸਨ। ਐਪ ਦੇ ਡਿਵੈਲਪਰ ਨੇ ਇਕ ਬਲਾਗ ਪੇਜ ਵੀ ਬਣਾਇਆ ਸੀ ਜੋ ਐਪ ਦੇ ਵੇਰਵੇ ਵਾਲੇ ਪੇਜ ਨਾਲ ਹਾਈਪਰਲਿੰਕ ਸੀ। ਇਸ ਪੇਜ ‘ਤੇ ਦੋ ਬਾਹਰੀ ਪੇਜ ਵੀ ਹਾਈਪਰਲਿੰਕ ਸਨ, ਜਿਸ ਵਿਚ ਮਸੂਦ ਅਜ਼ਹਰ ਦੇ ਸੰਦੇਸ਼ ਵਾਲੇ ਵੀਡੀਓ ਅਤੇ ਉਸ ਦੇ ਛੋਟੇ ਭਰਾ ਅਬਦੁੱਲ ਰੌਫ ਅਸਗਰ ਅਤੇ ਕਰੀਬੀ ਤਲਹਾ ਸੈਫ ਦੀ ਰਿਕਾਡਿੰਗ ਵੀ ਸੀ। ਇਸ ਵਿਚ ਇਕ ਪੇਜ ‘ਤੇ ਮਸੂਦ ਅਜ਼ਹਰ ਦੀਆਂ ਲਿਖੀਆਂ ਕਿਤਾਬਾਂ ਵੀ ਸਨ।
Also Read: ਜੇਕਰ ਆਉਂਦੀ ਹੈ KYC ਲਈ ਕਾਲ ਤਾਂ ਕਰੋ ਇਹ ਕੰਮ, RBI ਵਲੋਂ ਅਲਰਟ ਜਾਰੀ
ਮੀਡੀਆ ਰਿਪੋਰਟਾਂ ਵਿਚ ਇਸ ਗੱਲ ਦਾ ਖੁਲਾਸਾ ਹੋਣ ਦੇ ਬਾਅਦ ਗੂਗਲ ਨੇ ਇਸ ਨੂੰ ਆਪਣੇ ਪਲੇ ਸਟੋਰ ਤੋਂ ਹਟਾ ਦਿੱਤਾ ਹੈ। ਗੌਰਤਲਬ ਹੈ ਕਿ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਨੂੰ ਅਮਰੀਕੀ ਵਿਦੇਸ਼ ਵਿਭਾਗ ਨੇ ਵਿਦੇਸ਼ੀ ਅੱਤਵਾਦੀ ਸੰਗਠਨ ਵਜੋਂ ਮਾਨਤਾ ਦਿੱਤੀ ਸੀ।
Also Read: ਸਾਊਥ ਸੁਪਰਸਟਾਰ ਪੁਨੀਤ ਰਾਜਕੁਮਾਰ ਦਾ ਹਾਰਟ ਅਟੈਕ ਕਾਰਨ ਦੇਹਾਂਤ, ਫਿਲਮ ਜਗਤ ‘ਚ ਸੋਗ